Latest News
ਰਣਜੋਧ ਸਿੰਘ ਥਿੰਦ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ

Published on 22 Jul, 2018 11:21 AM.


ਕਪੂਰਥਲਾ (ਗੁਰਦੇਵ ਭੱਟੀ)
ਪਿਛਲੇ ਦਿਨੀਂ 'ਨਵਾਂ ਜ਼ਮਾਨਾ' ਦੇ ਸਮਾਚਾਰ ਸੰਪਾਦਕ ਰਣਜੋਧ ਸਿੰਘ ਥਿੰਦ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਨ੍ਹਾ ਦੇ ਜੱਦੀ ਪਿੰਡ ਰੱਤਾ ਨੌ ਅਬਾਦ ਵਿਖੇ ਪਾਏ ਗਏ। ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਉਪਰੰਤ ਵਿੱਛੜੀ ਰੂਹ ਨੂੰ ਵੱਖ-ਵੱਖ ਰਾਜਨੀਤਕ, ਧਾਰਮਕ, ਸਮਾਜਕ ਤੇ ਪੱਤਰਕਾਰਤਾ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਰਧਾਂਜਲੀ ਸਮਾਗਮ ਦੌਰਾਨ ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਕਿਹਾ ਕਿ ਰਣਜੋਧ ਥਿੰਦ ਕਲਮ ਦਾ ਧਨੀ ਸੀ, ਜੋ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਕਦੇ ਪਿਛਾਂਹ ਨਹੀਂ ਸੀ ਹਟਦਾ। ਉਨ੍ਹਾ ਕਿਹਾ ਕਿ ਸਾਨੂੰ ਬਿਨਾਂ ਮਿਲਾਵਟ ਤੋਂ ਕੋਈ ਚੀਜ਼ ਖਾਣ ਨੂੰ ਨਹੀਂ ਮਿਲਦੀ। ਕੁਦਰਤੀ ਸੋਮਿਆਂ ਵਿਚ ਵੀ ਜ਼ਹਿਰ ਘੁਲ ਚੁੱਕਾ ਹੈ ਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰ ਬਣ ਚੁੱਕਾ ਹੈ।
'ਨਵਾਂ ਜ਼ਮਾਨਾ' ਦੇ ਸਾਬਕਾ ਸਮਾਚਾਰ ਸੰਪਾਦਕ ਇੰਦਰਜੀਤ ਚੁਗਾਵਾਂ ਨੇ ਭਰੇ ਮਨ ਨਾਲ ਕਿਹਾ ਕਿ ਰਣਜੋਧ ਦੀ ਬੇਵਕਤੀ ਮੌਤ ਨਾਲ ਸਾਨੂੰ ਤੇ ਉਸ ਦੇ ਪਰਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਸ ਦੀ ਮੌਤ ਲਈ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਦੇ ਨਾਲ-ਨਾਲ ਅਜੋਕਾ ਸਿਆਸੀ ਤਾਣਾ-ਬਾਣਾ ਵੀ ਬਰਾਬਰ ਦਾ ਦੋਸ਼ੀ ਹੈ। ਸਾਡੀ ਮਿਰਜ਼ੇ (ਰਣਜੋਧ) ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਆਪ ਤੇ ਆਪਣੇ ਸਮਾਜ ਨੂੰ ਸੁਧਾਰ ਲਈਏ।
ਇਸ ਮੌਕੇ ਅਮਰਜੀਤ ਸਿੰਘ ਨਿੱਝਰ ਜੱਗਬਾਣੀ, ਰਛਪਾਲ ਸਿੰਘ ਸੰਧੂ ਮਖੂ, 'ਨਵਾਂ ਜ਼ਮਾਨਾ' ਦਫਤਰ ਤੋਂ ਆਨੰਦ ਸਿੰਘ, ਸਵਰਨ ਸਿੰਘ ਟਹਿਣਾ, ਮਨੋਜ ਕੁਮਾਰ, ਸੁਖਬੀਰ ਸਿੰਘ, ਪੱਤਰਕਾਰ ਰਘਬੀਰ ਸਿੰਘ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਕੰਗਣੀਵਾਲ, ਅਸ਼ੋਕ ਅਜਨਬੀ, ਹਰਜੀਤ ਸਿੰਘ ਲੱਧੜ ਹਰੀਕੇ, ਪੰਜਾਬੀ ਜਾਗਰਣ ਫੀਚਰ ਦੇ ਉਪ ਸੰਪਾਦਕ ਇਬਲੀਸ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਪਿਤਾ ਬਲਕਾਰ ਸਿੰਘ, ਚਾਚਾ ਸੂਰਤਾ ਸਿੰਘ, ਸੰਤੋਖ ਮੱਲ੍ਹੀ ਪੱਤਰਕਾਰ ਜਗਬਾਣੀ, ਸੀਨੀਅਰ ਪੱਤਰਕਾਰ ਗੁਰਦੇਵ ਭੱਟੀ ਆਦਿ ਮੌਜੂਦ ਸਨ।
ਇਸ ਮੌਕੇ ਨਵਾਂ ਜ਼ਮਾਨਾ' ਦੇ ਸੰਪਾਦਕ ਸ੍ਰੀ ਜਤਿੰਦਰ ਪਨੂੰ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਨਵਤੇਜ ਸਿੰਘ ਚੀਮਾ ਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਆਦਿ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ ਗਏ।

2577 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper