Latest News
ਸਾਂਝੀ ਰਸੋਈ ਵਾਲੀ ਇਮਾਰਤ ਦਾ ਬੁਰਾ ਹਾਲ, ਚਾਰੇ ਪਾਸੇ ਫ਼ੈਲੀ ਗੰਦਗੀ

Published on 22 Jul, 2018 11:15 AM.


ਤਪਾ ਮੰਡੀ (ਅਰੁਣ ਗੋਇਲ, ਮੁਨੀਸ਼ ਬਾਂਸਲ)-ਮਾਰਕੀਟ ਕਮੇਟੀ ਤਪਾ ਦੀ ਪੁਰਾਣੀ ਖਸਤਾ ਬਿਲਡਿੰਗ 'ਚ ਲੋੜਵੰਦ ਅਤੇ ਗ਼ਰੀਬ ਲੋਕਾਂ ਦੇ ਭੋਜਨ ਲਈ ਇੱਕ ਸਾਂਝੀ ਰਸੋਈ ਬਣਾਈ ਗਈ ਹੈ। ਉਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸ ਖਸਤਾ ਹਾਲਤ ਬਿਲਡਿੰਗ 'ਚ ਗੰਦਗੀ ਫੈਲੀ ਹੋਈ ਹੈ। ਕੁੱਤੇ ਅਤੇ ਹੋਰ ਅਵਾਰਾ ਪਸ਼ੂ ਇਥੇ ਗੰਦ ਖਿਲਾਰ ਰਹੇ ਹਨ ਤੇ ਇਸ 'ਚ ਪਹਿਲਾਂ ਤੋਂ ਹੀ ਸਥਾਪਤ ਪਖਾਨਿਆਂ ਦੀ ਮਾੜੀ ਦਸ਼ਾ ਹੈ।
ਸਫ਼ਾਈ ਦੇ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ। ਸਵੱਛ ਭਾਰਤ ਮੁਹਿੰਮ ਦੀ ਮੂੰਹ ਚਿੜ੍ਹਾਉਂਦੀ ਤਸਵੀਰ ਪੇਸ਼ ਕਰ ਰਹੀ ਹੈ। ਇਸ ਥਾਂ 'ਚ ਰਸੋਈ ਦਾ ਬਣਨਾ ਅਤੇ ਖਾਣਾ ਤਿਆਰ ਕਰਨਾ ਬੀਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹਨ ਅਤੇ ਗ਼ਰੀਬ ਲੋਕ ਖਾਣਾ ਕਰਦੇ ਹਨ। ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਸ ਭੋਜਨ ਵਾਲੀ ਥਾਂ ਦੀ ਸਫ਼ਾਈ ਕਰਨੀ ਅਤਿਅੰਤ ਜ਼ਰੂਰੀ ਹੈ ਅਤੇ ਪ੍ਰਬੰਧਕਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਸ ਸੰਬੰਧੀ ਜਦ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਕਈ ਵਾਰ ਲਿਆਂਦਾ ਗਿਆ ਹੈ, ਪਰ ਕੋਈ ਸੁਣਵਾਈ ਨਹੀਂ ਹੈ। ਮਾਰਕੀਟ ਕਮੇਟੀ ਦੇ ਇੱਕ ਮੁਲਾਜ਼ਮ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਹੀ ਸਫ਼ਾਈ ਕਾਮੇ ਲਾ ਕੇ ਸਫ਼ਾਈ ਕਰਾ ਦਿੱਤੀ ਜਾਵੇਗੀ ਅਤੇ ਅੱਗੇ ਤੋਂ ਹਰ ਰੋਜ਼ ਧਿਆਨ ਰੱਖਿਆ ਜਾਵੇਗਾ।  

3677 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper