Latest News
ਨਿਤੀਸ਼ ਕਟਾਰਾ ਕਤਲ ਕਾਂਡ; ਦੋਸ਼ੀਆਂ ਦੀ ਸਜ਼ਾ ਬਰਕਰਾਰ
ਦਿੱਲੀ ਹਾਈ ਕੋਰਟ ਨੇ 2002 \'ਚ ਨਿਤੀਸ਼ ਕਟਾਰਾ ਦੇ ਅਗਵਾ ਅਤੇ ਕਤਲ ਦੇ ਮਾਮਲੇ \'ਚ ਉੱਤਰ ਪ੍ਰਦੇਸ਼ ਦੇ ਸਿਆਸੀ ਆਗੂ ਡੀ ਪੀ ਯਾਦਵ ਦੇ ਪੁੱਤਰ ਵਿਕਾਸ ਯਾਦਵ ਸਮੇਤ ਤਿੰਨਾਂ ਦੋਸ਼ੀਆਂ ਦੇ ਦੋਸ਼ਾਂ ਨੂੰ ਬਰਕਰਾਰ ਰੱਖਦਿਆਂ ਬੁੱਧਵਾਰ ਕਿਹਾ ਕਿ ਇਹ ਝੂਠੀ ਸ਼ਾਨ ਲਈ ਕਤਲ ਦਾ ਮਾਮਲਾ ਹੈ।\r\nਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਜੇ ਆਰ ਮਿੱਠਾ ਦੇ ਬੈਂਚ ਨੇ ਵਿਕਾਸ ਯਾਦਵ, ਉਸ ਦੇ ਚਚੇਰੇ ਭਰਾ ਵਿਸ਼ਾਲ ਅਤੇ ਸੁਖਦੇਵ ਯਾਦਵ ਨੂੰ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਜਿਰਹਾ ਲਈ 25 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਾਂ ਪ੍ਰਵਾਨ ਕਰਨ ਦੇ ਯੋਗ ਨਹੀਂ ਹਨ। ਅਸੀਂ ਇਹ ਵੀ ਬਰਕਰਾਰ ਰੱਖਿਆ ਹੈ ਕਿ ਨਿਤੀਸ਼ ਕਟਾਰਾ ਦਾ ਕਤਲ ਝੂਠੀ ਸ਼ਾਨ ਲਈ ਕਤਲ ਦਾ ਮਾਮਲਾ ਹੈ। 12 ਸਾਲ ਇਕ ਮਹੀਨਾ ਪਹਿਲਾਂ ਹੋਏ ਨਿਤੀਸ਼ ਕਟਾਰਾ ਕਤਲ ਦੇ ਮਾਮਲੇ \'ਚ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇਹ ਫੈਸਲਾ ਸੁਣਾਇਆ ਹੈ। 23 ਸਾਲ ਦੇ ਨਿਤੀਸ਼ ਕਟਾਰਾ ਨੂੰ ਉਸ ਪਿਆਰ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ, ਜਿਹੜਾ ਭਾਰਤੀ ਯਾਦਵ ਨੇ ਅਦਾਲਤ \'ਚ ਕਦੀ ਪ੍ਰਵਾਨ ਹੀ ਨਹੀਂ ਕੀਤਾ। ਇਸ ਦੇ ਬਾਵਜੂਦ ਹੇਠਲੀ ਅਦਾਲਤ \'ਚ ਇਹ ਸਿੱਧ ਹੋ ਗਿਆ ਕਿ ਨਿਤੀਸ਼ ਕਟਾਰਾ ਅਣਖ ਲਈ ਕਤਲ ਦੀ ਭੇਟ ਚੜ੍ਹ ਗਿਆ ਅਤੇ 17 ਫਰਵਰੀ 2002 ਨੂੰ ਨਿਤੀਸ਼ ਦੀ ਜ਼ਿੰਦਗੀ ਭਾਰਤੀ ਦੇ ਭਰਾ ਵਿਕਾਸ ਯਾਦਵ, ਵਿਸ਼ਾਲ ਯਾਦਵ ਅਤੇ ਸੁਖਦੇਵ ਪਹਿਲਵਾਨ ਨੇ ਮਿਲ ਕੇ ਲਈ। ਯੂ ਪੀ ਦੇ ਬਾਹੂਬਲੀ ਆਗੂ ਡੀ ਪੀ ਯਾਦਵ ਦੇ ਅਸਰ-ਰਸੂਖ ਨੇ ਮਾਮਲੇ \'ਚ ਬਹੁਤ ਪ੍ਰਭਾਵ ਪਾਇਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਆਪਣੇ ਪੁੱਤਰ ਦੀ ਮੌਤ \'ਤੇ ਨਿਆਂ ਲਈ ਨੀਲਮ ਕਟਾਰਾ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਮੀਡੀਆ ਨੇ ਵੀ ਸ਼ਾਇਦ ਪਹਿਲੀ ਵਾਰ ਕਿਸੇ ਮਾਮਲੇ ਨੂੰ ਇਸ ਤਰ੍ਹਾਂ ਚੁੱਕਿਆ ਅਤੇ ਡੀ ਪੀ ਯਾਦਵ ਦੇ ਪੁੱਤਰ ਨੂੰ ਸੀਖਾਂ ਪਿੱਛੇ ਪਹੁੰਚਾਇਆ। ਹੇਠਲੀ ਅਦਾਲਤ ਨੇ ਦੋਸ਼ੀਆਂ ਵਿਕਾਸ ਅਤੇ ਵਿਸ਼ਾਲ ਨੂੰ 30 ਮਈ 2008 ਨੂੰ ਉਮਰ ਭਰ ਦੀ ਕੈਦ ਦੀ ਸਜ਼ਾ ਸੁਣਾਈ, ਜਦੋਂਕਿ ਸੁਖਦੇਵ ਪਹਿਲਵਾਨ ਨੂੰ ਹੇਠਲੀ ਅਦਾਲਤ ਨੇ 23 ਜੁਲਾਈ 2011 ਨੂੰ ਸਜ਼ਾ ਸੁਣਾਈ। ਉਨ੍ਹਾ ਦੋਸ਼ੀਆਂ ਨੇ ਫੈਸਲੇ ਨੂੰ ਹਾਈ ਕੋਰਟ \'ਚ ਚੁਣੌਤੀ ਦਿੱਤੀ। ਉੱਥੇ ਹੀ ਨਿਤੀਸ਼ ਦੀ ਮਾਂ ਨੀਲਮ ਕਟਾਰਾ ਨੇ ਵੀ ਪਟੀਸ਼ਨ ਦਾਖਲ ਕਰਕੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ।

1174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper