Latest News
ਹਿੰਦ-ਚੀਨ ਜੰਗ ਲਈ ਜ਼ੁੰਮੇਵਾਰ ਸੀ ਨਹਿਰੂ
ਭਾਰਤ-ਚੀਨ ਵਿਚਕਾਰ 1962 ਦੀ ਜੰਗ ਨਾਲ ਸੰਬੰਧਤ ਖੁਫੀਆ ਰਿਪੋਰਟ ਦਾ ਹਿੱਸਾ ਪਿਛਲੇ ਦਿਨੀਂ ਜਨਤਕ ਕਰਨ ਵਾਲੇ ਆਸਟਰੇਲੀਆਈ ਬਜ਼ੁਰਗ ਪੱਤਰਕਾਰ ਨੇਵੇਲ ਮੈਕਸਵੇਲ ਦਾ ਕਹਿਣਾ ਹੈ ਕਿ 62 ਦੀ ਜੰਗ \'ਚ ਭਾਰਤ ਪੀੜਤ ਨਹੀਂ ਸੀ, ਸਗੋਂ ਭਾਰਤ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਗਲਤੀਆਂ ਕਾਰਨ ਚੀਨ ਨੂੰ ਜੰਗ ਕਰਨੀ ਪਈ। ਮੈਕਸਵੇਲ ਨੇ ਹਾਂਗਕਾਂਗ ਦੀ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੂੰ ਦਿੱਤੀ ਇੱਕ ਇੰਟਰਵਿਊ \'ਚ ਕਿਹਾ ਕਿ ਹੈਂਡਰਮਨ ਬਰੁਕਸ (ਐੱਚ ਬੀ ਆਰ) ਰਿਪੋਰਟ ਨੂੰ ਪੜ੍ਹਨ ਤੋਂ ਸਪੱਸ਼ਟ ਹੁੰਦਾ ਹੈ ਕਿ ਨਹਿਰੂ ਦੀ ਨੀਤੀ \'ਚ ਖੋਟ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਏਨੇ ਸਾਲਾਂ ਬਾਅਦ ਐੱਚ ਬੀ ਆਰ ਦਾ ਖੁਲਾਸਾ ਕਰਕੇ ਉਹ ਕੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਕਿਹਾ ਕਿ ਮੈਂ ਪਿਛਲੇ 50 ਸਾਲ ਤੋਂ ਭਾਰਤ ਦੇ ਮਿਥਕ ਪ੍ਰਚਾਰ ਖਿਲਾਫ ਸਬੂਤ ਇਕੱਠੇ ਕਰਨ \'ਚ ਲੱਗਾ ਹੋਇਆ ਸੀ। ਮੈਂ ਚਾਹੁੰਦਾ ਹਾਂ ਕਿ ਭਾਰਤੀਆਂ ਨੂੰ ਸੱਚ ਦਾ ਪਤਾ ਲੱਗੇ ਕਿ ਉਹਨਾਂ ਦੀ ਸਰਕਾਰ ਅਤੇ ਖਾਸ ਕਰਕੇ ਨਹਿਰੂ ਦੀਆਂ ਗਲਤੀਆਂ ਦੇ ਚਲਦਿਆਂ ਚੀਨ ਨੂੰ ਜੰਗ ਕਰਨੀ ਪਈ। ਨਹਿਰੂ ਨੂੰ ਲੱਗਦਾ ਸੀ ਕਿ ਭਾਰਤ ਆਪਣੀਆਂ ਸਰਹੱਦਾਂ ਖੁਦ ਨਿਰਧਾਰਤ ਕਰੇਗਾ, ਉਹਨਾਂ ਨੇ ਸਰਹੱਦ ਦੇ ਮਸਲੇ \'ਤੇ ਚੀਨ ਨੂੰ ਕਦੀ ਵੀ ਭਰੋਸੇ \'ਚ ਲੈਣ ਦਾ ਯਤਨ ਨਹੀਂ ਕੀਤਾ।

489 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper