Latest News
ਬਾਰ੍ਹਵੀਂ ਦੇ ਸਿਲੇਬਸ 'ਚ ਕੀਤੀਆਂ ਤਬਦੀਲੀਆਂ ਸਰਕਾਰ ਵਾਪਸ ਲਵੇ : ਅਰਸ਼ੀ

Published on 06 May, 2018 11:09 AM.

ਮਾਨਸਾ (ਨਵਾਂ ਜ਼ਮਾਨਾ ਸਰਵਿਸ)
ਸੰਘੀ ਵਿਚਾਰਧਾਰਾ ਮੁਤਾਬਿਕ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਬਾਰਵੀਂ ਦੇ ਸਿਲੇਬਸ ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੂਬਾ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਦੌਰਾਨ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੰਘੀ ਵਿਚਾਰਧਾਰਾ ਨੂੰ ਲਾਗੂ ਕਰਦਿਆਂ ਪੰਜਾਬ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਬਾਰਵੀਂ ਦੇ ਇਤਿਹਾਸ ਦੀ ਕਿਤਾਬ ਵਿੱਚ ਪੇਸ਼ ਕਰਨਾ ਸੂਬਾ ਸਰਕਾਰ ਦੀ ਘਿਨਾਉਣੀ ਸਾਜ਼ਿਸ਼ ਹੈ। ਗੁਰੂਆਂ-ਪੀਰਾਂ ਅਤੇ ਦੇਸ਼-ਭਗਤਾਂ ਦੇ ਇਤਿਹਾਸ ਨੂੰ ਘਟਾ ਕੇ ਪੇਸ਼ ਕਰਨਾ ਲੋਕ-ਵਿਰੋਧੀ ਫੈਸਲਾ ਹੈ। ਉਹਨਾਂ ਕਿਹਾ ਕਿ ਸ਼ਾਨਾਮੱਤੇ ਪੰਜਾਬ ਦੇ ਇਤਿਹਾਸ 'ਚ ਕੀਤੀਆਂ ਗਈਆਂ ਤਬਦੀਲੀਆਂ ਵਾਪਸ ਲਈਆਂ ਜਾਣ।
ਇਸ ਸਮੇਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਵਿੱਚ ਤਬਦੀਲੀ ਕਰਕੇ ਬਾਰਵੀਂ ਦੇ ਸਿਲੇਬਸ ਵਿੱਚ ਪੇਸ਼ ਕੀਤੇ ਗਏ ਤੱਥ ਗੁਰੂਆਂ-ਪੀਰਾਂ ਅਤੇ ਦੇਸ਼ ਭਗਤਾਂ ਦੇ ਸਤਿਕਾਰ ਦਾ ਨਿਰਾਦਰ ਕਰਦੇ ਹਨ ਅਤੇ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਸੀ ਪੀ ਆਈ ਦਫ਼ਤਰ ਵਿੱਚੋਂ ਸੈਂਕੜੇ ਸਾਥੀਆਂ ਵੱਲੋਂ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਕੇ ਠੀਕਰੀ ਵਾਲਾ ਚੌਕ ਵਿਖੇ ਅਰਥੀ ਫੂਕੀ ਗਈ। ਹੋਰਨਾਂ ਤੋਂ ਇਲਾਵਾ ਨਿਹਾਲ ਸਿੰਘ ਮਾਨਸਾ, ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਦਰਸ਼ਨ ਸਿੰਘ ਪੰਧੇਰ, ਦਲਜੀਤ ਸਿੰਘ ਮਾਨਸ਼ਾਹੀਆ, ਡਾ. ਆਤਮਾ ਸਿੰਘ ਆਤਮਾ, ਅਰਵਿੰਦਰ ਕੌਰ, ਕਿਰਨਾ ਰਾਣੀ ਐੱਮ ਸੀ, ਮਨਜੀਤ ਕੌਰ ਗਾਮੀਵਾਲਾ, ਜਗਸੀਰ ਸਿੰਘ, ਰਤਨ ਭੋਲਾ, ਮਨਪ੍ਰੀਤ ਫਰੀਦਕੇ, ਹਰਮੀਤ ਬੋੜਾਵਾਲ, ਮੱਖਣ ਰੰਘੜਿਆਲ, ਪ੍ਰਕਾਸ਼ ਉੱਭਾ, ਹਰਮੇਲ ਉੱਭਾ, ਭੁਪਿੰਦਰ ਸਿੰਘ ਬੱਪੀਆਣਾ ਅਤੇ ਦਫ਼ਤਰ ਸਕੱਤਰ ਹਰਬੰਤ ਸਿੰਘ ਆਦਿ ਆਗੂ ਹਾਜ਼ਰ ਸਨ।

44 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper