Latest News
ਨੋਇਡਾ 'ਚ ਸੈਮਸੰਗ ਫੈਕਟਰੀ ਦਾ ਉਦਘਾਟਨ

Published on 09 Jul, 2018 11:23 AM.


ਨੋਇਡਾ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਅੱਜ ਨੋਇਡਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ ਦੀ ਸੌਗਾਤ ਦਿੱਤੀ। ਦੋਵਾਂ ਨੇਤਾਵਾਂ ਨੇ ਸੰਯੁਕਤ ਰੂਪ ਨਾਲ ਰਿਬਨ ਕੱਟ ਕੇ ਇਸ ਪ੍ਰੋਜੈਕਟ ਦਾ ਸ਼ੁਭ ਆਰੰਭ ਕੀਤਾ।
ਨੋਇਡਾ ਸਥਿਤ ਸੈਮਸੰਗ ਮੋਬਾਇਲ ਕੰਪਨੀ ਦੇ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਇਸ ਪ੍ਰੋਜੈਕਟ ਬਾਰੇ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਫੈਕਟਰੀ ਨਾਲ ਜਿੱਥੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉਥੇ ਹੀ ਇਹ ਯੂਨਿਟ ਮੇਕ ਇਨ ਇੰਡੀਆ ਨੂੰ ਵੀ ਗਤੀ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੂਨਿਟ 'ਚ ਆਉਣਾ ਮੇਰੇ ਲਈ ਕਿਸਮਤ ਵਾਲੀ ਗੱਲ ਹੈ। ਮੋਦੀ ਨੇ ਇਸ ਯੂਨਿਟ ਲਈ ਸੈਮਸੰਗ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ 5 ਹਜ਼ਾਰ ਕਰੋੜ ਦਾ ਇਹ ਨਿਵੇਸ਼ ਸੈਮਸੰਗ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾ ਕਿਹਾ ਕਿ ਭਾਰਤ 'ਚ ਸ਼ਾਇਦ ਕੋਈ ਇਸ ਤਰ੍ਹਾਂ ਦਾ ਪਰਵਾਰ ਨਹੀਂ ਹੋਵੇਗਾ, ਜਿਸ ਕੋਲ ਕੋਰੀਆ ਦੇ ਪ੍ਰੋਡਕਟ ਨਾ ਹੋਣ। ਅੱਜ ਭਾਰਤ 'ਚ ਲੱਗਭੱਗ 40 ਕਰੋੜ ਸਮਾਰਟ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਮੋਬਾਇਲ ਮੈਨੂਫੈਕਚਰਿੰਗ 'ਚ ਭਾਰਤ ਦੂਸਰੇ ਨੰਬਰ 'ਤੇ ਹੈ। ਮੋਬਾਇਲ ਫੈਕਟਰੀਆਂ ਦੀ ਗਿਣਤੀ 2 ਤੋਂ ਵਧ ਕੇ 120 ਪਹੁੰਚ ਗਈ ਹੈ, ਜਿਨ੍ਹਾਂ 'ਚ 50 ਤੋਂ ਜ਼ਿਆਦਾ ਸਿਰਫ਼ ਨੋਇਡਾ 'ਚ ਹੀ ਹਨ।
ਇਸ 'ਚ 4 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੇ ਸਿੱਧੇ ਰੁਜ਼ਗਾਰ ਮਿਲ ਰਿਹਾ ਹੈ। ਇਸ ਯੂਨਿਟ 'ਚ ਹਰ ਮਹੀਨੇ ਕਰੀਬ 1 ਕਰੋੜ ਮੋਬਾਇਲ ਬਣਨਗੇ, ਜਿਨ੍ਹਾਂ ਦਾ 30 ਫੀਸਦੀ ਐਕਸਪੋਰਟ ਕੀਤਾ ਜਾਵੇਗਾ। ਨੋਇਡਾ ਦੇ ਸੈਕਟਰ 81 'ਚ ਸਥਿਤ ਸੈਮਸੰਗ ਦੀ ਇਹ ਫੈਕਟਰੀ ਲੱਗਭੱਗ 35 ਏਕੜ 'ਚ ਫੈਲੀ ਹੋਈ ਹੈ। ਇਸ ਨਾਲ ਕਰੀਬ 20 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦਾ ਅਨੁਮਾਨ ਹੈ। ਇਸ ਫੈਕਟਰੀ ਨੂੰ ਬਣਾਉਣ 'ਚ ਪਿਛਲੇ ਸਾਲ ਸੈਮਸੰਗ ਨੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

162 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper