Latest News
ਸਾਡੀ ਸਰਕਾਰ ਨੇ ਜਵਾਨਾਂ ਤੇ ਕਿਸਾਨਾਂ ਲਈ ਕੰਮ ਕੀਤਾ : ਮੋਦੀ

Published on 11 Jul, 2018 12:13 PM.

ਸ੍ਰੀ ਮੁਕਤਸਰ ਸਾਹਿਬ, (ਸ਼ਮਿੰਦਰਪਾਲ/ਪਰਮਜੀਤ/
ਕੁਲਭੂਸ਼ਨ ਚਾਵਲਾ)
ਪੰਜਾਬੀਆਂ ਨੇ ਅੱਜ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਦੀ ਸੇਵਾ ਕਰਕੇ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ, ਮੈਂ ਦੇਸ਼ ਦੇ ਲਈ ਬਲੀਦਾਨ ਦੇਣ ਵਾਲੇ ਬਹਾਦੁਰਾਂ ਦੀ ਧਰਤੀ ਨੂੰ ਨਮਨ ਕਰਦਾ ਹਾਂ, ਸਾਡੀ ਸਰਕਾਰ ਨੇ ਬਾਰਡਰ 'ਤੇ ਤਾਇਨਾਤ ਜਵਾਨਾਂ ਅਤੇ ਖੇਤ ਵਿੱਚ ਕੰਮ ਕਰ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ-ਭਾਜਪਾ ਦੁਆਰਾ ਮਲੋਟ ਵਿੱਚ ਰੱਖੀ ਧੰਨਵਾਦ ਰੈਲੀ (ਕਿਸਾਨ ਕਲਿਆਣ ਰੈਲੀ) ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੰਬਾ ਸਮਾਂ ਰਾਜ ਕਰਨ 'ਤੇ ਵੀ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਨਾ ਦੇ ਕੇ ਉਨ੍ਹਾਂ ਨੂੰ ਖੁਸ਼ਹਾਲ ਬਣਾਉਣ ਦੇ ਸਥਾਨ 'ਤੇ ਹਤਾਸ਼ ਕੀਤਾ ਹੈ। ਕਾਂਗਰਸ ਨੇ ਅਵਿਗਿਆਨਕ ਯੋਜਨਾ ਬਣਾ ਕੇ ਖੁਦ ਦੇ ਪਰਵਾਰ ਲਈ ਹੀ ਕੰਮ ਕੀਤਾ ਹੈ, ਕਿਸਾਨਾਂ ਲਈ ਘੋਸ਼ਨਾਵਾਂ ਤਾਂ ਕੀਤੀਆਂ ਪਰੰਤੂ ਦਸ ਫੀਸਦੀ ਲਾਭ ਤੱਕ ਹੀ ਸੀਮਿਤ ਰਹੀਆਂ, ਕਿਸਾਨਾਂ ਨੂੰ ਝੂਠ ਬੋਲ ਕੇ ਕੀਤਾ ਵਾਅਦਾ ਨਾ ਨਿਭਾਅ ਕੇ ਧੋਖਾ ਹੀ ਕੀਤਾ, ਪਰੰਤੂ ਐੱਨ ਡੀ ਏ ਸਰਕਾਰ ਨੇ ਵਨ ਪੈਨਸ਼ਨ ਵਨ ਰੈਂਕ ਲਾਗੂ ਕਰਨ ਤੋਂ ਇਲਾਵਾ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਲਾਗਤ ਮੁੱਲ ਤੋਂ 50 ਫੀਸਦੀ ਤੋਂ 97 ਫੀਸਦੀ ਤੱਕ ਰੇਟ ਵਧਾ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਆਰਾ 2022 ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਮੁੱਲ ਦਾ ਦੁੱਗਣਾ ਰੇਟ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਲੋਟ ਕਪਾਹ ਦੇ ਕਾਰਨ ਸਫੈਦ ਸੋਨਾ ਦੇ ਨਾਂਅ ਨਾਲ ਪ੍ਰਸਿੱਧ ਹੈ ਅਤੇ ਮਲੋਟ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਵੀ ਨਾਲ ਜੋੜਦਾ ਹੈ, ਇਸ ਲਈ ਅੱਜ ਤਿੰਨਾਂ ਸਟੇਟਾਂ ਦੇ ਕਿਸਾਨਾਂ ਦਾ ਕੁੰਭ ਲੱਗਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਤੇ ਕੇਂਦਰ ਸਰਕਾਰ ਨੇ ਗੰਭੀਰਤਾ ਲੈ ਕੇ ਪਰਾਲੀ ਨਾ ਸਾੜਨ ਲਈ 50 ਕਰੋੜ ਦੀ ਸਹਾਇਤਾ ਦੇ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕ੍ਰਿਪਾ ਕਰਕੇ ਉਹ ਪਰਾਲੀ ਨਾ ਸਾੜਨ ਅਤੇ ਇਸ ਨੂੰ ਜ਼ਮੀਨ ਵਿੱਚ ਹੀ ਪ੍ਰਯੋਗ ਕਰਨ ਨਾਲ ਜ਼ਮੀਨ ਦੀ ਉਪਜ ਸ਼ਕਤੀ ਵਧੇਗੀ ਅਤੇ ਵਧ ਰਹੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ। ਦੇਸ਼ ਦੇ 50 ਲੱਖ ਜ਼ਰੂਰਤਮੰਦ ਪਰਵਾਰਾਂ ਨੂੰ 5 ਲੱਖ ਰੁਪਏ ਦੀ ਸਿਹਤ ਸੁਵਿਧਾ ਮੁਫ਼ਤ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਉਜਵੱਲ ਯੋਜਨਾ ਤਹਿਤ 7 ਲੱਖ ਲੋਕਾਂ ਨੂੰ ਗੈਸ ਕੁਨੈਕਸ਼ਨ, ਟੀਕਾਕਰਨ, ਬਿਜਲੀ ਬਚਾਉਣ ਲਈ ਐੱਲ ਈ ਡੀ ਬਲਬ ਲਗਾਉਣੇ, ਜਨ ਧਨ ਯੋਜਨਾ ਦੇ ਤਹਿਤ 60 ਲੱਖ ਲੋਕਾਂ ਦੇ ਖਾਤੇ ਖੋਲ੍ਹੇ ਗਏ।
ਉਨ੍ਹਾਂ ਕਿਹਾ ਕਿ ਵਰਲਡ ਬੈਂਕ ਦੀ ਰਿਪੋਰਟ ਅਨੁਸਾਰ ਹਰਿਆਣਾ ਭਾਰਤ ਵਿੱਚ ਤੀਸਰੇ ਨੰਬਰ 'ਤੇ ਆਇਆ ਹੈ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਤੁਸੀਂ ਹੀ ਪੁੱਛੋ ਕਿ ਵਰਲਡ ਬੈਂਕ ਦੀ ਰਿਪੋਰਟ ਵਿੱਚ ਪੰਜਾਬ ਕਿਉਂ ਪੱਛੜ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਓ! ਅਸੀਂ ਸਾਰੇ ਮਿਲ ਕੇ ਨਵੇਂ ਭਾਰਤ ਦਾ ਨਿਰਮਾਣ ਕਰੀਏ।

84 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper