Latest News
ਵਿਰੋਧੀ ਪਾਰਟੀਆਂ ਦਾ ਗੱਠਜੋੜ ਜਨਤਾ ਦੀ ਭਾਵਨਾ : ਰਾਹੁਲ

Published on 13 Jun, 2018 11:29 AM.

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀਆਂ ਪਾਰਟੀਆਂ ਦਾ ਗੱਠਜੋੜ ਬਣੇ। ਇਸ ਤਰ੍ਹਾਂ ਦੀ ਭਾਵਨਾ ਨਾ ਸਿਰਫ਼ ਆਗੂਆਂ ਦੀ, ਬਲਕਿ ਜਨਤਾ ਦੀ ਵੀ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਆਵਾਜ਼ਾਂ ਨੂੰ ਇਕੱਠਿਆਂ ਕਰਨ ਦਾ ਯਤਨ ਕਰ ਰਹੀ ਹੈ ਅਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸੀ ਭਾਵਨਾ ਨਾ ਸਿਰਫ਼ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਸਗੋਂ ਜਨਤਾ ਦੀਆਂ ਵੀ ਹਨ ਕਿ ਗੱਠਜੋੜ ਬਣੇ, ਜੋ ਭਾਜਪਾ, ਆਰ ਐੱਸ ਐੱਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕੇ। ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਸੰਸਥਾਵਾਂ 'ਤੇ ਹਮਲੇ ਕਰ ਰਹੇ ਹਨ। ਲੋਕਾਂ ਦੇ ਸਾਹਮਣੇ ਇਹ ਸਵਾਲ ਹੈ ਕਿ ਇਨ੍ਹਾਂ ਨੂੰ ਕਿਵੇਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਆਪੋਜ਼ੀਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜੀ ਐੱਸ ਟੀ ਦੇ ਦਾਇਰੇ 'ਚ ਲਿਆਉਣ ਲਈ ਕਹਿ ਰਹੀ ਹੈ। ਪ੍ਰੰਤੂ ਉਨ੍ਹਾਂ ਦੀ ਇਸ 'ਚ ਦਿਲਚਸਪੀ ਨਹੀਂ। ਇਥੇ ਛੋਟੇ ਉਦਯੋਗ, ਕਾਰੋਬਾਰੀ ਹਨ। ਇਥੇ ਚਮੜਾ ਉਦਯੋਗ ਅਤੇ ਕੱਪੜਾ ਉਦਯੋਗ ਹੈ। ਇਨ੍ਹਾਂ 'ਤੇ ਗੱਬਰ ਸਿੰਘ ਟੈਕਸ ਰਾਹੀਂ ਹਮਲਾ ਕੀਤਾ ਗਿਆ ਹੈ, ਪੂਰਾ ਦੇਸ਼ ਦੁਖੀ ਹੈ। ਛੋਟੇ ਉੱਦਮੀ ਦੁੱਖੀ ਹਨ ਅਤੇ ਅਸੀਂ ਉਨ੍ਹਾਂ ਲਈ ਲੜ ਰਹੇ ਹਾਂ।
ਉਨ੍ਹਾਂ ਕਿਹਾ ਕਿ ਯੂ ਪੀ ਏ ਸਰਕਾਰ ਦੇ ਕਾਰਜਕਾਲ 'ਚ ਕੱਚੇ ਤੇਲ ਦੇ ਭਾਅ ਪ੍ਰਤੀ ਬੈਰਲ 130 ਡਾਲਰ ਸਨ, ਜੋ ਹੁਣ ਡਿੱਗ ਕੇ ਪ੍ਰਤੀ ਬੈਰਲ 70 ਡਾਲਰ ਤੱਕ ਆ ਗਏ ਹਨ, ਜਦੋਂਕਿ ਇਸ ਦਾ ਲਾਭ ਆਮ ਆਦਮੀ ਨੂੰ ਨਹੀਂ ਦਿੱਤਾ ਗਿਆ। ਇਹ ਰੁਪਿਆ ਕਿਥੇ ਜਾਂਦਾ ਹੈ, 15 ਤੋਂ 20 ਅਮੀਰ ਲੋਕਾਂ ਦੀ ਜੇਬ 'ਚ। ਕਾਂਗਰਸ ਪ੍ਰਧਾਨ ਮੰਗਲਵਾਰ ਤੋਂ ਮਹਾਂਰਾਸ਼ਟਰ ਦੇ ਦੋ ਦਿਨਾ ਦੌਰੇ 'ਤੇ ਹਨ।

285 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper