Latest News
ਮੁਰਦਾ ਐਲਾਨੀਆਂ ਕੁੜੀਆਂ 'ਸਹੀ-ਸਲਾਮਤ' ਬਰਾਮਦ

Published on 16 Sep, 2017 11:44 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਕਾਨਪੁਰ ਦੇਹਾਤ ਤੋਂ 11 ਸਤੰਬਰ ਨੂੰ ਲਾਪਤਾ ਹੋਈਆਂ ਤਿੰਨ ਲੜਕੀਆਂ ਯੋਗਿਤਾ, ਹਿਮਾਨੀ ਅਤੇ ਲਕਸ਼ਮੀ ਅੱਜ ਮੱਧ ਪ੍ਰਦੇਸ਼ 'ਚ ਇਟਾਰਸੀ ਤੋਂ ਸਹੀ-ਸਲਾਮਤ ਬਰਾਮਦ ਹੋ ਗਈਆਂ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇਟਾਵਾ 'ਚ ਨਦੀ ਕਿਨਾਰੇ ਦੋ ਲੜਕੀਆਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਯੋਗਿਤਾ ਅਤੇ ਹਿਮਾਨੀ ਦੀ ਲਾਸ਼ ਹੋਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਲਕਸ਼ਮੀ ਦਾ ਪਤਾ ਨਹੀਂ ਚੱਲ ਸਕਿਆ। ਪੁਲਸ ਨੇ ਲਕਸ਼ਮੀ ਦੇ ਦੋਸਤ ਕੁਲਦੀਪ 'ਤੇ ਲੜਕੀਆਂ ਦੇ ਅਗਵਾ ਅਤੇ ਕਤਲ ਦਾ ਕੇਸ ਵੀ ਦਾਇਰ ਕਰ ਦਿੱਤਾ ਸੀ, ਪਰ ਹੁਣ ਪੁਲਸ ਦਾ ਕਹਿਣਾ ਹੈ ਕਿ ਤਿੰਨੇ ਲੜਕੀਆਂ ਸਹੀ-ਸਲਾਮਤ ਹਨ ਅਤੇ ਉਹ ਕਾਨਪੁਰ ਤੋਂ ਕਨੌਜ, ਝਾਂਸੀ, ਗਵਾਲੀਅਰ ਹੁੰਦਿਆਂ ਘੁੰਮਣ ਲਈ ਇਟਾਰਸੀ ਗਈਆਂ ਸਨ। ਇਹ ਪੂਰਾ ਮਾਮਲਾ ਪੁਲਸ ਦੀ ਲਾਪਰਵਾਹੀ ਦੀ ਬਹੁਤ ਵੱਡੀ ਮਿਸਾਲ ਹੈ, ਜਿਸ 'ਚ ਬਿਨਾਂ ਜਾਂਚ-ਪੜਤਾਲ ਕੀਤੀਆ ਇੱਕ ਲੜਕੇ ਖ਼ਿਲਾਫ਼ ਅਗਵਾ ਅਤੇ ਕਤਲ ਦਾ ਕੇਸ ਵੀ ਦਰਜ ਕਰ ਦਿੱਤਾ ਗਿਆ। ਦੂਜਾ ਵੱਡਾ ਸੁਆਲ ਹੈ ਕਿ ਜਿਹੜੀਆਂ ਕੁੜੀਆਂ ਦੀਆਂ ਲਾਸ਼ਾਂ ਮਿਲੀਆਂ ਸਨ, ਉਹ ਕੌਣ ਸਨ।
ਜ਼ਿਕਰਯੋਗ ਹੈ ਕਿ ਸ਼ਨਾਖਤ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਨਦੀ 'ਚ ਪ੍ਰਵਾਹ ਕਰ ਦਿੱਤੀਆਂ ਗਈਆਂ ਸਨ। ਹੁਣ ਪੁਲਸ ਆਖ ਰਹੀ ਹੈ ਕਿ ਯੋਗਿਤਾ ਦੇ ਪਿਤਾ ਨੇ ਆਪਣੀ ਧੀ ਦੀ ਭਾਲ ਉਸ ਦੇ ਨੱਕ 'ਚ ਪਾਏ ਕੋਕੇ ਤੋਂ ਕੀਤੀ ਸੀ। ਯੋਗਿਤਾ ਦੇ ਪਿਤਾ ਨੇ ਲਕਸ਼ਮੀ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਉਥੋਂ ਇਹਨਾਂ ਲੋਕਾਂ ਨੂੰ ਭਜਾਉਣ ਦੀ ਸਕੀਮ ਬਣਾਈ ਸੀ।

1071 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper