Latest News
ਬੈਂਕਾਂ ਨੇ ਜੁਰਮਾਨੇ ਦੇ ਰੂਪ 'ਚ ਵਸੂਲੇ ਕਰੋੜਾਂ ਰੁਪਏ

Published on 05 Aug, 2018 10:49 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਆਪਣੇ ਬੈਂਕ ਅਕਾਊਂਟ 'ਚ ਘੱਟੋ-ਘੱਟ ਬੈਲੇਂਸ ਨਾ ਰੱਖਣ ਵਾਲੇ ਲੋਕਾਂ ਤੋਂ ਸਾਲ 2017-18 'ਚ ਬੈਂਕਾਂ ਨੇ ਕਰੀਬ 5,000 ਕਰੋੜ ਰੁਪਏ ਦਾ ਜੁਰਮਨਾ ਵਸੂਲਿਆ ਹੈ। ਉਹ ਲੋਕ ਜੋ ਆਪਣੇ ਖਾਤੇ 'ਚ ਘੱਟੋ-ਘੱਟ ਬੈਲੇਂਸ ਨਹੀਂ ਰੱਖ ਪਾਉਂਦੇ, ਉਨ੍ਹਾਂ ਲਈ ਜਨ-ਧਨ ਯੋਜਨਾ ਦੇ ਤਹਿਤ ਕਰੀਬ 30.8 ਕਰੋੜ ਬੇਸਿਕ ਸੇਵਿੰਗ ਅਕਾਊਂਟ ਖੋਲ੍ਹਣ ਦੇ ਬਾਵਜੂਦ ਬੈਂਕਾਂ ਦੁਆਰਾ ਵਸੂਲੇ ਗਏ ਜੁਰਮਾਨੇ ਦੀ ਰਕਮ ਬਹੁਤ ਜ਼ਿਆਦਾ ਹੈ।
ਭਾਰਤੀ ਸਟੇਟ ਬੈਂਕ ਨੇ ਘੱਟੋ-ਘੱਟ ਬੈਲੇਂਸ ਨਾ ਰੱਖਣ 'ਤੇ ਆਪਣੇ ਉਪਭੋਗਤਾਵਾਂ ਤੋਂ ਸਭ ਤੋਂ ਜ਼ਿਆਦਾ ਕਰੀਬ 2,434 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਕਰੀਬ 30 ਪ੍ਰਤੀਸ਼ਤ ਜੁਰਮਾਨਾ ਭਾਰਤ ਦੇ 3 ਵੱਡੇ ਪ੍ਰਾਈਵੇਟ ਬੈਂਕ ਐਕਸਿਸ ਬੈਂਕ, ਐੱਚ ਡੀ ਐੱਫ ਸੀ ਅਤੇ ਆਈ ਸੀ ਆਈ ਸੀ ਆਈ ਨੇ ਵਸੂਲਿਆ ਹੈ।
ਵਿੱਤੀ ਸਾਲ 2018 'ਚ ਜੁਰਮਾਨਾ ਦੁਗਣਾ ਹੋਣ ਦਾ ਕਾਰਨ ਭਾਰਤੀ ਸਟੇਟ ਬੈਂਕ ਵੀ ਹੈ। ਇਸ ਸਾਲ ਐੱਸ ਬੀ ਆਈ ਨੇ ਜੋ ਲੋਕ ਆਪਣੇ ਖਾਤਿਆਂ 'ਚ ਘੱਟੋ-ਘੱਟ ਬੈਲੇਂਸ ਨਹੀਂ ਰੱਖਦੇ, ਉਨ੍ਹਾਂ ਤੋਂ ਦੁਬਾਰਾ ਜੁਰਮਾਨਾ ਵਸੂਲਣਾ ਸ਼ੁਰੂ ਕਰ ਦਿੱਤਾ ਸੀ।

126 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper