Latest News
ਬਲਾਤਕਾਰ ਤੇ ਹੱਤਿਆ ਦੇ ਦੋਸ਼ੀ ਨੂੰ 12 ਸਜ਼ਾ-ਏ-ਮੌਤ

Published on 05 Aug, 2018 10:57 AM.


ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਅੱਤਵਾਦ ਵਿਰੋਧੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਕਸੂਰ ਸ਼ਹਿਰ 'ਚ ਇੱਕ ਨਾਬਾਲਗ ਬੱਚੀ ਨਾਲ ਬਲਾਤਕਾਰ, ਹੱਤਿਆ ਦੇ ਚਰਚਿਤ ਮਾਮਲੇ ਦੇ ਦੋਸ਼ੀ ਨੂੰ ਤਿੰਨ ਹੋਰ ਮਾਮਲਿਆਂ 'ਚ 12 ਸਜ਼ਾ-ਏ-ਮੌਤ ਸੁਣਾਈ ਹੈ। ਮੀਡੀਆ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। 'ਡਾਨ ਨਿਊਜ਼' ਦੀ ਇੱਕ ਰਿਪੋਰਟ ਅਨੁਸਾਰ ਇਮਰਾਨ ਅਲੀ ਨੂੰ ਸੱਤ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਜੁਰਮ 'ਚ ਪਹਿਲਾਂ ਹੀ ਫਰਵਰੀ 'ਚ ਚਾਰ ਸਜ਼ਾ-ਏ-ਮੌਤ, ਉਮਰ ਕੈਦ ਦੀ ਇੱਕ ਸਜ਼ਾ, ਸੱਤ ਸਾਲ ਦੀ ਕੈਦ ਅਤੇ 41 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਦੋਸ਼ੀ ਨੇ ਘੱਟੋ-ਘੱਟ ਅੱਠ ਹੋਰ ਲੜਕੀਆਂ ਨਾਲ ਬਲਾਤਕਾਰ ਦਾ ਜੁਰਮ ਵੀ ਸਵੀਕਾਰ ਕੀਤਾ ਸੀ। ਅੱਤਵਾਦ ਨਿਰੋਧਕ ਅਦਾਲਤ ਨੇ ਜੇਲ੍ਹ ਦੀ ਕਾਲ ਕੋਠੜੀ 'ਚ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਅਲੀ ਨੂੰ ਤਿੰਨ ਹੋਰ ਲੜਕੀਆਂ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ 12 ਸਜ਼ਾ-ਏ-ਮੌਤ ਸੁਣਾਈ। ਅਲੀ 'ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ। ਇਸ 'ਚ ਤੀਹ ਲੱਖ ਰੁਪਏ ਮ੍ਰਿਤਕਾਂ ਦੇ ਪਰਵਾਰਾਂ ਨੂੰ 'ਖੂਨਬਹਾ' ਦੇ ਤੌਰ 'ਤੇ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਕਸੂਰ 'ਚ ਨਾਬਾਲਗ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ 'ਤੇ ਦੇਸ਼ ਭਰ 'ਚ ਗੁੱਸਾ ਫੈਲ ਗਿਆ ਸੀ ਅਤੇ ਪ੍ਰਦਰਸ਼ਨ ਹੋਏ ਸਨ। ਡੀ ਐੱਨ ਏ ਮਿਲਾਉਣ ਤੋਂ ਬਾਅਦ 23 ਜਨਵਰੀ ਨੂੰ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।C

400 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper