Latest News
ਉੱਤਰਾਖੰਡ 'ਚ ਬਾਰਿਸ਼ ਕਾਰਨ 8 ਦੀ ਮੌਤ

Published on 11 Jul, 2018 12:00 PM.


ਦੇਹਰਾਦੂਨ (ਨਵਾਂ ਜ਼ਮਾਨਾ ਸਰਵਿਸ)
ਉੱਤਰ ਭਾਰਤ 'ਚ ਪਿਛਲੇ ਦਿਨਾਂ ਤੋਂ ਮਾਨਸੂਨ ਨੇ ਤੇਜ਼ੀ ਫੜੀ ਹੈ। ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਛੱਤੀਸਗੜ੍ਹ 'ਚ ਬਾਰਿਸ਼ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਬਾਰਿਸ਼ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਦੇਹਰਾਦੂਨ 'ਚ ਭਾਰੀ ਬਾਰਿਸ਼ ਅਤੇ ਹਨੇਰੀ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦੇ ਹੋਏ ਦੇਹਰਾਦੂਨ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ।
ਉਤਰਾਖੰਡ ਦੇ ਚਮੌਲੀ, ਪੌੜੀ ਅਤੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਰਾਹਤ ਟੀਮਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਪ੍ਰਦੇਸ਼ 'ਚ ਅਗਲੇ ਤਿੰਨ ਦਿਨ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਉੱਤਰਾਖੰਡ 'ਚ ਭਾਰੀ ਬਾਰਿਸ਼ ਨਾਲ ਨਦੀਆਂ ਪਾਣੀ ਨਾਲ ਭਰ ਗਈਆਂ ਹਨ ਅਤੇ ਪਿਥੌਰਗੜ੍ਹ ਦੇ ਨਚਾਨੀ ਪੁਲ ਟੁੱਟ ਕੇ ਨਦੀ 'ਚ ਬਹਿ ਗਏ ਹਨ। ਟਿਹਰੀ 'ਚ ਫਕੋਟ ਅਤੇ ਭਿਨੂੰ ਕੇ ਕੋਲ ਪੱਥਰ ਖਿਸਕਣ ਨਾਲ ਚੰਬਾ ਰਿਸ਼ੀਕੇਸ਼ ਐਨ ਐਚ 94 ਬੰਦ ਹੋ ਗਏ। ਰਸਤੇ ਖੋਲ੍ਹਣ ਦਾ ਕੰਮ ਜਾਰੀ ਹੈ। ਉਤਰਾਖੰਡ 'ਚ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ।

98 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper