Latest News
ਪੱਤਰਕਾਰ ਬਲਾਤਕਾਰ ਮਾਮਲਾ; ਅਦਾਲਤ ਵੱਲੋਂ ਤਿੰਨ ਵਿਅਕਤੀ ਦੋਸ਼ੀ ਕਰਾਰ
ਇੱਕ ਸੈਸ਼ਨ ਅਦਾਲਤ ਨੇ ਆਈ ਪੀ ਸੀ ਦੀ ਇੱਕ ਸੋਧੀ ਧਾਰਾ ਤਹਿਤ ਸ਼ਕਤੀ ਮਿੱਲ ਫੋਟੋ ਪੱਤਰਕਾਰ ਸਮੂਹਿਕ ਬਲਾਤਕਾਰ ਮਾਮਲੇ \'ਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ। ਸੋਧੀ ਧਾਰਾ ਇਕੋ ਜੁਰਮ ਦੁਬਾਰਾ ਕਰਨ \'ਤੇ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਮੁੱਖ ਸੈਸ਼ਨ ਜੱਜ ਸ਼ਾਲਿਨੀ ਫੰਸਾਲਕਰ ਜੋਸ਼ੀ ਨੇ ਭਾਰਤੀ ਜ਼ਾਬਤੇ ਦੀ ਧਾਰਾ 376(ਈ) ਤਹਿਤ ਵਿਜੈ ਜਾਧਵ (19), ਕਾਸਿਮ ਬੰਗਾਲੀ (21) ਅਤੇ ਮੁਹੰਮਦ ਸਲੀਮ ਅੰਸਾਰੀ (28) ਨੂੰ ਦੋਸ਼ੀ ਠਹਿਰਾਇਆ। ਇਸ ਤੋਂ ਪਹਿਲਾਂ ਤਿੰਨਾਂ ਨੂੰ ਸ਼ਕਤੀ ਮਿੱਲ ਕੰਪਲੈਕਸ \'ਚ ਇੱਕ ਟੈਲੀਫ਼ੋਨ ਉਪਰੇਟਰ ਨਾਲ ਸਮਿਹਕ ਬਲਾਤਕਾਰ ਮਾਮਲੇ \'ਚ ਵੀ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2012 ਦੇ ਦਿੱਲੀ ਸਮੂਹਿਕ ਬਲਾਤਕਾਰ ਮਾਮਲੇ \'ਚ ਬਲਾਤਕਾਰ ਦੀ ਧਾਰਾ 376(ਈ) \'ਚ ਸੋਧ ਮਗਰੋਂ ਫ਼ਾਂਸੀ ਦੀ ਸਜ਼ਾ ਦੀ ਵਿਵਸਥਾ ਹੈ। ਸੂਤਰਾਂ ਅਨੁਸਾਰ ਅਦਾਲਤ ਵੱਲੋਂ ਦਲੀਲਾਂ ਸੁਨਣ ਮਗਰੋਂ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ ਜਾ ਸਕਦਾ ਹੈ।\r\nਅਦਾਲਤ ਨੇ ਪਿਛਲੇ ਮਹੀਨੇ ਤਿੰਨਾਂ ਵਿਰੁੱਧ ਦਫ਼ਾ 376 (Â) ਤਹਿਤ ਵਾਧੂ ਦੋਸ਼ ਆਇਦ ਕੀਤੇ ਸਨ। 18 ਸਾਲਾ ਟੈਲੀਫ਼ੋਨ ਓਪਰੇਟਰ ਨਾਲ ਪਿਛਲੇ ਸਾਲ ਜੁਲਾਈ \'ਚ ਸ਼ਕਤੀ ਮਿੱਲ ਕੰਪਲੈਕਸ \'ਚ ਸਮਿਹਕ ਬਲਾਤਕਾਰ ਕੀਤਾ ਗਿਆ ਸੀ ਅਤੇ ਇਸ ਮਗਰੋਂ 22 ਅਗਸਤ ਨੂੰ ਫੋਟੋ ਪੱਤਰਕਾਰ ਨਾਲ ਵੀ ਸਮੂਹਿਕ ਬਲਾਤਕਾਰ ਕੀਤਾ ਗਿਆ। ਟੈਲੀਫ਼ੋਨ ਉਪਰੇਟਰ ਨਾਲ ਸਮੂਹਿਕ ਬਲਾਤਕਾਰ ਮਾਮਲੇ \'ਚ ਉਨ੍ਹਾ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

560 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper