Latest News
ਰਾਹੁਲ ਦੀਆਂ ਸਿਫਤਾਂ ਕਰਕੇ ਮੁੱਕਰ ਗਿਆ ਵਰੁਣ ਗਾਂਧੀ
ਸੁਲਤਾਨਪੁਰ \'ਚ ਲੋਕ ਸਭਾ ਦੇ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਦਾ ਭਰਾ ਪਰੇਮ ਜਾਗ ਪਿਆ। ਉਹਨਾਂ ਨੇ ਰਾਹੁਲ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ।\r\nਵਰੁਣ ਗਾਂਧੀ ਨੇ ਸੁਲਤਾਨਪੁਰ ਹਲਕੇ \'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੁਲਤਾਨਪੁਰ ਹਲਕੇ \'ਚ ਉਸੇ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ, ਜਿਵੇਂ ਰਾਹੁਲ ਗਾਂਧੀ ਨੇ ਅਮੇਠੀ \'ਚ ਕੀਤਾ ਹੈ। ਵਰੁਣ ਗਾਂਧੀ ਨੇ ਕਿਹਾ ਕਿ ਸੁਲਤਾਨਪੁਰ ਹਲਕੇ \'ਚ ਵੀ ਛੋਟੇ ਉਦਯੋਗਾਂ ਦੀ ਲੋੜ ਹੈ। ਉਨ੍ਹਾ ਕਿਹਾ ਕਿ ਅਮੇਠੀ \'ਚ ਰਾਹੁਲ ਗਾਂਧੀ ਨੇ ਜਿਵੇਂ ਸੈਲਫ ਹੈਲਪ ਗਰੁੱਪ ਤਿਆਰ ਕੀਤਾ ਹੈ, ਏਸੇ ਤਰ੍ਹਾਂ ਦੇ ਸੈਲਫ ਹੈਲਪ ਗਰੁੱਪ ਦੀ ਸੁਲਤਾਨਪੁਰ \'ਚ ਵੀ ਜ਼ਰੂਰਤ ਹੈ।\r\nਵਰੁਣ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਅਮੇਠੀ ਹਲਕੇ ਤੋਂ ਰਾਹੁਲ ਗਾਂਧੀ ਦੇ ਹੱਕ \'ਚ ਚੋਣ ਪ੍ਰਚਾਰ ਨਹੀਂ ਕਰਨਗੇ, ਪਰ ਹੁਣ ਮੰਚ ਤੋਂ ਆਪਣੇ ਦਿੱਲ ਦੀ ਗੱਲ ਜੱਗ-ਜ਼ਾਹਰ ਕਰ ਦਿੱਤੀ ਹੈ। ਉਧਰ ਵਰੁਣ ਦੀ ਮਾਂ ਮੇਨਕਾ ਗਾਂਧੀ ਨੇ ਆਪਣੀ ਜਠਾਣੀ ਸੋਨੀਆ ਗਾਂਧੀ \'ਤੇ ਤਿੱਖੇ ਵਾਰ ਕੀਤੇ ਹਨ। ਰਾਹੁਲ ਗਾਂਧੀ ਦੀ ਸਿਫਤ ਕਰਕੇ ਕਸੂਤੇ ਫਸੇ ਵਰੁਣ ਗਾਂਧੀ ਬਾਅਦ \'ਚ ਮੁਕਰ ਗਏ। ਵਰੁਣ ਗਾਂਧੀ ਨੇ ਕਿਹਾ ਕਿ ਉਹਨਾ ਦੇ ਬਿਆਨ ਨੂੰ ਕਿਸੇ ਸਿਆਸੀ ਪਾਰਟੀ ਜਾਂ ਉਮਦੀਵਾਰ ਦੀ ਸਿਫਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਵਰੁਣ ਨੇ ਕਿਹਾ ਕਿ ਉਹਨਾ ਨੇ ਕੰਮ ਦੀ ਸਿਫਤ ਕੀਤੀ ਹੈ ਅਤੇ ਕਿਸੇ ਪਾਰਟੀ ਜਾਂ ਆਗੂ ਦੀ ਸਿਫਤ ਨਹੀਂ ਕੀਤੀ ਹੈ।\r\nਆਪਣੀ ਸਫਾਈ \'ਚ ਟਵਿਟਰ \'ਤੇ ਵਰੁਣ ਗਧੀ ਨੇ ਕਿਹਾ ਹੈ ਕਿ ਉਹਨਾ ਤੋਂ ਅਮੇਠੀ \'ਚ ਸੈਲਫ ਹੈਲਪ ਗਰੁੱਪ ਦੇ ਕੰਮ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾ ਕਿਹਾ ਸੀ ਕਿ ਉਹਨਾ ਨੇ ਅਮੇਠੀ \'ਚ ਜਾ ਕੇ ਕੰਮ ਤਾਂ ਨਹੀਂ ਦੇਖਿਆ ਹੈ, ਪਰ ਸੁਣਿਆ ਹੈ ਕਿ ਉੱਥੇ ਚੰਗਾ ਕੰਮ ਹੋ ਰਿਹਾ ਹੈ। ਵਰੁਣ ਗਾਂਧੀ ਭਾਜਪਾ ਦੀ ਟਿਕਟ \'ਤੇ ਸੁਲਤਾਨਪੁਰ ਤੋਂ ਚੋਣ ਲੜ ਰਹੇ ਹਨ, ਜਦ ਕਿ ਉਹਨਾ ਦੀ ਮਾਂ ਮੇਨਕਾ ਗਾਂਧੀ ਵੀ ਭਾਜਪਾ ਦੀ ਟਿਕਟ \'ਤੇ ਚੋਣ ਮੈਦਾਨ \'ਚ ਹਨ।

483 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper