Latest News
ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਬ੍ਰਹਮਲੀਨ

Published on 05 Aug, 2018 10:51 AM.


ਸਮਾਣਾ (ਇਕਬਾਲ ਸਿੰਘ)
ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਮਹਾਰਾਜ ਐਤਵਾਰ ਸ਼ਾਮ 5.15 ਵਜੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਬ੍ਰਹਮਲੀਨ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਜ਼ੋਨ ਦੇ ਇੰਚਾਰਜ ਰਾਧੇ ਸ਼ਿਆਮ ਨੇ ਦੱਸਿਆ ਕਿ ਸਤਿਗੁਰੂ ਮਾਤਾ ਜੀ ਨੇ 17 ਮਈ 2016 ਨੂੰ ਸਤਿਗੁਰੂ ਬਾਬਾ ਹਰਦੇਵ ਸਿੰਘ ਦੇ ਬ੍ਰਹਮਲੀਨ ਹੋਣ ਉਪਰੰਤ ਗੁਰਗੱਦੀ ਸੰਭਾਲੀ ਸੀ। ਸਤਿਗੁਰੂ ਮਾਤਾ ਜੀ ਨੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ 17 ਜੁਲਾਈ 2018 ਨੂੰ ਗੁਰਗੱਦੀ ਆਪਣੀ ਛੋਟੀ ਬੇਟੀ ਸੁਦਿਕਸ਼ਾ ਨੂੰ ਸੰਭਾਲ ਦਿੱਤੀ ਸੀ। ਅੱਜ ਸਤਿਗੁਰੂ ਮਾਤਾ ਜੀ ਦੇ ਬ੍ਰਹਮਲੀਨ ਹੋਣ ਦੀ ਖਬਰ ਸੁਣਦਿਆਂ ਨਿਰੰਕਾਰੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਸਤਿਗੁਰੂ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਸਾਰੀਆਂ ਸੰਗਤਾਂ ਨੂੰ ਇਹ ਭਾਣਾ ਮੰਨਣ ਤੇ ਦੁੱਖ ਸਹਿਣ ਦਾ ਬਲ ਬਖਸ਼ਣ ਤੇ ਸਾਰੀਆਂ ਸੰਗਤਾਂ ਆਪਣੇ-ਆਪਣੇ ਸਥਾਨਾਂ 'ਤੇ ਭਗਤੀ ਸਿਮਰਨ ਕਰਨ।

908 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper