Latest News
ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮ ਸੰਘਰਸ਼ ਕਮੇਟੀ ਵਿਚਕਾਰ ਪਹਿਲੇ ਗੇੜ ਦੀ ਗੱਲਬਾਤ ਅਧੂਰੀ
ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 2 ਅਪ੍ਰੈਲ ਤੱਕ 13 ਫਰਵਰੀ ਨੂੰ ਮੁੱਖ ਸਕੱਤਰ ਅਤੇ 18 ਫਰਵਰੀ ਨੂੰ ਮੁੱਖ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਮੁਲਾਜ਼ਮ ਮੰਗਾਂ ਬਾਰੇ ਹੋਏ ਫੈਸਲਿਆਂ ਨੂੰ ਲਾਗੂ ਕਰਨ ਦੇ ਅਲਟੀਮੇਟਮ \'ਤੇ ਮੁੱਖ ਮੰਤਰੀ ਦੇ ਆਦੇਸ਼ \'ਤੇ ਪੰਜਾਬ ਗੌਰਮਿੰਟ ਹਾਈ ਪਾਵਰ ਕਮੇਟੀ ਨਾਲ ਪੰਜਾਬ ਭਵਨ ਵਿੱਚ ਅੱਜ ਢਾਈ ਘੰਟੇ ਤੱਕ ਮੁਲਾਜ਼ਮ ਸੰਘਰਸ਼ ਕਮੇਟੀ ਦੀ ਪਹਿਲੇ ਗੇੜ ਦੀ ਗੱਲਬਾਤ ਹੋਈ। ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਸੱਜਣ ਸਿੰਘ, ਵੇਦ ਪ੍ਰਕਾਸ਼, ਰਣਬੀਰ ਢਿੱਲੋਂ, ਸੁਖਦੇਵ ਸਿੰਘ ਸੈਣੀ, ਭੁਪਿੰਦਰ ਸਿੰਘ ਵੜੈਚ ਅਤੇ ਸੁਖਦੇਵ ਸਿੰਘ ਥਰਮਲ ਪਲਾਂਟ ਨੇ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਕਿ ਮੰਨੀਆਂ ਮੰਗਾਂ ਸੰਬੰਧੀ ਇਕ ਵੀ ਪੱਤਰ ਜਾਰੀ ਨਾ ਹੋਣ ਕਾਰਨ ਚਾਰ ਪੜਾਵੀ ਐਕਸ਼ਨ ਪਲੈਨ ਜਾਰੀ ਰੱਖਿਆ ਗਿਆ ਹੈ। ਭਾਵੇਂ ਕਿ ਅਧਿਕਾਰੀਆਂ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਬਾਰੇ ਦੂਜੇ ਗੇੜ ਦੀ ਗੱਲਬਾਤ ਜਲਦ ਹੋਵੇਗੀ। ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਸਟੇਟ ਕਮੇਟੀ ਮੈਂਬਰ ਸਤੀਸ਼ ਰਾਣਾ, ਸ਼ੀਤਲ ਸਿੰਘ ਚਾਹਲ, ਮੰਗਤ ਖਾਨ, ਜਗਜੀਤ ਸਿੰਘ ਚਾਹਲ, ਦਵਿੰਦਰ ਸਿੰਘ ਪੂੰਨੀਆ ਅਤੇ ਪ੍ਰੇਮ ਰੱਕੜ ਸ਼ਾਮਲ ਹੋਏ।\r\nਅਧਿਕਾਰੀਆਂ ਨੇ ਮੀਟਿੰਗ ਵਿੱਚ ਦੱਸਿਆ ਕਿ 2-3 ਦਿਨਾਂ ਵਿੱਚ ਪੰਜਾਬ ਭਰ ਵਿੱਚ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਅਤੇ ਬਕਾਇਆਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ, 6ਵੇਂ ਪੰਜਾਬ ਤਨਖਾਹ ਕਮਿਸ਼ਨ ਦਾ ਗਠਨ ਕਰਨ, ਜਨਵਰੀ 2014 ਤੋਂ 10 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ, ਪੈਨਸ਼ਨ ਕਮਿਊਟ ਕਰਨ ਦੀ ਦਰ ਸੋਧ ਕੇ 30 ਫੀਸਦੀ ਕਰਨ, 4-9-14 ਸਾਲਾ ਏ.ਸੀ.ਪੀ. ਦਾ ਲਾਭ ਦਸੰਬਰ 2011 ਦੇ ਪੱਤਰ ਅਨੁਸਾਰ ਦੇਣ, ਚੌਥਾ ਦਰਜਾ ਕਰਮਚਾਰੀਆਂ ਦੇ ਜੀ.ਪੀ. ਫੰਡ ਦਾ ਹਿਸਾਬ ਡੀ.ਡੀ.ਓ. ਪੱਧਰ \'ਤੇ ਰੱਖਣ, ਕੈਸ਼ਲੈਸ ਹੈਲਥ ਸਕੀਮ ਲਾਗੂ ਕਰਨ, ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਦੇ ਸਮੇਂ ਬਿਜਲੀ ਕਰਮਚਾਰੀਆਂ ਦੇ ਤਨਖਾਹ ਸਕੇਲਾਂ ਵਿੱਚ ਪੈਦਾ ਹੋਈਆਂ ਤਰੁੱਟੀਆਂ ਬਾਰੇ ਮੁੜ ਵਿਚਾਰ ਕਰਨ, ਨਾਨ-ਪਲਾਨ ਟੈਂਪਰੇਰੀ ਅਸਾਮੀਆਂ ਨੂੰ ਪੱਕਾ ਕਰਨ, ਡੀ.ਡੀ.ਓ. ਪਾਵਰਾਂ ਜਾਰੀ ਕਰਨ, ਮਿੱਡ-ਡੇ-ਮੀਲ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੇ ਮਾਣਭੱਤਿਆਂ ਵਿੱਚ ਵਾਧਾ ਕਰਨ ਬਾਰੇ ਜਲਦ ਫੈਸਲਾ ਲਾਗੂ ਕਰਨ ਦਾ ਵਾਅਦਾ ਕੀਤਾ। ਉਹਨਾ ਦੱਸਿਆ ਕਿ ਆਸ਼ਾ ਵਰਕਰਾਂ ਦੇ ਇੰਨਸੈਨਟਿਵ ਵਿੱਚ ਵਾਧਾ ਕਰਨ ਦਾ ਪੱਤਰ ਜਾਰੀ ਹੋ ਚੁੱਕਾ ਹੈ। ਮੁਲਾਜ਼ਮ ਆਗੂਆਂ ਨੇ ਦੋਸ਼ ਲਗਾਇਆ ਕਿ ਦਿਹਾੜੀਦਾਰ ਅਤੇ ਠੇਕਾ ਅਧਾਰਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਊਟ ਸੋਰਸਿੰਗ ਨੀਤੀ ਰੱਦ ਕਰਨ (ਠੇਕੇਦਾਰਾਂ ਰਾਹੀਂ) ਸੰਬੰਧੀ ਡੈਡਲਾਕ ਜਾਰੀ ਰਿਹਾ। ਆਗੂਆਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਸਾਰੀਆਂ ਸਵੀਕਾਰ ਮੰਗਾ ਦੇ ਪੱਤਰ ਜਾਰੀ ਹੋਣ ਤੱਕ ਪੰਜਾਬ ਦੇ 5 ਲੱਖ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜ਼ਮਾਂ ਦਾ ਘੋਲ ਤੇਜ਼ ਕਰਨਾ ਸੰਘਰਸ਼ ਕਮੇਟੀ ਦੀ ਮਜਬੂਰੀ ਹੈ। ਮੀਟਿੰਗ ਉਪਰੰਤ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਚਾਰ ਪੜਾਵੀ ਐਕਸ਼ਨ ਪ੍ਰੋਗਰਾਮ ਅਨੁਸਾਰ ਕੱਲ੍ਹ 4 ਅਪ੍ਰੈਲ ਨੂੰ ਪੰਜਾਬ ਭਰ ਦੇ ਸਾਰੇ ਖਜ਼ਾਨਾ ਦਫਤਰਾਂ \'ਤੇ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ, 8 ਅਪ੍ਰੈਲ ਨੂੰ ਪੰਜਾਬ ਕਮੇਟੀ ਅਤੇ ਸਾਰੇ ਜ਼ਿਲ੍ਹਾ ਕਨਵੀਨਰਾਂ ਦੀ ਪੰਜਾਬ ਪੱਧਰ ਦੀ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਸੱਦ ਲਈ ਗਈ ਹ,ੈ ਜਿਸ ਵਿੱਚ 18 ਅਪ੍ਰੈਲ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਲਾਂਗ ਮਾਰਚ ਅਤੇ 24 ਅਪ੍ਰੈਲ ਨੂੰ ਸੰਗਰੂਰ ਹਲਕੇ ਵਿੱਚ ਝੰਡਾ ਮਾਰਚ ਕਰਨ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਦੇ ਫੈਸਲੇ ਕੀਤੇ ਜਾਣਗੇ।

521 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper