Latest News
ਬਦਲ ਗਿਆ ਮੁਗਲ ਸਰਾਏ ਰੇਲਵੇ ਸਟੇਸ਼ਨ ਦਾ ਨਾਂਅ ਹੁਣ ਹੋਇਆ ਪੰਡਤ ਦੀਨ ਦਿਆਲ ਉਪਾਧਿਆਏ ਜੰਕਸ਼ਨ

Published on 05 Aug, 2018 10:34 AM.


ਮੁਗਲ ਸਰਾਏ
(ਨਵਾਂ ਜ਼ਮਾਨਾ ਸਰਵਿਸ)
ਉਤਰ ਪ੍ਰਦੇਸ਼ ਦੇ ਮੁਗਲ ਸਰਾਏ ਜੰਕਸ਼ਨ ਦਾ ਨਾਂਅ ਅੱਜ ਤੋਂ ਬਦਲ ਗਿਆ ਹੈ। ਹੁਣ ਇਹ ਇਤਿਹਾਸਕ ਰੇਲਵੇ ਸਟੇਸ਼ਨ ਪੰਡਤ ਦੀਨ ਦਿਆਲ ਉਪਧਿਆਏ ਦੇ ਨਾਂਅ ਨਾਲ ਜਾਣਿਆ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਮੁਗਲ ਸਰਾਏ 'ਚ ਅੱਜ ਅਧਿਕਾਰਤ ਰੂਪ ਨਾਲ ਇਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਅਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਮੌਜੂਦ ਸਨ।
ਪ੍ਰੋਗਰਾਮ 'ਚ ਅਮਿਤ ਸ਼ਾਹ ਤੋਂ ਇਲਾਵਾ ਰਾਜ ਮੰਤਰੀ ਮਨੋਜ ਸਿਨਹਾ, ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਹੋਰ ਸੀਨੀਅਰ ਭਾਜਪਾ ਨੇਤਾ ਸ਼ਾਮਲ ਹੋਏ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਚਾਰਕ ਦੀਨ ਦਿਆਲ ਉਪਾਧਿਆਏ ਫਰਵਰੀ 1968 'ਚ ਮੁਗਲ ਸਰਾਏ ਰੇਲਵੇ ਸਟੇਸ਼ਨ ਦੇ ਕੋਲ ਹੀ ਸ਼ੱਕੀ ਹਾਲਤ 'ਚ ਮ੍ਰਿਤਕ ਮਿਲੇ ਸਨ।
ਉਤਰ ਪ੍ਰਦੇਸ਼ ਸਰਕਾਰ ਨੇ ਇਸੇ ਸਾਲ ਜੂਨ 'ਚ ਮੁਗਲ ਸਰਾਏ ਰੇਲਵੇ ਸਟੇਸ਼ਨ ਦਾ ਨਾਂਅ ਦੀਨ ਦਿਆਲ ਉਪਧਿਆਏ ਦੇ ਨਾਂਅ 'ਤੇ ਰੱਖਣ ਦਾ ਫੈਸਲਾ ਕੀਤਾ ਸੀ। ਮੰਤਰੀ ਪ੍ਰੀਸ਼ਦ ਦੀ ਬੈਠਕ 'ਚ ਮਨਜ਼ੂਰੀ ਤੋਂ ਬਾਅਦ ਪ੍ਰਸਤਾਵ ਨੂੰ ਰੇਲ ਮੰਤਰਾਲੇ ਦੇ ਕੋਲ ਭੇਜਿਆ ਗਿਆ ਸੀ।
ਕੇਂਦਰ ਸਰਕਾਰ ਨੇ ਮੁਗਲ ਸਰਾਏ ਜੰਕਸ਼ਨ ਦਾ ਨਾਂਅ ਬਦਲਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ, ਇਸ ਨੂੰ ਅਮਲੀ ਜਾਮਾ ਪਾਉਣ ਦਾ ਕੰਮ ਪਿਛਲੇ ਮਹੀਨਿਆਂ ਤੋਂ ਤੇਜ਼ ਹੋਇਆ। ਰੇਲਵੇ ਨੇ ਮੁਗਲ ਸਰਾਏ ਜੰਕਸ਼ਨ ਦੀ ਜਗ੍ਹਾ ਪੰਡਤ ਦੀਨ ਦਿਆਲ ਉਪਧਿਆਏ ਜੰਕਸ਼ਨ ਨਾਂਅ ਐਤਵਾਰ ਨੂੰ ਜੋੜ ਦਿੱਤਾ।
ਮੰਡਲ ਰੇਲ ਪ੍ਰਬੰਧਕ ਪੰਕਜ ਕੁਮਾਰ ਨੇ ਦੱਸਿਆ ਕਿ ਰੇਲਵੇ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੱਕ ਸਿਸਟਮ ਅਤੇ ਸਾਫ਼ਟਵੇਅਰ 'ਚ ਦੀਨ ਦਿਆਲ ਨਗਰ ਸਟੇਸ਼ਨ ਦੀ ਬਜਾਏ ਮੁਗਲ ਸਰਾਏ ਦਾ ਸ਼ਾਰਟ ਫਾਰਮ ਮਤਲਬ ਐੱਮ ਜੀ ਐੱਸ ਨੂੰ ਤਲਾਸ਼ਣ 'ਤੇ ਹੀ ਡਿਟੇਲ ਮਿਲ ਸਕੇਗੀ। ਇੱਥੇ ਦਾ ਟਿਕਟ ਲੈਂਦੇ ਸਮੇਂ ਜਾਂ ਇਸ ਦੀ ਬੁਕਿੰਗ ਕਰਾਉਂਦੇ ਸਮੇਂ ਹੁਣ ਭਵਿੱਖ 'ਚ ਮੁਗਲ ਸਰਾਏ ਦੇ ਕੋਡ ਐੱਮ ਜੀ ਐੱਸ ਦੀ ਜਗ੍ਹਾ ਡੀ ਡੀ ਯੂ ਦਾ ਪ੍ਰਯੋਗ ਕਰਨਾ ਹੋਵੇਗਾ।

410 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper