Latest News
ਭਾਰਤ-ਦੱਖਣੀ ਕੋਰੀਆ ਵਿਚਕਾਰ 7 ਸਮਝੌਤੇ

Published on 10 Jul, 2018 09:40 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੌਰੇ 'ਤੇ ਆਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਅੱਜ ਹੈਦਰਾਬਾਦ ਹਾਊਸ 'ਚ ਦੋ-ਪੱਖੀ ਗੱਲਬਾਤ ਹੋਈ, ਜਿਸ ਦੌਰਾਨ ਦੋਵਾਂ ਵਿਚਕਾਰ 7 ਸਮਝੌਤਿਆਂ 'ਤੇ ਕਰਾਰ ਹੋਇਆ। ਦੋਵਾਂ ਨੇਤਾਵਾਂ ਨੇ ਕਈ ਖਾਸ ਮੁੱਦਿਆਂ 'ਤੇ ਖਾਸ ਚਰਚਾ ਕੀਤੀ, ਜਿਸ 'ਚ ਕੋਰੀਆਈ ਪ੍ਰਾਇਦੀਪ 'ਚ ਮੌਜੂਦਾ ਹਾਲਾਤ 'ਤੇ ਗੱਲਬਾਤ ਹੋਈ। ਇਸ ਤੋਂ ਇਲਾਵਾ ਭਾਰਤ ਅਤੇ ਕੋਰੀਆ ਦੇ ਸੀ ਈ ਓਜ਼ ਦੀ ਰਾਊਂਡ ਟੇਬਲ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਮੂਨ ਅਤੇ ਉਨ੍ਹਾਂ ਦੀ ਪਤਨੀ ਕਿਮ ਜੁੰਗ ਸੂਕ ਦਾ ਦਿੱਲੀ 'ਚ ਰਸਮੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ 'ਚ ਮੂਨ ਨੂੰ ਗਾਰਡ ਆਫ ਆਨਰ ਨਾਲ ਨਿਵਾਜਿਆ ਗਿਆ, ਜਿਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਕੋਵਿੰਦ ਨੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਦੇ ਸਨਮਾਨ 'ਚ ਇਕ ਡਿਨਰ ਦਾ ਆਯੋਜਨ ਵੀ ਕੀਤਾ। ਮੂਨ ਦੀ ਇਸ ਭਾਰਤ ਯਾਤਰਾ ਦਾ ਮਕਸਦ ਵਪਾਰ ਅਤੇ ਰੱਖਿਆ ਸਹਿਯੋਗ ਨੂੰ ਵਧਾਉਣਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਸਾਡੇ ਦੇਸ਼ ਵਿਚਕਾਰ 45 ਸਾਲ ਪੁਰਾਣੇ ਸੰਬੰਧ ਹਨ। ਦੋਵੇਂ ਦੇਸ਼ਾਂ ਦੇ ਵਿਚਕਾਰ ਵੱਖ-ਵੱਖ ਮੁੱਦਿਆਂ 'ਤੇ ਆਪਸ 'ਚ ਸੰਬੰਧ ਰਹੇ ਹਨ, ਪਰ 2015 'ਚ ਜਦ ਮੋਦੀ ਨੇ ਦੱਖਣ ਕੋਰੀਆ ਦਾ ਦੌਰਾ ਕੀਤਾ ਸੀ, ਉਸ ਸਮੇਂ ਇਹ ਦੋਵੇਂ ਦੋਸਾਂ ਦੇ ਸੰਬੰਧਾਂ ਦੀ ਦਿਸ਼ਾ 'ਚ ਇੱਕ ਵੱਡੀ ਪੁਲਾਂਘ ਸੀ। ਕੋਰੀਆਈ ਰਾਸ਼ਟਰਪਤੀ ਮੂਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ ਦੁਵੱਲੇ ਸਹਿਯੋਗ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।

220 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper