Latest News
ਸੀ ਪੀ ਆਈ ਵੱਲੋਂ ਚਵਿੰਡਾ ਦੇਵੀ 'ਚ ਮੁਜ਼ਾਹਰਾ

Published on 18 Apr, 2018 11:54 AM.


ਮਜੀਠਾ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਦੇ ਬਲਾਕ ਮਜੀਠਾ ਦੇ ਸੈਕਟਰੀ ਦੀ ਰਹਿਨੁਮਾਈ ਹੇਠ ਚਵਿੰਡਾ ਦੇਵੀ ਦੇ ਬਾਜ਼ਾਰਾਂ ਵਿੱਚ ਕਠੂਆ ਅਤੇ ਉਨਾਵ ਕਾਂਡ ਦੇ ਸੰਬੰਧ ਵਿੱਚ ਮਾਰਚ ਕੀਤਾ ਗਿਆ। ਸਾਥੀਆਂ ਨੇ ਥਾਂ-ਥਾਂ ਉਤੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਸਾਰੇ ਹੱਦਾਂ ਬੰਨ੍ਹੇ ਹੀ ਤੋੜ ਦਿੱਤੇ ਹਨ ਅਤੇ ਬੀ ਜੇ ਪੀ ਲੀਡਰ ਸਰੇਆਮ ਦੋਸ਼ੀਆਂ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਕਾਮਰੇਡ ਬਲਕਾਰ ਦੁਧਾਲਾ ਬਲਾਕ ਮਜੀਠਾ ਦੇ ਸੈਕਟਰੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਠੂਆ ਵਿਖੇ 8 ਸਾਲ ਦੀ ਨਾਬਾਲਗ ਲੜਕੀ ਨਾਲ ਇੱਕ ਮੰਦਰ ਵਿੱਚ ਸਮੂਹਿਕ ਬਲਾਤਕਾਰ ਕਰਕੇ ਮਾਰਿਆ ਗਿਆ ਅਤੇ ਬੀ ਜੇ ਪੀ ਦੇ ਮੰਤਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਉਨਾਵ ਸ਼ਹਿਰ ਵਿੱਚ ਜਦੋਂ ਇੱਕ ਐੱਮ ਐੱਲ ਏ ਨੇ ਬਲਾਤਕਾਰ ਕੀਤਾ ਅਤੇ ਪੁਲਸ ਉਪਰ ਦਬਾਅ ਬਣਾਉਣ ਵਾਸਤੇ ਬੇਸ਼ਰਮੀ ਦੇ ਹੱਦਾਂ ਬੰਨ੍ਹੇ ਪਾਰ ਕੀਤੇ।
ਇਸ ਮੌਕੇ ਕਾਮਰੇਡ ਮੱਖਣ ਸਿੰਘ, ਹਰਵਿੰਦਰ ਸਿੰਘ, ਸ਼ਾਮ ਲਾਲ ਅਤੇ ਬੀਰ ਸਿੰਘ ਲਹਿਰਕਾ, ਮੰਗਤ ਰਾਮ ਅਤੇ ਭੋਪੀ ਚਵਿੰਡਾ ਦੇਵੀ, ਜਤਿੰਦਰ ਸਿੰਘ, ਕੁਲਦੀਪ ਸਿੰਘ ਅਤੇ ਜਰਮਨਜੀਤ ਭੋਆ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰਾਂ ਕੋਲੋਂ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਤਿੰਨਾਂ ਮਹੀਨਿਆਂ ਦੇ ਅੰਦਰ ਫ਼ਾਂਸੀ ਦੇਣ ਦੀ ਮੰਗ ਕੀਤੀ।

345 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper