Latest News
ਕੋਈ ਖੁਸ਼ ਤੇ ਕੋਈ ਨਰਾਜ਼

Published on 21 Apr, 2018 12:04 PM.


ਬਠਿੰਡਾ (ਜਸਪਾਲ ਸਿੰਘ ਸਿੱਧੂ)
ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮੰਤਰੀ ਬਣਨ ਦੀ ਆਸ ਲਈ ਬੈਠੇ ਕਈ ਵਿਧਾਇਕਾਂ ਨੂੰ ਆਪਣਾ ਨਾਮ ਲਿਸਟ ਵਿਚ ਨਾ ਦੇਖ ਕੇ ਹੈਰਾਨੀ ਵੀ ਹੋਈ ਅਤੇ ਇਨ੍ਹਾਂ ਵਿਚੋਂ ਕਈਆਂ ਨੇ ਗੁੱਸਾ ਮੀਡੀਆ ਸਾਹਮਣੇ ਜ਼ਾਹਿਰ ਵੀ ਕਰ ਦਿੱਤਾ। ਸਭ ਤੋਂ ਵੱਧ ਹੈਰਾਨੀ ਰਾਜ ਕੁਮਾਰ ਵੇਰਕਾ ਦਾ ਨਾਂਅ ਨਾ ਆਉਣ ਕਰਕੇ ਹੋਈ। ਵੇਰਕਾ ਦਾ ਨਾਮ ਲੱਗਭੱਗ ਤੈਅ ਮੰਨਿਆ ਜਾ ਰਿਹਾ ਸੀ। ਸੀਨੀਆਰਤਾ ਤੇ ਦਲਿਤ ਆਗੂ ਹੋਣਾ ਉਨ੍ਹਾਂ ਦੀ ਕੈਬਨਿਟ ਵਿਚ ਥਾਂ ਪੱਕੀ ਕਰਦਾ ਸੀ, ਪਰ ਮੌਕੇ 'ਤੇ ਆ ਕੇ ਉਨ੍ਹਾਂ ਦਾ ਨਾਮ ਕੱਟੇ ਜਾਣ ਤੋਂ ਸਭ ਨੂੰ ਹੈਰਾਨੀ ਹੋਈ। ਹੁਣ ਪਤਾ ਲੱਗਾ ਹੈ ਕਿ ਕਾਂਗਰਸ ਹਾਈ ਕਮਾਂਡ ਉਨ੍ਹਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਫੈਸਲਾ ਲੈ ਸਕਦੀ ਹੈ। ਦਲਿਤਾਂ ਨੂੰ ਅੱਖੋਂ-ਪਰੋਖੇ ਕਰਨ ਦੇ ਪ੍ਰਚਾਰ ਨੂੰ ਰੋਕਣ ਲਈ ਪਾਰਟੀ ਲਈ ਇੱਕੋ ਹੀ ਰਾਹ ਬਚਦਾ ਹੈ। ਪੰਜਾਬ ਵਿਚ ਦਲਿਤਾਂ ਦੀ 32 ਪ੍ਰਤੀਸ਼ਤ ਵੋਟ ਹੈ। ਪਤਾ ਲੱਗਾ ਹੈ ਕਿ ਇਹ ਫੈਸਲਾ ਕਾਂਗਰਸ ਹਾਈਕਮਾਂਡ ਪਹਿਲਾਂ ਹੀ ਅੰਦਰਖਾਤੇ ਕਰ ਚੁੱਕੀ ਹੈ। ਪੰਜਾਬ ਮੰਤਰੀ ਮੰਡਲ ਵਿਚ ਆਪੋ ਆਪਣੇ ਬੰਦਿਆਂ ਨੂੰ ਅਡਜਸਟ ਕਰਵਾਉਣ ਵਿਚ ਕਈ ਕੇਂਦਰੀ ਆਗੂ ਵੀ ਸਫ਼ਲ ਰਹੇ, ਜਿਨ੍ਹਾਂ ਵਿਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪ ਦੇ ਕਰੀਬੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਦਿਵਾਉਣ ਵਿਚ ਸਫਲ ਰਹੇ, ਪਰ ਆਪਣੇ ਚਚੇਰੇ ਭਰਾ ਗੁਰਕੀਰਤ ਕੋਟਲੀ ਨੂੰ ਖੁਸ਼ ਨਾ ਕਰ ਸਕੇ। ਉਥੇ ਅੰਬਿਕਾ ਸੋਨੀ ਆਪਣੇ ਕਰੀਬੀ ਸ਼ਾਮ ਸੁੰਦਰ ਅਰੋੜਾ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਆਪਣੇ ਕਰੀਬੀ ਬਲਵੀਰ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਵਿਚ ਸਫਲ ਰਹੇ। ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸੁੱਖ ਸਰਕਾਰੀਆ ਅਤੇ ਓ ਪੀ ਸੋਨੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ, ਜਦਕਿ ਵਿਜੈ ਇੰਦਰ ਸਿੰਗਲਾ ਰਾਹੁਲ ਗਾਂਧੀ ਦੀ ਪਸੰਦ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਸਿੰਘ ਨੂੰ ਫਿਰ ਮੰਤਰੀ ਮੰਡਲ ਵਿਚ ਲੈਣਾਂ ਚਹੁੰਦੇ, ਪਰ ਹਾਈ ਕਮਾਂਡ ਨੇ ਇਸ ਦਾ ਸਖਤ ਸਟੈਂਡ ਲਿਆ, ਜਿਸ ਦੀ ਜਗ੍ਹਾ 'ਤੇ ਗੁਰਪੀ੍ਰਤ ਸਿੰਘ ਕਾਂਗੜ ਨੂੰ ਮੰਤਰੀ ਲਿਆ ਗਿਆ।
ਕਾਂਗੜ ਦਾ ਮੰਤਰੀ ਮੰਡਲ ਵਿਚ ਆਉਣਾ ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦਾ ਉਸਦੇ ਹਲਕੇ ਵਿਚ ਹੋਣਾ ਨੂੰ ਵੀ ਅਹਿਮ ਮੰਨਿਆ ਜਾਂਦਾ ਹੈ, ਕਿਉਂਕਿ ਮਹਿਰਾਜ ਵਿਖੇ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕਰਦੇ ਹਨ। ਚੋਣ ਮੁਹਿੰਮ ਸ਼ੁਰੂ ਕਰਨ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਆਪਣੇ ਪੁਰਾਣੇ ਪਿੰਡ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਗੁਰਪ੍ਰੀਤ ਕਾਂਗੜ ਨੂੰ ਵਿਧਾਇਕ ਬਣਾਉਣ ਤੇ ਝੰਡੀ ਵਾਲੀ ਕਾਰ ਦੇਣਾ ਉਨ੍ਹਾਂ ਦਾ ਕੰਮ ਹੈ, ਜੋ ਉਨ੍ਹਾਂ ਨੇ ਪੂਰਾ ਕਰ ਦਿਖਾਇਆ।

428 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper