Latest News
ਸੋਨੀਆ ਸਿਰ ਵੀ 9 ਲੱਖ ਦਾ ਕਰਜ਼ਾ
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇਸ਼ ਦੀ ਸਭ ਤੋਂ ਵੱਧ ਤਾਕਤਵਰ ਮਹਿਲਾ ਦੇ ਤੌਰ \'ਤੇ ਮੰਨੀ ਜਾਂਦੀ ਹੈ, ਪਰ ਉਹਨਾਂ ਸਿਰ ਵੀ 9 ਲੱਖ ਦਾ ਬੈਂਕ ਕਰਜ਼ਾ ਹੈ। ਇਹ ਕਰਜ਼ਾ ਉਹਨਾਂ ਨੇ ਆਪਣੇ ਪੁੱਤਰ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲਈ ਪਿਛਲੇ ਸਾਲ 13 ਅਕਤੂਬਰ ਨੂੰ ਲਿਆ ਸੀ। ਸੋਨੀਆ ਗਾਂਧੀ ਕੋਲ ਇਸ ਵੇਲੇ 10 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਸ ਵਿੱਚ 2 ਕਰੋੜ 81 ਲੱਖ 50 ਹਜ਼ਾਰ 387 ਰੁਪਏ ਦੀ ਚੱਲ ਜਾਇਦਾਦ ਅਤੇ 6 ਕਰੋੜ 47 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਸੋਨੀਆ ਗਾਂਧੀ ਕੋਲ ਸਿਰਫ 85 ਹਜ਼ਾਰ ਰੁਪਏ ਦੀ ਨਗਦੀ ਹੈ। ਸੋਨੀਆ ਗਾਂਧੀ ਵੱਲੋਂ ਰਾਏਬਰੇਲੀ ਤੋਂ ਨਾਮਜ਼ਦਗੀ ਕਾਗਜ਼ ਭਰਦੇ ਸਮੇਂ ਰਿਟਰਨਿੰਗ ਅਫਸਰ ਨੂੰ ਦਿੱਤੇ ਗਏ ਹਲਫਨਾਮੇ \'ਚ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੈ। ਹਲਫਨਾਮੇ ਮੁਤਾਬਕ ਸੋਨੀਆ ਗਾਂਧੀ ਦੇ 66 ਲੱਖ ਰੁਪਏ ਬੈਂਕਾਂ \'ਚ ਜਮ੍ਹਾ ਹਨ ਅਤੇ 82 ਲੱਖ ਰੁਪਏ ਦੀ ਪੋਸਟਿੰਗ ਸੇਵਿੰਗ ਹੈ। ਇਸ ਤੋਂ ਇਲਾਵਾ 11 ਲੱਖ 50 ਹਜ਼ਾਰ 100 ਰੁਪਏ ਦੇ ਸਕਿਉਰਿਟੀ ਬਾਂਡ ਅਤੇ 82 ਲੱਖ ਦਾ ਐੱਚ ਡੀ ਐੱਫ ਸੀ ਦੇ ਮਿਊਚਲ ਫੰਡ \'ਚ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾ ਕੋਲ 62 ਲੱਖ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਵੀ ਹੈ। ਸੋਨੀਆ ਗਾਂਧੀ ਕੋਲ ਦਿੱਲੀ ਅਤੇ ਸੁਲਤਾਨਪੁਰ \'ਚ ਸਾਢੇ 6 ਕਰੋੜ ਦੀ ਅਚੱਲ ਜਾਇਦਾਦ ਅਤੇ 3.821 ਏਕੜ ਦੀ ਖੇਤੀ ਜ਼ਮੀਨ ਹੈ। ਸੋਨੀਆ ਗਾਂਧੀ ਵਿਰੁੱਧ ਕੋਈ ਕੇਸ ਦਰਜ ਨਹੀਂ ਹੈ।

542 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper