Latest News
ਵਿਜੈ ਮਾਲਿਆ ਨੇ ਕਿਹਾ; ਵੋਟ ਲਈ ਕੁਝ ਲੋਕ ਮੈਨੂੰ ਫਾਂਸੀ 'ਤੇ ਲਟਕਾਉਣਾ ਚਾਹੁੰਦੇ

Published on 09 Jul, 2018 11:28 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਬੈਂਕਾਂ ਦਾ 9000 ਕਰੋੜ ਰੁਪਏ ਦਾ ਕਰਜ਼ ਲੈ ਕੇ ਫਰਾਰ ਕਾਰੋਬਾਰੀ ਵਿਜੈ ਮਾਲਿਆ ਨੇ ਵੱਡਾ ਬਿਆਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਦੱਸ ਚੁੱਕੇ ਹਨ ਕਿ ਉਹ ਬੈਂਕਾਂ ਦਾ ਪੈਸਾ ਵਾਪਸ ਕਰਨ ਨੂੰ ਤਿਆਰ ਹੈ, ਪਰ ਜ਼ਬਰਦਸਤੀ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ। ਬ੍ਰਿਟੇਨ ਕੋਰਟ ਨੇ ਜੋ ਆਦੇਸ਼ ਦਿੱਤਾ ਹੈ, ਉਸ ਤੋਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਬ੍ਰਿਟੇਨ ਦੀ ਜ਼ਿਆਦਾਤਰ ਜਾਇਦਾਦ ਉਸ ਦੇ ਪਰਵਾਰ ਦੇ ਨਾਂਅ 'ਤੇ ਹੈ ਅਤੇ ਪਰਵਾਰ ਦੀ ਜਾਇਦਾਦ ਨੂੰ ਕੋਈ ਹੱਥ ਨਹੀਂ ਲਾ ਸਕਦਾ। ਉਧਰ ਭਾਰਤ ਸਰਕਾਰ ਮਾਲਿਆ ਨੂੰ ਲੰਡਨ ਤੋਂ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਬਾਰੇ ਲੰਡਨ ਦੀ ਅਦਾਲਤ ਸਤੰਬਰ ਤੱਕ ਕੋਈ ਫੈਸਲਾ ਕਰ ਸਕਦੀ ਹੈ।
ਮਾਲਿਆ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਾਇਆ ਕਿ ਭਾਰਤ 'ਚ ਇਹ ਚੋਣਾਂ ਵਾਲਾ ਸਾਲ ਹੈ। ਮੈਨੂੰ ਲੱਗਦਾ ਹੈ ਕਿ ਕੁਝ ਲੋਕ ਮੈਨੂੰ ਵਾਪਸ ਲਿਆ ਕਿ ਫਾਂਸੀ 'ਤੇ ਲਟਕਾਉਣਾ ਚਾਹੁੰਦੇ ਹਨ। ਇਸ ਤੋਂ ਉਨ੍ਹਾਂ ਨੂੰ ਚੋਣਾਂ 'ਚ ਜ਼ਿਆਦਾ ਵੋਟ ਮਿਲ ਸਕਦੇ ਹਨ। ਇਹ ਸਭ ਉਸ ਸਮੇਂ ਹੋ ਰਿਹਾ ਹੈ, ਜਦ ਉਹ ਭਾਰਤ ਆਉਣ ਲਈ ਤਿਆਰ ਹੈ ਅਤੇ ਬੈਂਕਾਂ ਨਾਲ ਸੈਟਲਮੈਂਟ ਕਰਨਾ ਚਾਹੁੰਦਾ ਹੈ। ਉਸ ਨੂੰ ਸਿਰਫ਼ ਪੋਸਟਰ ਬੁਆਏ ਬਣਾਇਆ ਜਾ ਰਿਹਾ ਹੈ। ਬਰਤਾਨਵੀ ਹਾਈ ਕੋਰਟ ਨੇ ਭਾਰਤੀ ਬੈਂਕਾਂ ਦੀ ਅਰਜ਼ੀ 'ਤੇ ਆਪਣਾ ਫੈਸਲਾ ਸੁÎਣਾਇਆ, ਜਿਸ 'ਚ ਕਿਹਾ ਗਿਆ ਹੈ ਕਿ 13 ਬੈਂਕਾਂ ਦੇ ਸੰਗਠਨ ਵੱਲੋਂ ਵਿਜੈ ਮਾਲਿਆ ਨਾਲ ਸੰਬੰਧਤ ਜਾਇਦਾਦਾਂ ਦੀ ਜਾਂਚ ਅਤੇ ਤਲਾਸ਼ੀ ਲਈ ਜਾ ਸਕਦੀ ਹੈ।
ਮਾਲਿਆ ਅਨੁਸਾਰ ਬ੍ਰਿਟੇਨ 'ਚ ਉਸ ਦੀ ਕੋਈ ਪ੍ਰਾਪਰਟੀ ਨਹੀਂ ਅਤੇ ਜੋ ਵੀ ਪ੍ਰਾਪਰਟੀ ਹੈ, ਉਹ ਉਸ ਦੀ ਮਾਂ ਅਤੇ ਬੱਚਿਆਂ ਦੇ ਨਾਂਅ 'ਤੇ ਹੈ। ਉਸ ਨੇ ਕਿਹਾ ਕਿ ਉਸ ਦੀ ਮਾਂ ਅਤੇ ਬੱਚਿਆਂ ਦੀ ਪ੍ਰਾਪਰਟੀ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ। ਉਸ ਨੇ ਕਿਹਾ ਕਿ ਬ੍ਰਿਟੇਨ 'ਚ ਉਸ ਦੇ ਨਾਂਅ ਬਸ ਕੁਝ ਕਾਰਾਂ ਅਤੇ ਜਿਊਲਰੀ ਹੈ, ਜਿਨ੍ਹਾਂ ਨੂੰ ਉਹ ਕਦੀ ਵੀ ਸੌਂਪਣ ਲਈ ਤਿਆਰ ਹੈ। ਵਿਜੈ ਨੇ ਕਿਹਾ ਕਿ ਉਹ ਬ੍ਰਿਟਿਸ਼ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰੇਗਾ, ਪਰ ਉਸ ਦੇ ਨਾਂਅ ਬ੍ਰਿਟੇਨ 'ਚ ਕੋਈ ਪ੍ਰਾਪਰਟੀ ਨਹੀਂ, ਇੱਥੋਂ ਤੱਕ ਕਿ ਉਸ ਦਾ ਪਰਵਾਰ ਜਿਸ ਆਲੀਸ਼ਾਨ ਘਰ 'ਚ ਰਹਿ ਰਿਹਾ ਹੈ, ਉਹ ਵੀ ਉਸ ਦੇ ਨਾਂਅ ਨਹੀਂ ਹੈ।

55 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper