Latest News
ਸਾਈ ਨੇ ਬੁਲਾਈ ਬੈਠਕ, ਕਾਰਵਾਈ ਦੇ ਦਿੱਤੇ ਹੁਕਮ

Published on 12 Jun, 2018 11:34 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਰਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਏਸ਼ੀਅਨ ਗੇਮਜ਼ ਅਤੇ ਵਰਲਡ ਕੱਪ ਲਈ ਸਾਈ ਦੇ ਬੈਂਗਲੁਰੂ ਸੈਂਟਰ ਵਿੱਚ ਤਿਆਰੀਆਂ ਕਰ ਰਹੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਹੀ ਅਤੇ ਪੌਸ਼ਟਿਕ ਖਾਣਾ ਨਹੀਂ ਮਿਲ ਰਿਹਾ। ਸਾਈ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਅਸੀਂ ਸਾਈ ਸੈਂਟਰ ਵਿੱਚ ਖਾਣੇ ਦੀ ਖਰਾਬ ਕੁਆਲਿਟੀ ਅਤੇ ਹਾਈਜੀਨ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹਾਂ। ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਇੱਕ ਨਵਾਂ ਰਸੋਈਆ ਰੱਖਿਆ ਜਾਵੇ ਤੇ ਹਾਈਜੀਨ 'ਤੇ ਸੁਧਾਰ ਤੇ ਚੰਗੇ ਖਾਣੇ ਦਾ ਸਾਮਾਨ ਸਪਲਾਈ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਦੌਰਾਨ ਸਾਈ ਦੇ ਜਨਰਲ ਮੈਨੇਜਰ ਨਾਲ ਬੈਠਕ ਬੁਲਾਈ ਗਈ ਅਤੇ ਸਖਤ ਨਿਰਦੇਸ਼ ਦਿੱਤੇ ਕਿ ਇਸ ਦੀ ਸਮੀਖਿਆ ਕੀਤੀ ਜਾਵੇ। ਰਿਜਨਲ ਡਾਇਰੈਕਟਰ ਹੀ ਖਾਣ ਦੀ ਕੁਆਲਿਟੀ ਅਤੇ ਹਾਈਜੀਨ ਲਈ ਜ਼ਿੰਮੇਵਾਰ ਹੋਣਗੇ। ਮਾਮਲੇ ਲਈ ਜ਼ਿੰਮੇਵਾਰ ਲੋਕਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸਿੰਘ ਨੇ ਹਾਈ ਇੰਡੀਆ ਦੇ ਪ੍ਰਧਾਨ ਰਾਜਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਬਾਰੇ ਸ਼ਿਕਾਇਤ ਕੀਤੀ ਹੈ। ਉਨ੍ਹਾ ਦੱਸਿਆ ਕਿ ਸਾਈ ਦੇ ਬੈਂਗਲੁਰੂ ਸੈਂਟਰ ਵਿੱਚ ਖਿਡਾਰੀਆਂ ਨੂੰ ਮਿਲਣ ਵਾਲੇ ਖਾਣੇ ਦੀ ਕੁਆਲਿਟੀ ਬੇਹੱਦ ਖਰਾਬ ਹੈ। ਉਨ੍ਹਾ ਨਾਲ ਹੀ ਦੱਸਿਆ ਕਿ ਖਾਣੇ ਵਿੱਚ ਵਾਲ ਵੀ ਨਿਕਲ ਰਹੇ ਹਨ। ਇਸ ਦੇ ਇਲਾਵਾ ਖਿਡਾਰੀਆਂ ਅਤੇ ਸਟਾਫ ਨੂੰ ਖਾਣੇ ਵਿੱਚ ਕੀੜੇ ਅਤੇ ਵਾਲ ਤੱਕ ਵੀ ਮਿਲੇ ਹਨ। ਸਾਫ ਪਾਣੀ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਹਨਾ ਨਾਲ ਹੀ ਲਿਖਿਆ ਕਿ ਖਿਡਾਰੀਆਂ ਦੀ ਬਲੱਡ ਰਿਪੋਰਟ ਵਿੱਚ ਵਿਟਾਮਿਨ ਅਤੇ ਮਿਨਰਲਜ਼ ਦੀ ਕਮੀ ਵੀ ਸਾਹਮਣੇ ਆਈ ਹੈ।
ਕੇਂਦਰੀ ਖੇਡ ਮੰਤਰੀ ਸ੍ਰੀ ਰਾਠੌਰ ਨੇ ਸਾਈ ਸੈਂਟਰ ਦਾ ਪਿਛਲੀ 22 ਮਾਰਚ ਨੂੰ ਦੌਰਾ ਕੀਤਾ ਸੀ ਅਤੇ ਉਦੋਂ ਉਹਨਾ ਵੀ ਖਾਣੇ ਦੀ ਕੁਆਲਿਟੀ ਬਾਰੇ ਰਿਜਨਲ ਡਾਇਰੈਕਟਰ ਨਾਲ ਗੱਲ ਕੀਤੀ ਸੀ। ਉਹਨਾ ਰਿਜਨਲ ਡਾਇਰੈਕਟਰ ਨੂੰ ਕਿਹਾ ਸੀ ਕਿ ਅਸੀਂ ਸੈਫ ਅਤੇ ਕੁੱਕ ਨੂੰ ਜ਼ਿਆਦਾ ਪੈਸੇ ਦੇਵਾਂਗੇ, ਪਰ ਖਾਣੇ ਦੀ ਕੁਆਲਿਟੀ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦਿਆਂਗੇ।

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper