Latest News
ਕੈਪਟਨ ਨਾਸਤਿਕ ਵਿਅਕਤੀ : ਸੁਖਬੀਰ ਬਾਦਲ

Published on 22 Jul, 2018 11:16 AM.


ਮੁੱਲਾਂਪੁਰ ਦਾਖਾ (ਗੁਰਮੇਲ ਮੈਲਡੇ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਹਲਕਾ ਦਾਖਾ ਤੋਂ ਅਕਾਲੀ- ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਬੱਦੋਵਾਲ, ਹਸਨਪੁਰ-ਭਨੋਹੜ, ਪਮਾਲ, ਪਮਾਲੀ, ਦੇਤਵਾਲ, ਦਾਖਾ ਅਤੇ ਪਿੰਡ ਮੁੱਲਾਂਪੁਰ ਵਿਖੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਨਾਸਤਿਕ ਵਿਅਕਤੀ ਹਨ ਜੋ  ਸਹੁੰ ਚੁੱਕ ਕੇ ਵੀ ਹੁਣ ਤੱਕ ਦਰਬਾਰ ਸਾਹਿਬ ਨਤਮਸਤਕ ਨਹੀਂ ਹੋਏ । ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਜ਼ਿਮਨੀ ਚੋਣਾਂ ਅੰਦਰ ਕੋਈ ਫਿਕਰ ਹੁੰਦਾ ਤਾਂ ਉਹ ਇਹਨਾਂ ਚੋਣਾਂ ਤੋਂ ਪਹਿਲਾਂ ਹਲਕਿਆਂ ਦੇ ਵਿਕਾਸ ਕਾਰਜ ਕਰਵਾਉਂਦੇ ਜਦਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋ ਮਹੇਨੇ ਪਹਿਲਾਂ ਹੀ ਸੰਗਤ ਦਰਸ਼ਨ ਰਾਹੀਂ ਵਿਕਾਸ ਕਾਰਜ ਕਰਵਾ ਦਿੰਦੇ ਸਨ। ਬਾਦਲ ਨੇ ਕਿਹਾ ਕਿ ਉਹਨਾਂ ਗਰੀਬ ਲੋੜਵੰਦਾਂ ਲਈ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਮੁਫਤ ਬੱਸ ਅਤੇ ਰੇਲਗੱਡੀ ਦੀ ਸਹੂਲਤ ਦਿੱਤੀ ਜਿਹੜੀ ਕਿ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀ। ਮਾਂ ਖੇਡ ਕਬੱਡੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਖੇਡ ਪੂਰੀ ਦੁਨੀਆਂ ਵਿੱਚ ਹਰਮਨ ਪਿਆਰੀ ਕਰ ਦਿੱਤੀ ਸੀ ਪਰ ਕਾਂਗਰਸ ਨੇ ਉਹ ਵਰਲਡ ਕੱਪ ਵੀ ਬੰਦ ਕਰ ਦਿੱਤਾ ਜਿਸ ਨਾਲ ਕਬੱਡੀ ਖਿਡਾਰੀਆਂ ਅਤੇ ਪ੍ਰੇਮੀਆਂ ਦੇ ਦਿਲਾਂ ਨੂੰ ਡੂੰਘੀ ਸੱਟ ਵੱਜੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਹੁਣ ਤੱਕ ਦੀ ਕੋਈ ਇਕ ਵੀ ਉਪਲੱਬਧੀ ਦੱਸ ਦੇਣ ਜਿਸ ਨਾਲ ਲੋਕਾਂ ਦਾ ਕੋਈ ਭਲਾ ਹੋਇਆ ਹੋਵੇ। ਸੁਖਬੀਰ ਬਾਦਲ ਨੇ ਮਨਪ੍ਰੀਤ ਇਆਲੀ ਨੂੰ ਦੂਰ ਅੰਦੇਸ਼ੀ ਦੱਸਦਿਆਂ ਕਿਹਾ ਕਿ ਇੰਨੇ ਕੰਮ ਅਸੀਂ ਆਪਣੇ ਹਲਕਿਆਂ ਵਿੱਚ ਵੀ ਨਹੀਂ ਕਰਵਾ ਸਕੇ ਜਿੰਨੇ ਇਸ ਵਿਅਕਤੀ ਨੇ ਹਲਕੇ ਦਾਖੇ ਅੰਦਰ ਕਰਵਾਏ ਹਨ ਇਸ ਲਈ ਵੋਟ ਦਾ ਅਸਲੀ ਹੱਕਦਾਰ ਸਿਰਫ ਮਨਪ੍ਰੀਤ ਇਆਲੀ ਹੀ ਹੈ। ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਲਈ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅੰਦਰਲੇ ਅਤੇ ਬਾਹਰਲੇ ਦੀ ਪਛਾਣ ਕਰਕੇ ਵੋਟਾਂ ਪਾਉਣ, ਕਿਉਕਿ ਆਪਣੇ-ਆਪਣੇ ਅਤੇ ਬੇਹਾਨੇ-ਬੇਗਾਨੇ ਹੀ ਹੁੰਦੇ ਹਨ। ਇਸ ਮੌਕੇ ਚੋਣ ਜਲਸੇ ਨੂੰ ਸਾਬਕਾ ਮੰਤਰੀ ਪਵਨ ਟੀਨੂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਨੇ ਵੀ ਸੰਬੋਧਨ ਕਰਦਿਆਂ ਇਆਲੀ ਲਈ ਵੋਟਾਂ ਦੀ ਅਪੀਲ ਕੀਤੀ।

3178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper