Latest News
ਪਾਵਰ ਮੈਨੇਜਮੈਂਟ ਤੇ ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਦਰਮਿਆਨ ਮੀਟਿੰਗ

Published on 11 Jun, 2018 11:22 AM.


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਇੱਥੇ ਪਾਵਰ ਮੈਨੇਜਮੈਂਟ ਅਤੇ ਜਾਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਮੀਟਿੰਗ ਹੋਈ, ਜਿਸ ਵਿੱਚ ਮੈਨੇਜਮੈਂਟ ਵੱਲੋਂ ਇੰਜ. ਬਲਦੇਵ ਸਿੰਘ ਸਰਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜ. ਜਸਵਿੰਦਰ ਪਾਲ ਮੁੱਖ ਇੰਜੀਨੀਅਰ ਐੱਚ.ਆਰ.ਡੀ., ਬੀ.ਐੱਸ. ਗੁਰਮ ਉਪ ਸਕੱਤਰ ਆਈਆਰ ਸਮੇਤ ਹੋਰ ਅਧਿਕਾਰੀ ਅਤੇ ਜਾਇੰਟ ਫੋਰਮ ਵੱਲੋਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐੱਸ. ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ਼ ਧੀਮਾਨ, ਫਲਜੀਤ ਸਿੰਘ, ਕਰਮਚੰਦ ਖੰਨਾ, ਪ੍ਰਕਾਸ਼ ਸਿੰਘ ਮਾਨ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ, ਰਣਬੀਰ ਸਿੰਘ ਪਾਤੜਾਂ, ਪਰਮਜੀਤ ਸਿੰਘ ਭੀਖੀ, ਅਮਰੀਕ ਸਿੰਘ ਨੁਰਪੂਰ, ਵਿਜੇ ਕੁਮਾਰ ਸ਼ਰਮਾ, ਮਹਿੰਦਰ ਨਾਥ, ਹਰਜਿੰਦਰ ਸਿੰਘ ਦੁਧਾਲਾ, ਕੰਵਲਜੀਤ ਸਿੰਘ, ਪਰਮਜੀਤ ਸਿੰਘ ਦਸੂਹਾ ਅਤੇ ਰਛਪਾਲ ਸਿੰਘ ਸੰਧੂ ਆਦਿ ਸ਼ਾਮਲ ਹੋਏ। ਮੀਟਿੰਗ ਸਦਭਾਵਨਾ ਮਾਹੌਲ ਵਿੱਚ ਹੋਈ। ਜਾਇੰਟ ਫੋਰਮ ਦੇ ਆਗੂਆਂ ਨੇ ਮੀਟਿੰਗ ਸਮੇਂ ਕਿਹਾ ਕਿ ਮੈਨੇਜਮੈਂਟ 8-12-2017, 7-4-2018 ਅਤੇ ਮਿਤੀ 10-4-2018 ਦੀਆਂ ਮੀਟਿੰਗਾਂ ਸਮੇਂ ਹੋਈਆਂ ਸਹਿਮਤੀਆਂ ਅਨੁਸਾਰ ਬਠਿੰਡਾ ਥਰਮਲ ਤੇ ਰੋਪੜ ਦੇ ਬੰਦ ਕੀਤੇ ਯੂਨਿਟ ਚਲਾਉਣ, ਮਿਤੀ 1-12-2011 ਤੋਂ ਪੇ ਬੈਂਡ ਦੇਣ, 23 ਸਾਲਾ ਸੇਵਾ ਬਾਅਦ ਤਰੱਕੀ ਵਾਧੇ ਦੇਣਾ, ਵਰਕਚਾਰਜ ਕਾਮੇ ਪੱਕੇ ਕਰਨ, ਯੋਗ ਕਲੈਰੀਕਲ ਤੇ ਟੈਕਨੀਕਲ ਕਾਮਿਆਂ ਸਮੇਤ ਸਾਰੇ ਵਰਗਾਂ ਦੀਆਂ ਤਰੱਕੀਆਂ 30 ਜੂਨ ਤੋਂ ਪਹਿਲਾਂ ਕਰਨ, ਕੰਟਰੈਕਟ ਕਾਮਿਆਂ ਦੀਆਂ ਮੰਗਾਂ, ਮ੍ਰਿਤਕਾਂ ਦੇ ਆਸ਼ਰਤਾਂ ਨੂੰ ਨੌਕਰੀ ਦੇਣ, ਨਵੀਂ ਭਰਤੀ ਕੀਤੇ ਕਾਮਿਆਂ ਨੂੰ ਨਿਯੁਕਤੀ ਪੱਤਰ ਦੇਣ, ਹੈਂਡੀ ਕੈਪਡ ਕਾਮਿਆਂ ਨੂੰ ਨਿਯੁਕਤੀ, ਮੀਟਰ ਰੀਡਰ, ਬਿੱਲ ਵੰਡਕ ਅਤੇ ਖਜ਼ਾਨਚੀ ਦੀਆਂ ਉਜਰਤਾਂ ਵਿੱਚ ਵਾਧਾ, ਥਰਮਲ ਕਾਮਿਆਂ ਦਾ ਤਰੱਕੀ ਚੈਨਲ ਆਦਿ ਸਿਧਾਂਤਕ ਤੌਰ 'ਤੇ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਦਾਰੇ ਅੰਦਰ ਮੈਨੇਜਮੈਂਟ ਪ੍ਰਤੀ ਮੁਲਾਜ਼ਮਾਂ ਵਿੱਚ ਬੇਵਿਸ਼ਵਾਸੀ ਦਾ ਮਾਹੌਲ ਹੈ। ਜੱਥੇਬੰਦੀ ਨੂੰ ਦਿੱਤੇ ਭਰੋਸੇ ਅਨੁਸਾਰ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ। ਨਵ-ਨਿਯੁਕਤ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੱਲੋਂ ਜੱਥੇਬੰਦੀ ਦਾ ਪੱਖ ਗੰਭੀਰਤਾ ਨਾਲ ਸੁਣਿਆ। ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ਮੰਨੀਆਂ ਮੰਗਾਂ ਲਾਗੂ ਕਰਨ ਦੀ ਹਦਾਇਤ ਕਰਦਿਆਂ ਮੈਨੇਜਮੈਂਟ ਨੂੰ ਕੁਝ ਸਮਾਂ ਹੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਨਾਲ ਸੰਬੰਧਤ ਮੁੱਦਿਆਂ 'ਤੇ ਜਾਇੰਟ ਫੋਰਮ ਦੀ ਮੀਟਿੰਗ ਕਰਵਾਈ ਜਾਵੇਗੀ। ਮੈਨੇਜਮੈਂਟ ਵੱਲੋਂ ਕੀਤੀ ਅਪੀਲ 'ਤੇ ਜਾਇੰਟ ਫੋਰਮ ਨੇ ਮਿਤੀ 13-6-2018 ਦਾ ਤਜਵੀਜ਼ਤ ਸੂਬਾਈ ਧਰਨਾ ਮੁਲਤਵੀ ਕਰਨ ਅਤੇ 3-7-2018 ਨੂੰ ਹੈੱਡ ਆਫਿਸ ਪਟਿਆਲਾ ਅੱਗੇ ਦੇਣ ਅਤੇ ਮਿਤੀ 10-07-2018 ਨੂੰ ਸੂਬਾਈ ਪੱਧਰ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ।
ਬਿਜਲੀ ਕਾਮੇ ਪਹਿਲਾਂ ਅਨੁਸਾਰ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ, ਪਰੰਤੂ 26-6-2018 ਤੱਕ ਡਾਇਰੈਕਟਰ ਵਿਰੁੱਧ ਕਾਲੇ ਝੰਡਿਆਂ ਨਾਲ ਵਿਖਾਵੇ ਮੁਲਤਵੀ ਕੀਤੇ ਗਏ। ਜੇਕਰ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਮਿੱਥੇ ਸਮੇਂ ਤੱਕ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।

445 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper