Latest News
ਪਾਵਰ ਮੈਨੇਜਮੈਂਟ ਦੇ ਲਾਰਿਆਂ ਤੋਂ ਅੱਕੇ ਬਿਜਲੀ ਕਾਮਿਆਂ ਮੁੱਖ ਦਫ਼ਤਰ ਘੇਰਿਆ

Published on 16 Sep, 2017 11:41 AM.


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਕੇਸਰੀ ਝੰਡੇ ਵਾਲੀ ਇੰਪਲਾਈਜ਼ ਫੈਡਰੇਸ਼ਨ, ਆਈ ਟੀ ਆਈ ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਂਸਕੋ 'ਤੇ ਅਧਾਰਿਤ ਬਣੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਸਮੁੱਚੇ ਪੰਜਾਬ ਦੇ ਕੋਨੇ-ਕੋਨੇ ਤੋਂ ਇਕੱਤਰ ਹੋਏ ਬਿਜਲੀ ਕਾਮਿਆਂ ਨੇ ਪਾਵਰ ਮੈਨੇਜਮੈਂਟ ਦੇ ਰੋਜ਼-ਰੋਜ਼ ਲਾਰਿਆਂ ਤੋਂ ਅੱਕ ਕੇ ਨਿਗਮ ਦੇ ਮੁੱਖ ਦਫ਼ਤਰ ਦੇ ਤਿੰਨਾਂ ਗੇਟ ਨੂੰ ਜਾਮ ਕਰ ਕੇ ਦੁਪਹਿਰ 12 ਵਜੇ ਤੋਂ ਤਿੰਨ ਸਾਢੇ ਵਜੇ ਤੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਥਰੂ ਗੈਸ, ਡਾਂਗਾਂ, ਪਾਣੀ ਦੀਆਂ ਬੁਛਾੜਾਂ ਮਾਰਨ ਦੇ ਕੀਤੇ ਪੁਖਤਾਂ ਪ੍ਰਬੰਧ ਵੀ ਬਿਜਲੀ ਕਾਮਿਆਂ ਦੇ ਗੁੱਸੇ ਨੂੰ ਠੰਢਾ ਨਾ ਕਰ ਸਕੇ ਅਤੇ ਚਾਰ ਘੰਟੇ ਤੱਕ ਆਵਾਜਾਈ ਵਿੱਚ ਵਿਘਨ ਪੈਣ ਅਤੇ ਮੁੱਖ ਦਫ਼ਤਰ ਮੁਕੰਮਲ ਤੌਰ 'ਤੇ ਜਾਮ ਹੋ ਜਾਣ ਕਰਕੇ ਹਾਲਾਤ ਤਣਾਅ ਵਾਲੇ ਬਣੇ ਰਹੇ।
ਇਸ ਮੌਕੇ ਮੇਨ ਗੇਟ 'ਤੇ ਏਕਤਾ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਮਨਜੀਤ ਸਿੰਘ ਚਾਹਲ, ਜਰਨੈਲ ਸਿੰਘ ਚੀਮਾ ਨੇ ਸੈਂਟਰ ਵਾਲੇ ਗੇਟ 'ਤੇ ਏਕਤਾ ਮੰਚ ਦੇ ਸੂਬਾਈ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਵਿੰਦਰ ਸਿੰਘ ਅਤੇ ਸ਼ੇਰਾਂ ਵਾਲੇ ਗੇਟ 'ਤੇ ਏਕਤਾ ਮੰਚ ਦੇ ਸੂਬਾਈ ਆਗੂ ਨਰਿੰਦਰ ਸੈਣੀ, ਕਮਲ ਕੁਮਾਰ ਪਟਿਆਲਾ, ਮਹਿੰਦਰ ਸਿੰਘ ਲਹਿਰਾ ਨੇ ਇਕੱਤਰ ਬਿਜਲੀ ਕਾਮਿਆਂ ਦੀ ਅਗਵਾਈ ਕੀਤੀ। ਤਿੰਨਾਂ ਗੇਟਾਂ 'ਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਆਗੂਆਂ ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾ ਅਤੇ ਜਸਬੀਰ ਸਿੰਘ ਨੇ ਪੂਰਾ ਸਮਾਂ ਨਿਗਰਾਨੀ ਕਰਕੇ ਤਣਾਅ ਵਾਲੇ ਮਾਹੌਲ ਵਿੱਚ ਵੀ ਅੰਦੋਲਨ ਸ਼ਾਂਤਮਈ ਰੱਖਣ ਵਿੱਚ ਯੋਗਦਾਨ ਪਾਇਆ।
ਪਾਵਰ ਮੈਨੇਜਮੈਂਟ ਅਤੇ ਪੁਲਸ ਪ੍ਰਸ਼ਾਸਨ ਦੇ ਹਰ ਹਰਬਾ ਵਰਤਣ ਦੇ ਬਾਅਦ ਵੀ ਜਦ ਗੇਟ ਨਾ ਖੁੱਲ੍ਹੇ ਤਾਂ ਪ੍ਰਸ਼ਾਸਨ ਦੀ ਦਖ਼ਲ-ਅੰਦਾਜ਼ੀ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਚਾਰ ਆਗੂਆਂ ਨੂੰ ਮੈਨੇਜਮੈਂਟ ਨੇ ਮੀਟਿੰਗ ਦਾ ਸਮਾਂ ਤਹਿ ਕਰਨ ਲਈ ਮੁੱਖ ਦਫ਼ਤਰ ਵਿੱਚ ਬੁਲਾ ਕੇ ਡਾਇਰੈਕਟਰ ਪ੍ਰਬੰਧਕੀ ਆਰ ਪੀ ਪਾਂਡਵ ਦੀ ਅਗਵਾਈ ਵਿੱਚ ਗੱਲਬਾਤ ਕਰਕੇ ਏਕਤਾ ਮੰਚ ਵੱਲੋਂ ਬਿਜਲੀ ਕਾਮਿਆਂ ਦੀਆਂ ਮੰਗਾਂ ਸੰਬੰਧੀ 13 ਜੁਲਾਈ ਨੂੰ ਦਿੱਤੇ ਮੰਗ ਪੱਤਰ (28 ਮੰਗਾਂ 'ਤੇ ਅਧਾਰਤ) 'ਤੇ ਗੱਲਬਾਤ ਲਈ ਇੱਕ ਹਫ਼ਤੇ ਵਿੱਚ ਮੀਟਿੰਗ ਕਰਨ ਸੰਬੰਧੀ ਪੱਤਰ ਦਸਤੀ ਦਿੱਤਾ।
ਇਸ ਅੰਦੋਲਨ ਵਿੱਚ ਸ਼ਾਮਲ ਹੋਏ ਬਿਜਲੀ ਕਰਮਚਾਰੀਆਂ ਨੇ ਆਪਣੇ ਹੱਥਾਂ ਵਿੱਚ ਲਾਲ, ਪੀਲੇ, ਚਿੱਟੇ ਝੰਡੇ ਅਤੇ ਬੈਨਰ ਫੜ ਕੇ ਇਧਰ-ਉਧਰ ਘੁੰਮਣ ਦੀ ਬਜਾਏ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਪ੍ਰਗਟਾਵਾ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕੀਤਾ।
ਏਕਤਾ ਮੰਚ ਦੇ ਆਗੂਆਂ ਆਰ ਕੇ ਤਿਵਾੜੀ, ਪੂਰਨ ਸਿੰਘ ਖਾਈ, ਸੁਰਿੰਦਰਪਾਲ ਸਿੰਘ, ਗੋਬਿੰਦਰ ਸਿੰਘ, ਨਰਿੰਦਰ ਕੁਮਾਰ ਬੱਲ, ਰਣਜੀਤ ਸਿੰਘ ਬਿੰਝੋਕੀ, ਹਰਬੰਸ ਸਿੰਘ, ਪ੍ਰਦੁਮਣ ਗੌਤਮ, ਰਮਨ ਕੁਮਾਰ ਭਾਰਦਵਾਜ, ਮੁਸ਼ਤਾਕ ਮਸੀਹ, ਭੁਪਿੰਦਰ ਪਾਲ ਸਿੰਘ ਬਰਾੜ, ਸੁਖਦੇਵ ਸਿੰਘ ਗੋਸਲ, ਗੁਰਮੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਨੀਲੋ, ਜੋਗਿੰਦਰ ਸਿੰਘ ਧਰਮਕੋਟ, ਹਰਵਿੰਦਰ ਸਿੰਘ ਚੱਠਾ, ਮੰਗਲ ਸਿੰਘ ਠਰੂ, ਜਸਵੰਤ ਸਿੰਘ ਪਨੂੰ, ਹਰੀਸ਼ ਚੰਦਰ ਉਤਮ, ਰਵਿੰਦਰ ਮੋਹਣ ਫਾਜ਼ਿਲਕਾ, ਦਰਸ਼ਨ ਕੁਮਾਰ, ਪ੍ਰਮਜੀਤ ਸਿੰਘ ਬਰਨਾਲਾ, ਗੁਰਮੇਲ ਸਿੰਘ ਖਾਈ, ਪੂਰਨ ਸਿੰਘ ਮਾੜੀਮੇਘਾ, ਕੰਵਲਜੀਤ ਸਿੰਘ ਲੁਧਿਆਣਾ, ਜਗਦੇਵ ਸਿੰਘ ਬਾਹੀਆ, ਬਲਵਿੰਦਰ ਸਿੰਘ ਉਦੀਪੁਰ, ਮਨਜੀਤ ਸਿੰਘ ਬਾਸਰਕੇ, ਨਰਿੰਦਰਪਾਲ ਸਿੰਘ, ਮੇਲਾ ਸਿੰਘ, ਗੁਰਮੇਲ ਸਿੰਘ ਨਾਹਰ, ਕੁਲਦੀਪ ਸਿੰਘ ਧਾਲੀਵਾਲ, ਅਵਤਾਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧ ਰਵੱਈਏ ਦੀ ਤਿੱਖੀ ਆਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਬਿਜਲੀ ਕਾਮਿਆਂ ਨੂੰ ਪੇ ਬੈਂਡ ਦਸੰਬਰ 2011 ਤੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਤਰਜ 'ਤੇ ਦਿੱਤਾ ਜਾਵੇ, ਮਹਿਕਮੇ ਵਿੱਚ ਨਵੀਂ ਰੈਗੂਲਰ ਭਰਤੀ (ਪੂਰੇ ਸਕੇਲ) ਵਿੱਚ ਕੀਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ, ਨਵੇਂ ਭਰਤੀ ਕੀਤੇ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਜਾਰੀ ਕੀਤੀਆਂ ਦੋਸ਼ ਸੂਚੀਆ ਦਾ ਨਿਪਟਾਰਾ ਜਲਦੀ ਕੀਤਾ ਜਾਵੇ, ਡੀਫਾਲਟਿੰਗ ਆਊਟ ਦੇ ਵਾਧੇ ਲਈ ਕਾਮਿਆਂ ਨੂੰ ਕਸੂਰਵਾਰ ਮੰਨ ਕੇ ਦੋਸ਼ ਸੂਚੀਆਂ ਜਾਰੀ ਕਰਨ ਦੀ ਨੀਤੀ ਬੰਦ ਕੀਤੀ ਜਾਵੇ। ਆਗੂਆਂ ਕਿਹਾ ਕਿ ਪਿਛਲੇ 29-30 ਸਾਲ ਤੋਂ ਇੱਕ ਹੀ ਪੋਸਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਤੁਰੰਤ ਤਰੱਕੀਆਂ ਦਿੱਤੀਆਂ ਜਾਣ ਅਤੇ ਪ੍ਰਸੋਨਲ ਪਾਲਿਸੀ ਵਿੱਚ ਇਕਸਾਰਤਾ ਲਿਆਂਦੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕੀਤੇ ਜਾਣ। ਮੁਲਾਜ਼ਮਾਂ ਆਗੂਆਂ ਨੇ ਮੈਨੇਜਮੈਂਟ ਨੂੰ ਤਾੜਨਾ ਕੀਤੀ ਕਿ ਜੇਕਰ ਗੱਲਬਾਤ ਰਾਹੀਂ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਰੋਹ ਭਰਪੂਰ ਮਾਰਚ ਕੀਤਾ ਗਿਆ, ਜਿਸ ਨੂੰ ਪੁਲਸ ਪ੍ਰਸ਼ਾਸਨ ਨੇ ਫੁਹਾਰਾ ਚੌਕ ਵਿੱਚ ਵੱਡੇ ਬੈਰੀਕੇਡ ਲਾ ਕੇ ਰੋਕ ਦਿੱਤਾ ਅਤੇ ਸਿਵਲ ਪ੍ਰਸ਼ਾਸਨ ਦੀ ਤਰਫ਼ੋ ਤਹਿਸੀਲਦਾਰ ਨੂੰ ਮੰਗ ਪੱਤਰ ਪ੍ਰਾਪਤ ਕਰਕੇ ਸਰਕਾਰ ਨੂੰ ਭੇਜਣ ਦਾ ਵਿਸ਼ਵਾਸ ਦਿੱਤਾ। ਅਖੀਰ ਵਿੱਚ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਪੰਜਾਬ ਦੇ ਹਰੇਕ ਕੋਨੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਬਿਜਲੀ ਕਾਮਿਆਂ ਖਾਸ ਕਰਕੇ ਔਰਤ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਤਿੱਖੇ ਸੰਘਰਸ਼ਾਂ ਲਈ ਹੋਰ ਲਾਮਬੰਦੀ ਕਰਨ ਦਾ ਸੱਦਾ ਦਿੰਦਿਆਂ ਮੈਨੇਜਮੈਂਟ ਭਗਤ ਜਥੇਬੰਦੀਆਂ ਤੋਂ ਸੁਚੇਤ ਰਹਿਣ ਦੀ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ।
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਬਿਜਲੀ ਬੋਰਡ ਪ੍ਰਬੰਧਕਾ ਦੀ ਟਾਲ-ਮਟੋਲ ਦੀ ਨੀਤੀ ਖ਼ਿਲਾਫ਼ ਮੁੱਖ ਦਫ਼ਤਰ ਪਟਿਆਲਾ ਦੇ ਤਿੰਨਾਂ ਗੇਟਾਂ 'ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲੋਂ ਹੋਰ ਭਰਪੂਰ ਮਾਰਚ ਵਿੱਚ ਸਥਾਨਕ ਸਰਕਲ ਦੀਆਂ ਪੰਜ ਡਵੀਜ਼ਨਾ ਭਿੱਖੀਵਿੰਡ, ਪੱਟੀ, ਰਈਆ, ਦਿਹਾਤੀ ਅਤੇ ਸ਼ਹਿਰੀ ਤਰਨ ਤਾਰਨ ਤੋਂ ਵੱਡੀ ਗਿਣਤੀ ਵਿੱਚ ਬੱਸਾਂ, ਗੱਡੀਆਂ ਰਾਹੀਂ ਸ਼ਾਮਲ ਹੋਏ ਬਿਜਲੀ ਕਾਮਿਆਂ ਅਤੇ ਆਗੂਆਂ ਦਾ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸਥਾਨਕ ਸਰਕਲ ਕਨਵੀਨਰ ਪੂਰਨ ਸਿੰਘ ਮਾੜੀਮੇਘਾ ਅਤੇ ਜਨਰਲ ਸਕੱਤਰ ਮੰਗਲ ਸਿੰਘ ਠਰੂ ਤੋਂ ਇਲਾਵਾ ਸੂਬਾਈ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਧੰਨਵਾਦ ਕੀਤਾ। 15 ਸਤੰਬਰ ਦੇ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਕਾਫ਼ਲਿਆਂ ਦੀ ਅਗਵਾਈ ਕਰ ਰਹੇ ਆਗੂਆਂ ਬਲਵਿੰਦਰ ਬੱਠੇ ਭੈਣੀ, ਰਾਜਬੀਰ ਜੇ ਈ, ਰਣਜੀਤ ਸਿੰਘ ਬਾਹਮਣੀਵਾਲਾ, ਗੁਰਜੰਟ ਸਿੰਘ ਆਸਲ, ਅਵਤਾਰ ਸਿੰਘ ਵਲਟੋਹਾ, ਬਲਕਾਰ ਸਿੰਘ ਜੰਡੋਕੇ, ਹਰਭਿੰਦਰ ਸਿੰਘ ਝਬਾਲ, ਕੁਲਵਿੰਦਰ ਸਿੰਘ, ਜੇ ਈ ਜਸਬੀਰ ਸਿੰਘ ਗੋਰੇ, ਬਲਜਿੰਦਰ ਕੌਰ, ਹਰਜਿੰਦਰ ਸਿੰਘ ਠਰੂ, ਬਲਦੇਵ ਸਿੰਘ ਕੋਟਲੀ, ਨਰਿੰਦਰ ਬੇਦੀ, ਨਰਿੰਦਰ ਸਿੰਘ ਵਲਟੋਹਾ, ਹਰਦਿਆਲ ਸਿੰਘ ਧਗਾਣਾ, ਸੁਖਦੇਵ ਸਿੰਘ ਖਾਲੜਾ, ਸ਼ਿੰਦਾ ਸਿੰਘ ਨੰਦਪੂਰੀ ਨੇ ਨਿਗਮ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ਾਂ ਨੂੰ ਜਾਰੀ ਰੱਖਿਆ ਜਾਵੇਗਾ।

1333 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper