Latest News
ਕਲਮ ਦੀ ਧਾਰ ਤਲਵਾਰ ਤੋਂ ਵੀ ਤਿੱਖੀ : ਪਨੂੰ

Published on 13 May, 2018 10:31 AM.

ਟਾਂਡਾ (ਉਂਕਾਰ ਸਿੰਘ)
ਪ੍ਰੈੱਸ ਕਲੱਬ ਟਾਂਡਾ ਵੱਲੋਂ ਪ੍ਰੈੱਸ ਦੀ ਅਜ਼ਾਦੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਪੱਤਰਕਾਰ ਸੰਮੇਲਨ ਸਫਲਤਾਪੂਰਵਕ ਸੰਪੰਨ ਹੋ ਗਿਆ।
ਪ੍ਰੈੱਸ ਕਲੱਬ ਟਾਂਡਾ ਦੇ ਪ੍ਰਧਾਨ ਸਤੀਸ਼ ਜੌੜਾ ਦੀ ਪ੍ਰਧਾਨਗੀ ਹੇਠ ਗ੍ਰੇਟ ਪੰਜਾਬ ਸੈਲੀਬ੍ਰੇਸ਼ਨ 'ਚ ਕਰਵਾਏ ਗਏ ਸੰਮੇਲਨ 'ਚ ਸ. ਹਰਚਰਨ ਸਿੰਘ ਭੁੱਲਰ (ਆਈ.ਪੀ.ਐੱਸ) ਐੱਸ.ਐੱਸ.ਪੀ ਗੁਰਦਾਸਪੁਰ, ਸੁੱਖੀ ਬਾਠ ਕੈਨੇਡਾ (ਫਾਊਂਡਰ ਪੰਜਾਬ ਭਵਨ ਕੈਨੇਡਾ), ਡਾ. ਐੱਸ.ਪੀ. ਸਿੰਘ ਉਬਰਾਏ (ਫਾਊਂਡਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ), ਜਤਿੰਦਰ ਪੰਨੂ ਪ੍ਰਾਈਮ ਏਸ਼ੀਆ, ਜਤਿੰਦਰ ਸਿੰਘ ਬੱਲ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਤਿਰਛੀ ਨਜ਼ਰ ਬਲਜੀਤ ਬੱਲੀ, ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਅਤੇ ਪ੍ਰੈੱਸ ਕਲੱਬ ਦਾ ਜਨਰਲ ਸੈਕਟਰੀ ਮੇਜਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨਾਂ 'ਚ ਸੀਨੀਅਰ ਜਰਨਲਿਸਟ ਕਰਮਜੀਤ ਸਿੰਘ ਬਨਵੈਤ ਪੰਜਾਬੀ ਟ੍ਰਿਬਿਊਨ, ਜਨਾਬ ਗੁਰਦੀਪ ਸਿੰਘ ਹੁਸ਼ਿਆਰਪੁਰ, ਵਰਿੰਦਰ ਪਰਿਹਾਰ, ਤਰਲੋਚਨ ਸਿੰਘ ਬਿੱਟੂ ਚੇਅਰਮੈਨ ਸਿਲਵਰ ਓਕ ਸਕੂਲ ਟਾਂਡਾ ਅਤੇ ਰਜਿੰਦਰ ਸਿੰਘ ਡੀ.ਐੱਸ.ਪੀ ਦਸੂਹਾ ਸ਼ਾਮਲ ਹੋਏ।ਉੱਘੇ ਸਮਾਜ ਸੇਵਕ ਮਨਜੀਤ ਸਿੰਘ ਦਸੂਹਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪ੍ਰੈੱਸ ਕਲੱਬ ਦੇ ਪ੍ਰਬੰਧਕ ਸਤੀਸ਼ ਜੌੜਾ, ਦੀਪਕ ਬਹਿਲ, ਸੁਖਵਿੰਦਰ ਸਿੰਘ ਅਰੋੜਾ, ਜਸਵਿੰਦਰ ਸਿੰਘ ਦੁੱਗਲ ਅਤੇ ਸੁਰਿੰਦਰ ਸਿੰਘ ਢਿੱਲੋਂ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
ਪੱਤਰਕਾਰੀ ਦੇ ਖੇਤਰ 'ਚ ਆ ਰਹੀ ਗਿਰਾਵਟ ਅਤੇ ਪਿਛਲੇ ਕੁੱਝ ਸਾਲਾਂ ਤੋਂ ਗੌਰੀ ਲੰਕੇਸ਼ ਸਮੇਤ ਕਈ ਪੱਤਰਕਾਰਾਂ ਨੂੰ ਮੌਤ ਦੀ ਘਾਟ ਉਤਾਰਨਾ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਜਤਿੰਦਰ ਪਨੂੰ ਨੇ ਕਿਹਾ ਕਿ ਪੱਤਰਕਾਰ ਦੀ ਕਲਮ ਆਜ਼ਾਦ ਹੋਵੇ।ਸ੍ਰੀ ਪਨੂੰ ਨੇ ਕਿਹਾ ਕਿ ਸੱਚ 'ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ ਨੂੰ ਸਰਕਾਰ ਜਿੰਨਾ ਵੀ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰੇ, ਪਰ ਸਚਾਈ 'ਤੇ ਪਹਿਰਾ ਦੇਣ ਵਾਲੀਆਂ ਕਲਮਾਂ ਤਲਵਾਰ ਦੀ ਧਾਰ ਵਾਂਗ ਹਮੇਸ਼ਾ ਚੱਲਦੀਆਂ ਹੀ ਰਹਿਣਗੀਆਂ। ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਕਲਮ ਦੀ ਤਾਕਤ ਤਲਵਾਰ ਤੋਂ ਵੀ ਵਧੇਰੇ ਤਾਕਤ ਰੱਖਦੀ ਹੈ, ਸਿਰਫ ਲੋੜ ਸੱਚ 'ਤੇ ਪਹਿਰਾ ਦੇਣ ਦੀ ਹੀ ਹੁੰਦੀ ਹੈ।ਸੀਨੀਅਰ ਜਰਨਲਿਸਟ ਕਮਲਜੀਤ ਸਿੰਘ ਬਨਵੈਤ ਨੇ ਕਿਹਾ ਕਿ ਪੱਤਰਕਾਰਤਾ ਦੇ ਖੇਤਰ 'ਚ ਆ ਰਹੀਆਂ ਚੁਣੌਤੀਆਂ ਦੇ ਹੱਲ ਲਈ ਸਾਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਪਲੇਟਫਾਰਮ 'ਤੇ ਇੱਕਮੁੱਠ ਹੋਣ ਦੀ ਲੋੜ ਹੈ।ਪਰਮਵੀਰ ਸਿੰਘ ਬਾਠ ਨੇ ਕਿਹਾ ਕਿ ਪੱਤਰਕਾਰੀ ਦੇ ਖੇਤਰ 'ਚ ਸੋਚ 'ਤੇ ਪਹਿਰਾ ਦੇਣ ਵਾਲੀਆਂ ਸ਼ਖਸੀਅਤਾਂ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ ਤਾਂ ਜੋ ਨਵੇਂ ਪੱਤਰਕਾਰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਸਕਣ।ਇਸ ਮੌਕੇ ਸੁੱਖੀ ਬਾਠ ਤੇ ਡਾ. ਐੱਸ.ਪੀ ਸਿੰਘ ਉਬਰਾਏ ਨੂੰ ਉੱਘੇ ਸਮਾਜ ਸੇਵਕ ਦੇ ਤੌਰ 'ਤੇ ਗੌਰਵ ਪੰਜਾਬ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦ ਕਿ ਆਈ.ਪੀ.ਐੱਸ ਸ. ਐੱਚ.ਐੱਸ ਭੁੱਲਰ ਨੂੰ ਨਿਧੜਕ ਤੇ ਇਮਾਨਦਾਰੀ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਕਲਮਾਂ ਦੇ ਸਿਰਨਾਵੇਂ ਹਰਵਿੰਦਰ ਉਹੜਪੁਰੀ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਨਿਧੜਕ ਕਲਮ ਦਾ ਐਵਾਰਡ ਜਤਿੰਦਰ ਪਨੂੰ, ਬਲਜੀਤ ਬੱਲੀ ਤੇ ਮੇਜਰ ਸਿੰਘ ਨੂੰ ਦੇ ਕੇ ਨਿਵਾਜਿਆ ਗਿਆ।ਜਨਾਬ ਗੁਰਦੀਪ ਸਿੰਘ ਨੂੰ ਸੁਰਾਂ ਦਾ ਸ਼ਹਿਜ਼ਾਦਾ ਐਵਾਰਡ ਸ੍ਰੀ ਵਿਪੁਲ ਸਿੰਘ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਪਹੁੰਚੀਆਂ ਹੋਰ ਸ਼ਖਸੀਅਤਾਂ 'ਚ ਐੱਸ.ਐੱਮ.ਓ ਕੇਵਲ ਸਿੰਘ, ਕਮਲਜੀਤ ਸਿੰਘ ਕੁਲਾਰ, ਜਵਾਹਰ ਲਾਲ ਖੁਰਾਣਾ, ਬੀਬੀ ਸੁਖਦੇਵ ਕੌਰ ਸੱਲਾ, ਸੁਖਵਿੰਦਰ ਸਿੰਘ ਮੂਨਕਾਂ, ਵਿਕਰਮ ਸਿੰਘ ਲਾਲੀ, ਸਰਬਜੀਤ ਸਿੰਘ ਐੱਮ.ਡੀ, ਇੰਸਪੈਕਟਰ ਬਲਵਿੰਦਰ ਜੌੜਾ, ਮੈਨੇਜਰ ਸੁਖਵਿੰਦਰ ਸਿੰਘ ਦਸੂਹਾ, ਬੀ.ਐੱਸ ਬੱਲੀ ਸਾਬਕਾ ਡੀ.ਪੀ.ਆਰ.ਓ, ਜੀ.ਐੱਸ ਕਾਲਕਟ ਸਾਬਕਾ ਡੀ. ਪੀ.ਆਰ.ਓ, ਸਰਪੰਚ ਸਤਪਾਲ ਬੇਰਛਾ, ਪ੍ਰਿੰਸੀਪਲ ਸਲਿੰਦਰ ਸਿੰਘ, ਦੇਸ ਰਾਜ ਡੋਗਰਾ, ਹਰਮੀਤ ਸਿੰਘ ਔਲਖ, ਜਸਵੀਰ ਸਿੰਘ ਰਾਜਾ, ਹਰਜੀਤ ਸਿੰਘ ਖਾਲਸਾ, ਹਨੀ ਗਿੱਲ ਦਸੂਹਾ, ਗੁਰਜੀਤ ਸਿੰਘ ਨੀਲਾ ਨਲੋਆ, ਲਖਵਿੰਦਰ ਸਿੰਘ ਲੱਖਾ ਮੁਲਤਾਨੀ ਵੀ ਹਾਜ਼ਰ ਸਨ।

294 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper