Latest News
ਸੁਪਨਿਆਂ ਦੀ ਨਗਰੀ ਬਾਰਸ਼ ਨਾਲ ਬੇਹਾਲ

Published on 10 Jul, 2018 09:33 AM.


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮੁੰਬਈ 'ਚ ਲਗਾਤਾਰ ਪੈ ਰਹੇ ਮੀਂਹ ਨਾਲ ਲੋਕਾਂ ਦੀ ਜਾਨ 'ਤੇ ਬਣੀ ਹੋਈ ਹੈ। ਮੁੰਬਈ 'ਚ ਅਸਮਾਨ ਤੋਂ ਪੈ ਰਹੀ ਬਾਰਸ਼ ਨੇ ਲੋਕਲ ਟਰੇਨਾਂ 'ਤੇ ਬਰੇਕ ਲਾ ਦਿੱਤੀ ਹੈ। ਟਰੈਕ 'ਤੇ ਪਾਣੀ ਭਰਨ ਕਾਰਨ ਲੋਕਲ ਸੇਵਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਕਈ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ ਤਾਂ ਕਈ ਰੇਲ ਗੱਡੀਆਂ ਨੂੰ ਮੁਲਤਵੀ ਕਰਨਾ ਪਿਆ। ਸਿਰਫ ਰੇਲ ਗੱਡੀਆਂ ਹੀ ਨਹੀਂ, ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ ਹੈ। ਕਈ ਫਲਾਈਟਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਹਾਲੋਂ-ਬੇਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ। ਜੁਹੂ ਬੀਚ 'ਤੇ ਤੇਜ਼ ਲਹਿਰਾਂ ਦੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੋ ਸੈਲਾਨੀਆਂ ਨਾਲ ਭਰਿਆ ਰਹਿੰਦਾ ਸੀ, ਉਹ ਹੁਣ ਸੁੰਨਸਾਨ ਨਜ਼ਰ ਆ ਰਿਹਾ ਹੈ। ਮਛੇਰਿਆਂ ਨੂੰ ਵੀ ਸਮੁੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੁੰਬਈ 'ਚ ਲਗਾਤਾਰ ਹੋ ਰਹੀ ਬਾਰਸ਼ ਦੇ ਪਾਣੀ ਨਾਲ ਉਥੋਂ ਦੇ ਇਲਾਕਿਆਂ ਦੀ ਤਸਵੀਰ ਡਰਾਉਣ ਵਾਲੀ ਹੈ। ਮੁੰਬਈ 'ਚ ਰੇਲ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਬਾਰਸ਼ ਨਾਲ ਬੇਹਾਲ ਹੈ। ਸ਼ਹਿਰ ਦੀਆਂ ਸੜਕਾਂ 'ਤੇ ਇਸ ਸਮੇਂ ਸਮੁੰਦਰ ਵਰਗੀ ਸਥਿਤੀ ਬਣੀ ਹੋਈ ਹੈ। ਕਈ ਸਥਾਨਾਂ 'ਤੇ ਸੜਕਾਂ ਉਪਰ ਹੀ ਗੱਡੀਆਂ ਦਾ ਲੰਮਾ ਟ੍ਰੈਫਿਕ ਜਾਮ ਲੱਗਾ ਹੋਇਆ ਹੈ। ਦੱਖਣੀ ਐੱਕਸਪ੍ਰੈੱਸ ਵੇ 'ਤੇ ਵੀ ਲੰਮਾ ਜਾਮ ਲੱਗਾ ਹੋਇਆ ਹੈ। ਮੀਂਹ ਨੇ ਮੁੰਬਈ ਦੀ ਰਫ਼ਤਾਰ 'ਤੇ ਬਰੇਕ ਲਾ ਦਿੱਤੀ ਹੈ। ਮੁੰਬਈ ਦੇ ਨਾਲਾਸੋਪਾਰਾ ਇਲਾਕੇ 'ਚ ਵੀ ਭਾਰੀ ਪਾਣੀ ਭਰਿਆ ਹੋਇਆ ਹੈ।

231 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper