Latest News
ਮੋਦੀ ਵੱਲੋਂ ਕੁਮਾਰਸਵਾਮੀ ਨੂੰ ਫਿਟਨੈੱਸ ਚੈਲਿੰਜ

Published on 13 Jun, 2018 11:17 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਰਾਜ ਵਰਧਨ ਸਿੰਘ ਰਾਠੌੜ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੁਰੂ ਕੀਤੇ ਗਏ ਫਿਟਨੈੱਸ ਚੈਲਿੰਜ 'ਚ ਨਾ ਸਿਰਫ਼ ਹਿੱਸਾ ਲਿਆ, ਸਗੋਂ ਇੱਕ ਸਿਆਸੀ ਵਿਰੋਧੀ ਨੂੰ ਚੁਣੌਤੀ ਵੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਆਪਣੀ ਸਵੇਰ ਦੀ ਕਸਰਤ ਦਾ ਇੱਕ ਵੀਡਿਓ ਪੋਸਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਨੂੰ ਫਿਟਨੈੱਸ ਚੈਲਿੰਜ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕੁਮਾਰ ਸਵਾਮੀ ਤੋਂ ਇਲਾਵਾ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ ਦੇਸ਼ ਭਰ ਦੇ ਉਨ੍ਹਾਂ ਆਈ ਪੀ ਐੱਸ ਅਧਿਕਾਰੀਆਂ ਨੂੰ ਵੀ ਫਿਟਨੈੱਸ ਚੈਲਿੰਜ ਕੀਤਾ ਹੈ, ਜਿਨ੍ਹਾ ਦੀ ਉਮਰ 40 ਸਾਲ ਤੋਂ ਵੱਧ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵਿੱਟਰ 'ਤੇ ਇਹ ਵੀਡਿਓ ਪੋਸਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਟਨੈੱਸ ਚੈਲਿੰਜ ਕੀਤਾ ਸੀ। ਪ੍ਰਧਾਨ ਮੰਤਰੀ ਨੇ ਉਸ ਸਮੇਂ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਸੀ ਕਿ ਉਹ ਛੇਤੀ ਹੀ ਇਸ ਵੀਡਿਓ ਨੂੰ ਪੋਸਟ ਕਰਨਗੇ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਯੋਗ ਅਤੇ ਕਸਰਤ ਦਾ ਵੀਡਿਓ ਪੋਸਟ ਕੀਤਾ।

129 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper