Latest News
2019 'ਚ ਪੀ ਐੱਮ ਬਣ ਸਕਦਾ ਹਾਂ : ਰਾਹੁਲ

Published on 08 May, 2018 11:21 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ, ਜਦੋਂ ਰਾਹੁਲ ਗਾਂਧੀ ਤੋਂ ਪ੍ਰਧਾਨ ਮੰਤਰੀ ਅਹੁਦੇ ਲਈ ਸਵਾਲ ਪੁੱਛਿਆ ਗਿਆ, ਕੀ ਉਹ ਪ੍ਰਧਾਨ ਮੰਤਰੀ ਬਣਨਗੇ ਤਾਂ ਕਿਹਾ ਕਿ ਜੇਕਰ 2019 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਦੀ ਹੈ ਤਾਂ ਉਹ ਪੀ.ਐੱਮ. ਬਣ ਸਕਦੇ ਹਨ। ਇਸ ਨਾਲ ਹੀ ਉਨ੍ਹਾ ਕਿਹਾ ਕਿ ਅੱਜ ਵਿਰੋਧ ਇਕ ਹੈ, ਇਹੀ ਕਾਰਨ ਹੈ ਕਿ ਬੀ.ਜੇ.ਪੀ. ਲਈ 2019 'ਚ ਮੁਸ਼ਕਲ ਖੜੀ ਕਰ ਸਕਦਾ ਹਾਂ। ਰਾਹੁਲ ਦੇ ਇਸ ਬਿਆਨ ਤੋਂ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਕਾਂਗਰਸ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਸਖਤ ਮਿਹਨਤ ਕਰ ਰਹੀ ਹੈ। ਰਾਹੁਲ ਗਾਂਧੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਨੂੰ ਲੈ ਕੇ ਜਨਤਕ ਰੂਪ ਤੋਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਪੀ.ਪੀ.ਪੀ. ਕਾਂਗਰਸ' ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਅਜਿਹੇ ਮੋਬਾਇਲ ਫੋਨ ਨਾਲ ਕੀਤੀ, ਜੋ 'ਸਪੀਕਰ ਅਤੇ ਏਅਰਟੈੱਲ' ਮੋਡ 'ਚ ਰਹਿੰਦਾ ਹੈ, 'ਕੰਮ ਵਾਲੇ ਮੋਡ 'ਚ ਨਹੀਂ। ਕਰਨਾਟਕ 'ਚ ਆਪਣੇ ਚੋਣ ਦੌਰੇ ਦੇ ਨੌਵੇਂ ਪੜਾਅ 'ਚ ਉਨ੍ਹਾਂ ਮੋਦੀ 'ਤੇ ਉਨ੍ਹਾਂ ਦੇ ਵਿਰੁੱਧ ਨਿੱਜੀ ਹਮਲਾ ਕਰਨ ਦਾ ਦੋਸ਼ ਲਗਾਇਆ ਕਿਉਂਕਿ ਉਨ੍ਹਾਂ ਨੇ ਹੋਰ ਮੁੱਦਿਆਂ ਬਾਰੇ ਨਹੀਂ ਬੋਲਣਾ ਹੁੰਦਾ ਹੈ। ਉਨ੍ਹਾਂ ਨੇ ਪੱਤਰਕਾਰ ਨਾਲ ਗੱਲ-ਬਾਤ 'ਚ ਕਿਹਾ, 'ਸੈੱਲਫੋਨ 'ਚ ਤਿੰਨ ਮੋਡ ਹੁੰਦੇ ਹਨ, ਪਹਿਲਾ ਕੰਮ ਕਰਨ ਵਾਲਾ ਮੋਡ ਹੁੰਦਾ ਹੈ, ਦੋ ਹੋਰ ਸਪੀਕਰ ਮੋਡ ਅਤੇ ਏਅਰਟੈੱਲ ਮੋਡ ਹੁੰਦੇ ਹਨ। ਮੋਦੀ ਸਿਰਫ ਸਪੀਕਰ ਅਤੇ ਏਅਰਟੈੱਲ ਮੋਡ ਦਾ ਇਸਤੇਮਾਲ ਕਰਦਾ ਹੈ।ਕੰਮ ਵਾਲੇ ਮੋਡ ਦਾ ਨਹੀਂ।'

64 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper