Latest News
ਭੇਦਭਰੀ ਹਾਲਤ 'ਚ ਦੋ ਬੱਚਿਆਂ ਦੀ ਮੌਤ

Published on 04 May, 2018 11:48 AM.


ਬਟਾਲਾ/ਵਡਾਲਾ ਗ੍ਰੰਥੀਆਂ (ਤਰਲੋਕ ਬੱਗਾ)-ਇੱਥੋਂ ਦੇ ਨਜ਼ਦੀਕੀ ਪਿੰਡ ਗ੍ਰੰਥਗੜ੍ਹ ਵਿਖੇ ਭੇਦਭਰੀ ਹਾਲਤ ਵਿੱਚ ਦੋ ਬੱਚਿਆਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਵਾਰਕ ਮੈਂਬਰ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਪੂਰੇ ਪਰਵਾਰ ਨੇ ਰੋਟੀ ਖਾਧੀ ਅਤੇ ਫਿਰ ਮੇਰੇ ਲੜਕੇ ਧਰਮਵੀਰ (6 ਸਾਲ) ਅਤੇ ਰਾਜਬੀਰ ਸਿੰਘ ਅਤੇ ਮੇਰੇ ਭਰਾ ਵਜੀਰ ਸਿੰਘ ਦੀ ਲੜਕੀ ਅਰਸ਼ਦੀਪ ਕੌਰ (9 ਸਾਲ) ਨੇ ਦੁੱਧ ਪੀਤਾ ਅਤੇ ਸੌਂ ਗਏ ਤੇ ਫਿਰ 1 ਘੰਟੇ ਬਾਅਦ 10 ਵਜੇ ਦੇ ਕਰੀਬ ਸਾਡੇ ਬੱਚਿਆਂ ਦੀ ਅਚਾਨਕ ਹਾਲਤ ਖਰਾਬ ਹੋ ਗਈ ਅਤੇ ਬੱਚੇ ਉਲਟੀਆਂ ਕਰਨ ਲੱਗੇ। ਅਸੀਂ ਤੁਰੰਤ ਆਪਣੇ ਬੱਚਿਆਂ ਨੂੰ ਸਿਵਲ ਹਸਪਤਾਲ ਬਟਾਲਾ ਲੈ ਕੇ ਆਏ। ਜਿੱਥੇ ਮੌਜੂਦ ਡਾਕਟਰਾਂ ਨੇ ਧਰਮਬੀਰ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਅਤੇ ਅਰਸ਼ਦੀਪ ਕੌਰ, ਰਾਜਬੀਰ ਦੀ ਹਾਲਤ ਜ਼ਿਆਦਾ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ । ਜਿੱਥੇ ਅਰਸ਼ਦੀਪ ਦੀ ਵੀ ਸਵੇਰ ਸਾਰ ਮੌਤ ਹੋ ਗਈ, ਜਦ ਕਿ ਰਾਜਬੀਰ ਦਾ ਇਲਾਜ ਚੱਲ ਰਿਹਾ ਹੈ। ਉਧਰ ਪੁਲਸ ਜਾਂਚ 'ਚ ਜੁਟ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁੰਮਣ ਦੇ ਐੱਸ.ਐੱਚ.ਓ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਪਰਵਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਤੱਤ ਆਉਣਗੇ, ਉਸ ਦੇ ਆਧਾਰ 'ਤੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ।

102 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper