Latest News
ਤਾਜ ਮਹਿਲ ਨੂੰ ਲੈ ਕੇ ਕੇਂਦਰ ਦੀ ਉਦਾਸੀਨਤਾ ਤੋਂ ਸੁਪਰੀਮ ਕੋਰਟ ਖਫ਼ਾ

Published on 11 Jul, 2018 12:03 PM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਆਗਰਾ ਦੇ ਤਾਜ ਮਹਿਲ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਸਖ਼ਤ ਟਿੱਪਣੀ ਕੀਤੀ ਹੈ। ਕਿਹਾ ਕਿ ਜਾਂ ਤਾਂ ਅਸੀਂ ਤਾਜ ਨੂੰ ਬੰਦ ਕਰ ਦੇਵਾਂਗੇ ਜਾਂ ਫਿਰ ਤੁਸੀਂ ਇਸ ਨੂੰ ਢਾਹ ਦਿਓਗੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਐਫਿਲ ਟਾਵਰ ਤੋਂ ਵੀ ਜ਼ਿਆਦਾ ਸੁੰਦਰ ਦੇਸ਼ ਦਾ ਤਾਜ ਮਹਿਲ ਹੈ। ਇਹ ਦੇਸ਼ 'ਚ ਵਿਦੇਸ਼ੀ ਕਰੰਸੀ ਦੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਅਸਲ 'ਚ ਇਹ ਗੱਲ ਤਾਜ ਮਹਿਲ ਦੀ ਮੁਰੰਮਤ ਨਾਲ ਜੁੜੀ ਇੱਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਹੀ। 16ਵੀਂ ਸਦੀ ਦੇ ਇਸ ਸੰਗਮਰਮਰ ਨਾਲ ਬਣੇ ਮਕਬਰੇ ਨੂੰ ਦੇਖਣ ਲਈ ਹਰ ਸਾਲ ਭਾਰਤ ਹੀ ਨਹੀਂ ਦੁਨੀਆ ਦੇ ਹਜ਼ਾਰਾਂ ਸੈਲਾਨੀ ਆਉਂਦੇ ਹਨ। ਇਸ ਮਕਬਰੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ ਮਹਿਲ ਦੀ ਯਾਦ 'ਚ ਬਣਾਇਆ ਸੀ। ਟਿੱਪਣੀ ਕਰਨ ਦੇ ਦੌਰਾਨ ਜੱਜ ਨੇ ਯੂਰਪ ਪ੍ਰਸਿੱਧ ਸੈਲਾਨੀ ਸਥਾਨ ਐਫਿਲ ਟਾਵਰ ਦੀ ਤੁਲਨਾ ਟੀ ਵੀ ਟਾਵਰ ਨਾਲ ਕੀਤੀ। ਕੋਰਟ ਨੇ ਕਿਹਾ ਅੱਠ ਕਰੋੜ ਲੋਕ ਐਫਿਲ ਟਾਵਰ ਦੇਖਣ ਜਾਂਦੇ ਹਨ, ਜੋ ਇੱਕ ਟੀ ਵੀ ਟਾਵਰ ਵਰਗਾ ਦਿਖਾਈ ਦਿੰਦਾ ਹੈ। ਸਾਡਾ ਤਾਜ ਮਹਿਲ ਜ਼ਿਆਦਾ ਸੁੰਦਰ ਹੈ, ਜੇ ਇਸ ਦੀ ਸਹੀ ਦੇਖਭਾਲ ਹੋਵੇ ਤਾਂ ਇਹ ਵਿਦੇਸ਼ੀ ਕਰੰਸੀ ਸੰਕਟ ਦੂਰ ਕਰਨ 'ਚ ਮਦਦਗਾਰ ਹੋ ਸਕਦਾ ਹੈ। ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਉਦਾਸੀਨਤਾ ਨਾਲ ਦੇਸ਼ ਨੂੰ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ?
ਸੁਪਰੀਮ ਕੋਰਟ ਨੇ ਆਗਰਾ 'ਚ ਉਦਯੋਗਿਕ ਇਕਾਈਆਂ ਦੇ ਵਿਸਥਾਰ 'ਤੇ ਲੱਗੇ ਪ੍ਰਤੀਬੰਧ ਦੇ ਉਲੰਘਣ ਨੂੰ ਲੈ ਕੇ ਵੀ ਤਾਜ ਟ੍ਰੈਪੀਜ਼ਿਯਮ ਜ਼ੋਨ ਦੇ ਪ੍ਰਧਾਨ ਨੂੰ ਸਵਾਲ ਜਵਾਬ ਕੀਤਾ। ਸੁਪਰੀਮ ਕੋਰਟ ਨੇ ਸਾਲ ਦੀ ਸ਼ੁਰੂਆਤ 'ਚ ਇਸ ਮੁਗਲ ਸਮਾਰਕ ਦੀ ਸਾਂਭ ਸੰਭਾਲ ਲਈ ਸਹੀ ਕਦਮ ਚੁੱਕਣ ਲਈ ਕਿਹਾ।
ਭਾਰਤੀ ਪੁਰਾਤੱਤਵ ਸਰਵੇਖਣ ਨੂੰ ਦੋਸ਼ੀ ਠਹਿਰਾਇਆ ਸੀ। ਮਈ 'ਚ ਅਦਾਲਤ ਨੇ ਨੋਟਿਸ ਕੀਤਾ ਸੀ ਕਿ ਪ੍ਰਦੂਸ਼ਣ ਕਾਰਨ ਤਾਜ ਮਹਿਲ ਦਾ ਰੰਗ ਬਦਲ ਰਿਹਾ ਹੈ। ਉਸ ਸਮੇਂ ਤਾਜ ਮਹਿਲ ਦਾ ਰੰਗ ਪੀਲਾ ਪੈ ਗਿਆ ਸੀ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper