Latest News
ਪੀ ਵੀ ਸਿੰਧੂ ਦਾ ਟੁੱਟਿਆ ਸੁਪਨਾ, ਕੈਰੋਲੀਨਾ ਨੇ ਮਾਰੀ ਬਾਜ਼ੀ

Published on 05 Aug, 2018 10:50 AM.


ਨਾਨਜਿੰਗ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੀ ਸਟਾਰ ਬੈਡਕਿੰਟਨ ਖਿਡਾਰਨ ਪੀ ਵੀ ਸਿੰਧੂ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਇਤਿਹਾਸ ਨਹੀਂ ਰਚ ਸਕੀ ਅਤੇ ਆਪਣੀ ਵਿਰੋਧੀ ਕੈਰੋਲੀਨਾ ਮਾਰਿਨ ਤੋਂ ਹਾਰ ਗਈ। ਸਪੇਨ ਦੀ ਮਾਰਿਨ ਨੇ ਫਾਈਨਲ 'ਚ ਚੰਗੀ ਖੇਡ ਦਾ ਪ੍ਰਦਰਸ਼ਨ ਦਿਖਾਉਂਦੇ ਹੋਏ ਸਿੰਧੂ ਨੂੰ 21-19 ਅਤੇ 21-10 ਦੇ ਸਿੱਧੇ ਸੈੱਟਾਂ 'ਚ ਮਾਤ ਦੇ ਦਿੱਤੀ। ਇਸ ਦੇ ਨਾਲ ਹੀ ਮਾਰਿਨ ਨੇ ਗੋਲਡ ਮੈਡਲ ਆਪਣੇ ਨਾਂਅ ਕਰ ਲਿਆ। ਸਿੰਧੂ ਨੂੰ ਚਾਂਦੀ ਨਾਲ ਸੰਤੁਸ਼ਟ ਹੋਣਾ ਪਿਆ। ਜੇਕਰ ਸਿੰਧੂ ਇਹ ਮੈਚ ਜਿੱਤ ਲੈਂਦੀ ਤਾਂ ਉਹ ਇਤਿਹਾਸ ਰਚ ਸਕਦੀ ਸੀ। ਅੱਜ ਤੱਕ ਕੋਈ ਵੀ ਭਾਰਤੀ ਖਿਡਾਰੀ ਵਿਸ਼ਵ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਨਹੀਂ ਜਿੱਤ ਸਕਿਆ, ਪਰ ਹੁਣ ਸਿੰਧੂ ਦੀ ਹਾਰ ਤੋਂ ਬਾਅਦ ਭਾਰਤ ਨੂੰ ਗੋਲਡ ਲਈ ਹੋਰ ਇੰਤਜ਼ਾਰ ਕਰਨਾ ਹੋਵੇਗਾ। ਦੋਵਾਂ ਦੇ ਵਿਚਕਾਰ ਹੁਣ ਤੱਕ ਕੁੱਲ 12 ਮੁਕਾਬਲੇ ਹੋਏ ਹਨ, ਜਿਨ੍ਹਾਂ 'ਚ ਸੱਤ 'ਤੇ ਮਾਰਿਨ ਨੇ ਜਿੱਤ ਹਾਸਲ ਕੀਤੀ ਹੈ। ਇਸ ਹਾਰ ਦੇ ਨਾਲ ਸਿੰਧੂ ਦੇ ਨਾਂਅ ਪੰਜ ਜਿੱਤਾਂ ਹਨ।

435 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper