Latest News
ਮਜੀਠੀਆ ਨੇ ਕੱਢੀ ਸਿੱਧੂ ਖਿਲਾਫ ਭੜਾਸ

Published on 25 May, 2018 05:03 AM.

ਸ਼ਾਹਕੋਟ, 25 ਮਈ (ਨਵਾਂ ਜ਼ਮਾਨਾ ਸਰਵਿਸ)
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਇੱਕ-ਦੂਜੇ ਨੂੰ ਮਿੱਠੇ ਕੜਾਹ ਵਾਂਗ ਲੈਂਦੇ ਹਨ। ਵੀਰਵਾਰ ਨੂੰ ਸਿੱਧੂ ਨੇ ਮਜੀਠੀਆ ਨੂੰ ਰਗੜੇ ਲਾਏ ਤੇ ਸ਼ੁੱਕਰਵਾਰ ਨੂੰ ਮਜੀਠੀਆ ਨੇ ਭਾਜੀ ਮੋੜੀ। ਉਂਝ ਦੋਵੇਂ ਲੀਡਰ ਇੱਕ-ਦੂਜੇ ਨੂੰ ਸੱਭਿਅਕ ਬੋਲੀ ਬੋਲਣ ਦੀਆਂ ਨਸੀਹਤਾਂ ਦਿੰਦੇ ਹਨ।
ਮਜੀਠੀਆ ਨੇ ਕਿਹਾ ਕਿ “ਸਿੱਧੂ ਨੂੰ ਸੁਫਨਿਆਂ ਵਿੱਚ ਮੈਂ ਹੀ ਨਜ਼ਰ ਆਉਂਦਾ ਹਾਂ। ਦੁਨੀਆ ਵਿੱਚ ਇਹੋ ਜਿਹਾ ਵਜ਼ੀਰ ਨਹੀਂ ਹੋਣਾ ਜਿਹੜਾ ਅਜਿਹੀ ਸ਼ਬਦਾਵਲੀ ਵਰਤਦਾ ਹੋਵੇ। ਮੈਂ ਸਿੱਧੂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਵਰਗੀ ਮਾੜੀ ਸ਼ਬਦਾਵਲੀ ਮੇਰੇ ਤੋਂ ਤਾਂ ਵਰਤੀ ਨਹੀਂ ਜਾਣੀ, ਤੁਹਾਨੂੰ ਮੁਬਾਰਕ ਪਰ ਜਦੋਂ ਸਮਾਂ ਆਊ, ਚੀਕਾਂ ਕਢਾ ਦੇਊਂ।”
ਡਰੱਗ ਕੇਸ ਨਾਲ ਨਾਂਅ ਜੋੜਨ ਬਾਰੇ ਮਜੀਠੀਆ ਨੇ ਕਿਹਾ ਕਿ “ਮੇਰਾ ਨਾਂਅ ਜਿੱਥੇ ਮਰਜ਼ੀ ਜੋੜ ਲਵੇ। ਕਾਨੂੰਨ ਦਾ ਰਾਜ਼ ਹੈ। ਇਨ੍ਹਾਂ ਦੇ ਬੋਲਣ ਨਾਲ ਕੁਝ ਨਹੀਂ ਹੋਣਾ। ਲੋਕਾਂ ਦੀ ਕਚਹਿਰੀ ਵਿੱਚ, ਕੋਰਟ ਦੀ ਕਚਹਿਰੀ ਵਿੱਚ ਮਜੀਠੀਆ ਜਿੱਤ ਕੇ ਆਇਆ ਹੈ।”
ਉਨ੍ਹਾ ਕਿਹਾ ਕਿ “ਸਿੱਧੂ ਵਿੱਚ ਹੰਕਾਰ ਹੈ, ਹਉਮੈ ਹੈ। ਪੰਜਾਬ ਦੀ ਧਰਤੀ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਦੇ ਭੰਨ ਦਿੱਤੇ। ਇਹ ਕੁਰਸੀ ਦਾ ਹੰਕਾਰ ਨਾ ਕਰੇ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ।” ਮਜੀਠੀਆ ਨੇ ਕਿਹਾ ਕਿ “ਮੈਨੂੰ ਉਨ੍ਹਾਂ ਦੀ ਸ਼ਬਦਾਵਲੀ ਦਾ ਕੋਈ ਡਰ ਨਹੀਂ। ਮਾਨਸਿਕ ਤੌਰ 'ਤੇ ਉਨ੍ਹਾਂ 'ਤੇ ਤਣਾਅ ਹੈ।
ਮਜੀਠੀਆ ਨੇ ਕਿਹਾ ਹੈ ਕਿ ਸ਼ਾਹਕੋਟ ਵਿੱਚ ਸਰਕਾਰ ਦੇ ਸਾਰੇ ਅਫਸਰ ਲੱਗੇ ਹੋਏ ਹਨ। ਹਰ ਤਰੀਕੇ ਨਾਲ ਦਬਾਅ ਪਾਇਆ ਜਾ ਰਿਹਾ ਹੈ। ਜੇ ਕੰਮ ਚੰਗੇ ਹੁੰਦੇ ਤਾਂ ਕਾਂਗਰਸ ਨੂੰ ਦਬਾਅ ਦੀ ਰਾਜਨੀਤੀ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਾ ਪੈਨਸ਼ਨ ਵਧਾਈ ਤੇ ਨਾ ਕਰਜ਼ਾ ਮੁਆਫ ਕੀਤਾ। 500 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ। ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ ਪਰ ਇਨ੍ਹਾਂ ਦੇ ਵਜ਼ੀਰਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ।

409 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper