Latest News
ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

Published on 25 May, 2018 05:05 AM.

ਪਟਿਆਲਾ, 25 ਮਈ (ਨਵਾਂ ਜ਼ਮਾਨਾ ਸਰਵਿਸ)
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ “ਸ੍ਰੀ ਅਕਾਲ ਤਖ਼ਤ ਸਾਰੀਆਂ ਸੰਪਰਦਾਵਾਂ ਨੂੰ ਪੰਥ ਦੇ ਇੱਕ ਝੰਡੇ ਥੱਲੇ ਇਕੱਠਾ ਕਰੇ ਤਾਂ ਮੈਂ ਆਪਣੇ ਅਸਥਾਨ ਪ੍ਰਮੇਸ਼ਵਰ ਦਵਾਰ ਦਾ ਸਭ ਕੁਝ (ਜ਼ਮੀਨ, ਜਾਇਦਾਦ) ਪੰਥ ਨੂੰ ਦੇ ਦੇਵਾਂਗਾ। ਬਾਕੀ ਭਾਵੇਂ ਬਾਅਦ ਵਿੱਚ ਦੇ ਦੇਣ। ਹੁਣ ਬੁਲਾਉਣਾ ਅਕਾਲ ਤਖ਼ਤ ਦਾ ਕੰਮ ਹੈ।”
ਉਨ੍ਹਾ ਕਿਹਾ ਕਿ “ਜੇ ਮੈਂ ਸੁਰੱਖਿਆ ਨਾ ਲਵਾਂ ਤਾਂ ਮੈਨੂੰ ਇਹ ਮਾਰ ਦੇਣਗੇ। ਮੈਨੂੰ ਸਿੱਧੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।” ਉਨ੍ਹਾਂ ਕਿਹਾ ਕਿ “ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾਂ ਪਹਿਲਾਂ ਜਨਤਕ ਤੌਰ 'ਤੇ ਮਾਫ਼ੀ ਮੰਗਣ। ਆਪਣੇ ਲੋਕਾਂ ਤੋਂ ਗੁੰਡਾਗਰਦੀ ਕਰਵਾਉਣੀ ਬੰਦ ਕਰਵਾਉਣ। ਮੈਂ ਖੁਦ ਉਨ੍ਹਾਂ ਨਾਲ ਗੱਲ ਕਰ ਲਵਾਂਗਾ।
ਢੱਡਰੀਆਂ ਵਾਲੇ ਨੇ ਕਿਹਾ ਕਿ “ਮੈਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ, ਉਹ ਹੀ ਮੈਨੂੰ ਤੰਗ ਕਰਦੇ ਹਨ। ਲੜਾਈ ਉਨ੍ਹਾਂ ਨੇ ਸ਼ੁਰੂ ਕੀਤੀ ਹੈ। ਮੈਂ ਧਰਮ ਨੂੰ ਲੋਕਾਂ ਦੀ ਸੇਵਾ ਲਈ ਸਮਝਦਾ ਹਾਂ ਤੇ ਸਿਰਫ ਪਾਠ ਪੂਜਾ ਨਹੀਂ ਲੋਕਾਂ ਲਈ ਕੰਮ ਕਰਨਾ ਜ਼ਰੂਰੀ ਹੈ। ਮੈਂ ਕਦੇ ਸਰੋਵਰ ਤੇ ਲੰਗਰ ਦੇ ਖਿਲਾਫ ਨਹੀਂ ਬੋਲਿਆ। ਮੈਂ ਕਿਹਾ ਸੀ ਪਾਣੀ ਦੇ ਨਾਲ ਬਾਣੀ ਵੀ ਲੈ ਕੇ ਆਓ।”

1260 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper