Latest News
ਆਰਥਿਕ ਵਿਕਾਸ ਲਈ ਗੁਆਂਢੀ ਦੇਸ਼ਾਂ 'ਚ ਸੰਪਰਕ ਜ਼ਰੂਰੀ : ਮੋਦੀ

Published on 10 Jun, 2018 10:55 AM.

ਚਿੰਗਦਾਓ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਗਦਾਓ 'ਚ 18ਵੇਂ ਸ਼ੰਘਾਈ ਸੰਗਠਨ (ਐੱਸ ਸੀ ਓ) ਸਿਖ਼ਰ ਸੰਮੇਲਨ 'ਚ ਆਪਣੇ ਸੰਬੋਧਨ 'ਚ ਚੀਨ ਨੂੰ ਇਸ਼ਾਰਿਆਂ-ਇਸ਼ਾਰਿਆਂ 'ਚ ਨਸੀਹਤ ਦਿੱਤੀ। ਸੰਮੇਲਨ ਦੇ ਪਲੈਨਰੀ ਸੈਸ਼ਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਭੂਸੱਤਾ ਸੰਪੰਨ, ਆਰਥਕ ਵਿਕਾਸ, ਐੱਸ ਸੀ ਓ ਦੇਸ਼ਾਂ ਵਿਚਕਾਰ ਏਕਤਾ ਅਤੇ ਸੰਪਰਕ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਕਿਸੇ ਵੀ ਐਸੇ ਪ੍ਰਾਜੈਕਟ ਦਾ ਸਵਾਗਤ ਕਰੇਗਾ, ਜੋ ਸਾਰੇ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਇਲਾਕਾਈ ਅਖੰਡਤਾ ਦਾ ਸਨਮਾਨ ਕਰੇਗਾ। ਇੰਝ ਕਹਿ ਕੇ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੀ 'ਵਨ ਬੈਲਟ ਵਨ ਰੋਡ' ਪਹਿਲ ਨੂੰ ਨਿਸ਼ਾਨਾ ਬਣਾਇਆ, ਜਿਸ ਤਹਿਤ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਨਿਰਮਾਣ ਕਰ ਰਿਹਾ ਹੈ। ਭਾਰਤ ਇਸ ਇਲਾਕੇ ਦੇ ਵਿਵਾਦਤ ਹੋਣ ਦਾ ਦਾਅਵਾ ਕਰਕੇ ਪ੍ਰਾਜੈਕਟ ਦਾ ਵਿਰੋਧ ਕਰ ਚੁੱਕਾ ਹੈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ 'ਸਕਿਓਰ' ਦੀ ਨਵੀਂ ਪਰਿਭਾਸ਼ਾ ਵੀ ਦੱਸੀ। ਇਸ 'ਚ ਮੋਦੀ ਨੇ ਕਿਹਾ ਕਿ ਐੱਸ ਦਾ ਅਰਥ ਨਾਗਰਿਕਾਂ ਦੀ ਸੁਰੱਖਿਆ, ਈ ਤੋਂ ਆਰਥਕ ਵਿਕਾਸ, ਸੀ ਤੋਂ ਖੇਤਰ 'ਚ ਸੰਪਰਕ, ਯੂ ਤੋਂ ਏਕਤਾ, ਆਰ ਤੋਂ ਪ੍ਰਭੂਸੱਤਾ ਸੰਪੰਨਤਾ ਤੇ ਅਖੰਡਤਾ ਦਾ ਸਨਮਾਨ ਅਤੇ ਈ ਤੋਂ ਵਾਤਾਵਰਣ ਦੀ ਸੁਰੱਖਿਆ ਹੈ। ਆਵਾਜਾਈ ਗਲਿਆਰੇ ਦੇ ਰਾਹੀਂ ਇੱਕ ਦੇਸ਼ ਨਾਲ ਦੂਜੇ ਦੇਸ਼ ਨੂੰ ਜੋੜਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਪਰਕ ਦਾ ਮਤਲਬ ਸਿਰਫ਼ ਭੂਗੋਲਿਕ ਸੰਪਰਕ ਨਹੀਂ, ਸਗੋਂ ਇੱਕ-ਦੂਜੇ ਦੇ ਨਾਗਰਿਕਾਂ ਦਾ ਸੰਪਰਕ ਹੈ। ਮੋਦੀ ਨੇ ਕਿਹਾ ਕਿ ਭਾਰਤ ਐਸੇ ਕਿਸੇ ਵੀ ਪ੍ਰਾਜੈਕਟ ਦਾ ਸਵਾਗਤ ਕਰੇਗਾ, ਜੋ ਸਾਂਝਾ, ਟਿਕਾਊ ਅਤੇ ਪਾਰਦਰਸ਼ੀ ਹੋਵੇ। ਐਸਾ ਪ੍ਰਾਜੈਕਟ, ਜੋ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਸੰਪੰਨਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰੇ। ਮੋਦੀ ਨੇ ਕਿਹਾ ਕਿ ਖੇਤਰੀ ਆਰਥਕ ਵਿਕਾਸ ਲਈ ਸੰਪਰਕ ਬਹੁਤ ਜ਼ਰੂਰੀ ਹੈ। ਅਸੀਂ ਫਿਰ ਵੀ ਇੱਕ ਐਸੀ ਸਥਿਤੀ 'ਤੇ ਆ ਗਏ ਹਾਂ, ਜਿਥੇ ਭੌਤਿਕ ਅਤੇ ਡਿਜੀਟਲ ਸੰਪਰਕ ਭੂਗੋਲ ਦੀ ਪਰਿਭਾਸ਼ਾ ਨੂੰ ਬਦਲ ਰਿਹਾ ਹੈ। ਇਸ ਲਈ ਸਾਡੇ ਗੁਆਂਢੀ ਅਤੇ ਐੱਸ ਸੀ ਓ ਖੇਤਰ 'ਚ ਸੰਪਰਕ ਸਾਡੀ ਤਰਜੀਹ ਹੈ। ਮੋਦੀ ਨੇ ਕਿਹਾ ਕਿ ਭਾਰਤ ਸਾਰੇ ਐੱਸ ਸੀ ਓ ਦੇਸ਼ਾਂ ਦੇ ਨਾਲ ਸਹਿਯੋਗ ਕਰਨਾ ਪਸੰਦ ਕਰੇਗਾ।
ਮੋਦੀ ਨੇ ਅਫ਼ਗਾਨਿਸਤਾਨ 'ਚ ਸ਼ਾਂਤੀ ਦੇ ਮਜ਼ਬੂਤ ਯਤਨ ਕਰਨ ਲਈ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਪ੍ਰਸੰਸਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਸਾਰੀਆ ਧਿਰਾਂ ਉਨ੍ਹਾ ਦੇ ਇਨ੍ਹਾਂ ਕੰਮਾਂ ਦੀ ਸ਼ਲਾਘਾ ਕਰਨਗੀਆ।
ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਦੀ ਮੌਜੂਦਗੀ 'ਚ ਮੋਦੀ ਨੇ ਕਿਹਾ ਕਿ ਅੱਤਵਾਦ ਅਤੇ ਕੱਟੜਵਾਦ ਦੇ ਪ੍ਰਭਾਵਾਂ ਦਾ ਅਫ਼ਗਾਨਿਸਤਾਨ ਇੱਕ ਮੰਦਭਾਗਾ ਉਦਾਹਰਣ ਹੈ। ਮੈਨੂੰ ਉਮੀਦ ਹੈ ਕਿ ਸ਼ਾਂਤੀ ਦੀ ਦਿਸ਼ਾ 'ਚ ਰਾਸ਼ਟਰਪਤੀ ਗਨੀ ਨੇ ਜੋ ਮਜ਼ਬੂਤ ਪਹਿਲ ਕੀਤੀ ਹੈ, ਉਸ ਦਾ ਸਾਰੀਆਂ ਧਿਰਾਂ ਸਨਮਾਨ ਕਰਨਗੀਆਂ।

248 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper