Latest News
ਪੰਜਾਬ ਪੁਲਸ ਦਾ ਅਕਾਲੀਕਰਨ ਹੋ ਗਿਆ; ਵੀਨੂੰ ਬਾਦਲ ਨੇ ਲਾਇਆ ਦੋਸ਼
ਬਠਿੰਡਾ ਪਾਰਲੀਮੈਂਟ ਸੀਟ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਸ੍ਰੀਮਤੀ ਵੀਨੂੰ ਬਾਦਲ ਨੇ ਚੋਣ ਮੋਰਚਾ ਸਾਂਭਿਆ ਹੋਇਆ ਹੈ। ਬਠਿੰਡਾ ਵਿੱਚ ਪਾਰਲੀਮੈਂਟ ਚੋਣਾਂ ਤੋਂ 5 ਦਿਨ ਪਹਿਲਾਂ ਪੰਜਾਬ ਨੂੰ ਕੇਂਦਰੀ ਫ਼ੋਰਸਾਂ ਹਵਾਲੇ ਕਰਨ ਦੀ ਵਕਾਲਤ ਕਰਦਿਆਂ ਉਹਨਾਂ ਪੰਜਾਬ ਪੁਲਸ ਦੀ ਅਫ਼ਸਰਸ਼ਾਹੀ \'ਤੇ ਅਕਾਲੀਆਂ ਦੇ ਹਮਾਇਤੀ ਹੋਣ ਦੇ ਗੰਭੀਰ ਦੋਸ਼ ਵੀ ਲਗਾਏ।\r\nਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਵੀਨੂੰ ਬਾਦਲ ਨੇ ਕਿਹਾ ਕਿ ਬਾਦਲ ਦਲ ਨੇ ਪੰਜਾਬ ਪੁਲਸ ਦਾ ਪੂਰੀ ਤਰ੍ਹਾਂ ਅਕਾਲੀਕਰਣ ਕਰ ਦਿੱਤਾ ਹੈ ਤੇ ਪੰਜਾਬ ਪੁਲਸ ਦੀ ਅਫ਼ਸਰਸ਼ਾਹੀ ਅਕਾਲੀਆਂ ਦਾ ਹੱਥ ਠੋਕਾ ਬਣੀ ਬੈਠੀ ਹੈ। ਉਹਨਾਂ ਕਿਹਾ ਕਿ ਬਾਦਲ ਦਲ ਨੇ ਪੰਜਾਬ ਖਾਸ ਕਰਕੇ ਬਠਿੰਡਾ ਵਿੱਚ ਉਹਨਾਂ ਦੀ ਮਦਦ ਕਰਨ ਵਾਲੇ ਅਫ਼ਸਰ ਲਗਾਏ ਹੋਏ ਹਨ, ਜਿਸ ਕਰਕੇ ਉਹਨਾਂ ਨੂੰ ਨਿਰਪੱਖ ਚੋਣ ਨਾ ਹੋਣ ਦਾ ਖ਼ਦਸ਼ਾ ਹੈ। ਸ੍ਰੀਮਤੀ ਵੀਨੂੰ ਬਾਦਲ ਨੇ ਪੰਜਾਬ ਵਿੱਚ ਪੰਜਾਬ ਪੁਲਸ ਨੂੰ ਹਟਾ ਕੇ ਕੇਂਦਰੀ ਫ਼ੋਰਸਾਂ ਭੇਜਣ ਦੀ ਮੰਗ ਵੀ ਕੀਤੀ। ਉਹਨਾਂ ਪੁਲਸ ਅਫ਼ਸਰਾਂ ਦੀਆਂ ਸ਼ਿਕਾਇਤਾਂ ਦੇ ਮਾਮਲੇ ਵਿੱਚ ਪੰਜਾਬ ਦੇ ਚੋਣ ਕਮਿਸ਼ਨਰ \'ਤੇ ਵੀ ਪੱਖਪਾਤੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਨੇ ਬਠਿੰਡਾ ਸਥਿੱਤ ਆਈ. ਜੀ. ਜੈਨ, ਐੱਸ. ਐੱਸ. ਪੀ. ਤੇ ਡੀ. ਸੀ. ਵਿਰੁੱਧ ਸ਼ਿਕਾਇਤਾਂ ਭੇਜੀਆਂ ਸਨ, ਪਰ ਉਹਨਾਂ \'ਤੇ ਅਜੇ ਤੱਕ ਕੋਈ ਕਾਰਵਾਈ ਹੋਣੀ ਜਾਂ ਨੋਟਿਸ ਲੈਣਾ ਤਾਂ ਦੂਰ ਦੀ ਗੱਲ, ਸਗੋਂ ਉਹਨਾਂ ਦਾ ਕੋਈ ਉੱਤਰ ਵੀ ਨਹੀਂ ਆਇਆ। ਉਹਨਾਂ ਸੂਬਾ ਹਕੂਮਤ ਦੀ ਮਸ਼ੀਨਰੀ \'ਤੇ ਤਾਨਾਸ਼ਾਹੀ ਤੇ ਮਾਫ਼ੀਆ ਵਾਂਗ ਅਪਰੇਟ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪਾਰਟੀ ਵੱਲੋਂ ਜੇ ਕਿਤੇ ਮਾੜੀ ਮੋਟੀ ਮੀਟਿੰਗ ਵੀ ਕੀਤੀ ਜਾਂਦੀ ਹੈ ਤਾਂ ਉਹਨਾਂ ਸਮਰਥਕਾਂ ਦੇ ਘਰ ਜਾ ਕੇ ਸੰਬੰਧਤ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ, ਉਹਨਾਂ ਸਵਾਲ ਕੀਤਾ ਕਿ ਇਹ ਲੋਕਤੰਤਰ ਹੈ ਜਾਂ ਤਾਨਾਸ਼ਾਹਾਂ ਦਾ ਰਾਜ? ਉਹਨਾਂ ਪੂਰੇ ਪੰਜਾਬ ਅੰਦਰ ਅਕਾਲੀਆਂ ਵੱਲੋਂ ਵੱਡੀ ਪੱਧਰ \'ਤੇ ਨਸ਼ਿਆਂ ਦੇ ਦਰਿਆ ਵਹਾਉਣ ਦੇ ਵੀ ਦੋਸ਼ ਲਾਏ ਤੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣ ਲਈ ਹੁਣ ਇਹਨਾਂ ਲੋਕਾਂ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਤਬਾਹੀ ਤੋਂ ਬਚ ਸਕੀਏ। ਉਹਨਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੁਸਮਜੀਤ ਕੌਰ ਸਿੱਧੂ \'ਤੇ ਵੀ ਪੱਖਪਾਤੀ ਹੋਣ ਦੇ ਦੋਸ਼ ਲਗਾÀੁਂਦਿਆਂ ਕਿਹਾ ਕਿ ਉਹਨਾਂ ਦੇ ਗਿੱਦੜਬਾਹਾ ਵਿੱਚ ਸ਼ਰੇਆਮ ਵੋਟਾਂ ਖਰੀਦਣ ਦੀ ਜਦੋਂ ਸ਼ਿਕਾਇਤ ਕੀਤੀ ਤਾਂ ਬੀਬੀ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਤਸਵੀਰਾਂ ਖਿੱਚ ਕੇ ਭੇਜਣ ਲਈ ਕਹਿ ਕੇ ਸਾਰ ਦਿੱਤਾ ਸੀ, ਐਤਕੀਂ ਵੀ ਓਹੋ ਕੁਝ ਹੋਣ ਦਾ ਖਦਸ਼ਾ ਹੈ।

493 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper