Latest News
ਆਈ ਪੀ ਐੱਲ ਸਪਾਟ ਫਿਕਸਿੰਗ ਮਾਮਲਾ; 6 ਨਹੀਂ ਸਗੋਂ 13 ਖਿਡਾਰੀ ਸ਼ਾਮਲ ਸਨ
ਉੱਚ ਪੱਧਰੀ ਸੂਤਰਾਂ ਅਨੁਸਾਰ ਆਈ ਪੀ ਐਲ ਸਪਾਟ ਫਿਕਸਿੰਗ ਮਾਮਲੇ \'ਚ ਸੁਪਰੀਮ ਕੋਰਟ \'ਚ ਮੁਦਗਲ ਪੈਨਲ ਦੀ ਬੇਹੱਦ ਖੁਫ਼ੀਆ ਰਿਪੋਰਟ \'ਚ ਕਿਹਾ ਗਿਆ ਹੈ ਕਿ ਸਪਾਟ ਫਿਕਸਿੰਗ ਮਾਮਲੇ \'ਚ 6 ਨਹੀਂ ਸਗੋਂ 12-13 ਖਿਡਾਰੀ ਸ਼ਾਮਲ ਸਨ ਅਤੇ ਇਹ ਸਾਰੇ ਖਿਡਾਰੀ ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਹਨ।\r\nਜ਼ਿਕਰਯੋਗ ਹੈ ਕਿ ਇਹਨਾਂ ਦੋਹਾਂ ਟੀਮਾਂ ਦੇ ਮਾਲਕਾਂ ਵਿਰੁੱਧ ਸਪਾਟ ਫਿਕਸਿੰਗ ਮਾਮਲੇ \'ਚ ਪਹਿਲਾਂ ਹੀ ਜਾਂਚ ਜਾਰੀ ਹੈ। ਪਤਾ ਚੱਲਿਆ ਹੈ ਕਿ ਇਸ ਖੁਫ਼ੀਆ ਰਿਪੋਰਟ \'ਚ ਤਿੰਨ ਹੋਰ ਟੀਮਾਂ ਦੇ ਸਪਾਟ ਫਿਕਸਿੰਗ \'ਚ ਸ਼ਾਮਲ ਹੋਣ ਦੀ ਗੱਲ ਆਖੀ ਗਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਆਈ ਪੀ ਐਲ ਸਪਾਟ ਫਿਕਸਿੰਗ ਮਾਮਲੇ \'ਚ ਸਿਰਫ਼ ਦੋ ਟੀਮਾਂ ਹੀ ਸ਼ਾਮਲ ਨਹੀਂ ਸਨ। ਤਿੰਨ ਮੈਂਬਰੀ ਪੈਨਲ ਨੇ ਆਪਣੀ ਰਿਪੋਰਟ \'ਚ ਗਵਾਹਾਂ ਦੇ ਦੋਸ਼ ਦੇ ਅਧਾਰ \'ਤੇ ਇਹਨਾਂ ਖਿਡਾਰੀਆਂ ਅਤੇ ਟੀਮਾਂ ਨੂੰ ਅਨਵੈਰੀ ਫਾਈਡ ਦੀ ਕੈਟਾਗਰੀ \'ਚ ਰੱਖਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਇਸ ਬੇਹੱਦ ਖੁਫ਼ੀਆ ਰਿਪੋਰਟ \'ਚ ਤਿੰਨ ਆਈ ਪੀ ਐਲ ਅਧਿਕਾਰੀਆਂ ਦੇ ਨਾਂਅ ਵੀ ਸ਼ਾਮਲ ਹਨ। ਉੱਚ ਪੱਧਰੀ ਸੂਤਰਾਂ ਅਨੁਸਾਰ ਇਹ ਤਿੰਨੇ ਉੱਚ ਅਧਿਕਾਰੀ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਆਈ ਪੀ ਐਲ ਦੇ ਆਯੋਜਨ \'ਚ ਸ਼ਾਮਲ ਹਨ। ਰਿਪੋਰਟ \'ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵਿਰੁੱਧ ਦੋਸ਼ ਲਾਏ ਗਏ ਹਨ ਅਤੇ ਅਜੇ ਤੱਕ ਉਹ ਦੋਸ਼ੀ ਸਾਬਤ ਨਹੀਂ ਹੋਏ।

559 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper