Latest News
3686 ਇਮਾਰਤਾਂ ਦੀ ਸੰਭਾਲ ਲਈ 206 ਕਰੋੜ, ਏ ਐੱਸ ਆਈ ਨੇ ਆਪਣਾ ਦਫ਼ਤਰ ਚਮਕਾਉਣ ਲਈ ਖਰਚੇ 305 ਕਰੋੜ

Published on 12 Jul, 2018 11:48 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸ ਸਮੇਂ ਜਦ ਭਾਰਤ ਦੀਆਂ ਜ਼ਿਆਦਾਤਰ ਇਤਿਹਾਸਕ ਇਮਾਰਤਾਂ ਬੇਹੱਦ ਖਸਤਾ ਹਾਲਤ 'ਚ ਹਨ। ਠੀਕ ਇਸੇ ਸਮੇਂ ਇਨ੍ਹਾਂ ਇਮਾਰਤਾਂ ਦੀ ਦੇਖ-ਭਾਲ ਦਾ ਜ਼ਿੰਮਾ ਸੰਭਾਲਣ ਵਾਲੇ ਭਾਰਤੀ ਪੁਰਾਤਤਵ ਵਿਭਾਗ ਨੇ ਪਿਛਲੇ ਦੋ ਸਾਲਾਂ 'ਚ ਇਨ੍ਹਾਂ ਇਮਾਰਤਾਂ ਤੋਂ ਜ਼ਿਆਦਾ ਖਰਚ ਆਪਣੇ ਆਲੀਸ਼ਾਨ ਦਫ਼ਤਰ ਬਣਾਉਣ 'ਤੇ ਖਰਚ ਕੀਤੇ ਹਨ। ਇਹ ਖਰਚ 3,600 ਸਮਾਰਕਾਂ ਦੇ ਸਾਂਭ-ਸੰਭਾਲ 'ਤੇ ਸਾਲ 'ਚ ਹੋਣ ਵਾਲੇ ਕੁੱਲ ਖਰਚ ਤੋਂ ਜ਼ਿਆਦਾ ਹੈ।
ਇੱਕ ਰਿਪੋਰਟ ਮੁਤਾਬਕ ਏ ਐੱਸ ਆਈ ਨੇ ਸਾਲ 2016 ਤੋਂ 305.3 ਕਰੋੜ ਰੁਪਏ ਦੀ ਰਕਮ ਆਪਣਾ ਮੁੱਖ ਦਫ਼ਤਰ ਬਣਾਉਣ 'ਚ ਖਰਚ ਕੀਤੀ ਹੈ, ਜਦਕਿ ਇਹ ਪਤਾ ਚੱਲਿਆ ਹੈ ਕਿ ਸਾਲ 2017-18 'ਚ ਰਾਸ਼ਟਰੀ ਮਹੱਤਵ ਦੇ 3,686 ਸੁਰੱਖਿਅਤ ਸਮਾਰਕਾਂ ਦੀ ਦੇਖਰੇਖ 'ਚ ਏ ਐੱਸ ਆਈ ਨੇ ਕੁੱਪਲ 206.55 ਕਰੋੜ ਰੁਪਏ ਖਰਚ ਕੀਤੇ ਹਨ। ਏ ਐੱਸ ਆਈ ਦਾ ਦਫ਼ਤਰ ਹੁਣੇ ਜਿਹੇ ਦਿੱਲੀ ਦੇ ਜਨਪਥ ਤੋਂ ਤਿਲਕ ਮਾਰਗ ਬਦਲਿਆ ਗਿਆ ਹੈ।
ਏ ਐੱਸ ਆਈ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏ ਐੱਸ ਆਈ ਦਾ ਪੁਰਾਣਾ ਭਵਨ ਹੁਣ ਰਾਸ਼ਟਰੀ ਮਿਊਜ਼ਿਮ ਨੂੰ ਦੇ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਤੱਕ ਏ ਐੱਸ ਆਈ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰ ਸਕਦੇ ਹਨ। ਹਾਲਾਂਕਿ ਅਧਿਕਾਰੀਆਂ ਨੇ ਕਿਹਾ, 'ਇਹ ਬਹਿਸ ਦਾ ਮੁੱਦਾ ਨਹੀਂ ਹੈ ਕਿ ਨਵੇਂ ਭਵਨ 'ਤੇ ਖਰਚ ਰਕਮ ਦੀ ਤੁਲਨਾ ਪੁਰਾਣੇ ਭਵਨ ਦੀ ਦੇਖਭਾਲ 'ਤੇ ਆਉਣ ਵਾਲੇ ਖਰਚ ਨਾਲ ਕੀਤੀ ਜਾਵੇ, ਕਿਉਂਕਿ ਇਹ ਸਿਰਫ਼ ਇੱਕ ਵਾਰ ਦਾ ਹੀ ਨਿਵੇਸ਼ ਹੈ। ਹੁਣ ਤੋਂ ਅਸੀਂ ਦਫ਼ਤਰ 'ਤੇ ਘੱਟ ਖਰਚ ਕਰਾਂਗੇ, ਜਦਕਿ ਇਸ ਰਕਮ ਨਾਲ ਸਮਾਰਕਾਂ ਦੀ ਦੇਖਭਾਲ ਦਾ ਕੰਮ ਜਾਰੀ ਰਹੇਗਾ।
ਇਸ ਪੂਰੇ ਮਾਮਲੇ 'ਚ ਜੋ ਸਭ ਤੋਂ ਬੁਰੀ ਗੱਲ ਹੈ, ਉਹ ਇਹ ਹੈ ਕਿ ਇਮਾਰਤਾਂ ਦੀ ਸਾਂਭ-ਸੰਭਾਲ 'ਤੇ ਹੋਣ ਵਾਲੇ ਖਰਚ 'ਚ ਲਗਾਤਾਰ ਕਮੀ ਆ ਰਹੀ ਹੈ। ਸਾਲ 2014-15 'ਚ ਆਗਰਾ ਸਰਕਲ ਤਹਿਤ ਆਉਣ ਵਾਲੀਆਂ ਇਮਾਰਤਾਂ 'ਤੇ ਕਰੀਬ 14 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਨ੍ਹਾਂ ਇਮਾਰਤਾਂ 'ਚ ਤਾਜ ਮਹਿਲ, ਆਗਰਾ ਕਿਲ੍ਹਾ ਅਤੇ ਫਤਿਹਪੁਰ ਸੀਕਰੀ ਤੋਂ ਇਲਾਵਾ ਪੰਜ ਹੋਰ ਕੇਂਦਰੀ ਸੁਰੱਖਿਅਤ ਇਮਾਰਤਾਂ ਹਨ।
ਸਾਲ 2017-18 'ਚ ਇਹ ਖਰਚ ਘਟ ਕੇ ਸਿਰਫ਼ 8.5 ਕਰੋੜ ਰੁਪਏ ਰਹਿ ਗਏ। ਇਸ ਸਾਲ, ਤਾਜ ਮਹਿਲ, ਆਗਰਾ ਕਿਲ੍ਹਾ ਅਤੇ ਫਤਿਹਪੁਰ ਸੀਕਰੀ ਨੇ ਮਿਲ ਕੇ 88.42 ਕਰੋੜ ਰੁਪਏ ਦਾ ਸਰਕਾਰੀ ਖਜ਼ਾਨਾ ਇਕੱਠ ਕੀਤਾ ਸੀ। ਸਾਲ 2017-18 'ਚ ਇਹ ਖਰਚ ਘਟ ਕੇ 4.6 ਕਰੋੜ ਰੁਪਏ ਹੀ ਰਹਿ ਗਿਆ। ਉਥੇ ਹੈਦਰਾਬਾਦ ਸਰਕਲ 'ਚ 9.98 ਕਰੋੜ ਦਾ ਖਰਚ ਹੁਣ ਘਟ ਕੇ ਸਿਰਫ਼ 3.5 ਕਰੋੜ ਹੀ ਰਹਿ ਗਿਆ ਹੈ।

88 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper