Latest News
ਬਾਰਾਮੂਲਾ ਮੁਕਾਬਲੇ 'ਚ 4 ਅੱਤਵਾਦੀ ਢੇਰ

Published on 08 Aug, 2018 11:01 AM.


ਸ੍ਰੀਨਗਰ, (ਨਵਾਂ ਜ਼ਮਾਨਾ ਸਰਵਿਸ)
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਖਿਲਾਫ਼ ਚਲਾਏ ਜਾ ਰਹੇ ਅਭਿਆਨ 'ਚ ਫੌਜ ਨੂੰ ਬੁੱਧਵਾਰ ਵੱਡੀ ਕਾਮਯਾਬੀ ਮਿਲੀ ਹੈ। ਬਾਰਾਮੂਲਾ ਜ਼ਿਲ੍ਹੇ 'ਚ ਰਫ਼ੀਆਬਾਦ ਦੇ ਜੰਗਲੀ ਖੇਤਰ 'ਚ ਫੌਜ ਅਤੇ ਲੁਕੇ ਹੋਏ ਅੱਤਵਦੀਆਂ ਦੇ ਵਿਚਕਾਰ ਬੁੱਧਵਾਰ ਨੂੰ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਹਨ, ਇਸ ਘਟਨਾ 'ਚ ਇੱਕ ਫੌਜੀ ਵੀ ਜਖ਼ਮੀ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਇੱਕ ਹੋਰ ਅੱਤਵਾਦੀ ਲੁਕਿਆ ਹੋਇਆ ਹੈ।
ਪੁਲਸ ਅਧਿਕਾਰੀਆ ਨੇ ਕਿਹਾ ਕਿ ਬਾਰਾਮੂਲਾ ਜ਼ਿਲ੍ਹੇ ਦੇ ਲਾਦੂਰਾ ਦੇ ਜੰਗਲਾਂ 'ਚ ਅੱਤਵਾਦੀਆਂ ਬਾਰੇ ਇੱਕ ਜਾਣਕਾਰੀ ਮਿਲਣ ਤੋਂ ਬਾਅਦ ਫੌਜ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਦੋਵਾਂ ਪਾਸਿਓਂ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਅਨੁਸਾਰ ਇਹ ਅੱਤਵਾਦੀ ਕੰਟਰੋਲ ਰੇਖਾ ਤੋਂ ਪਾਰ ਘੁਸਪੈਠ ਕਰਨ ਦੀ ਕੋਸ਼ਿਸ਼ 'ਚ ਲੱਗ ਹੋਏ ਸਨ।
ਇਸ ਤੋਂ ਪਹਿਲਾਂ ਸੁਤੰਤਰਤਾ ਦਿਸਵ ਮੌਕੇ ਜੰਮੂ ਕਸ਼ਮੀਰ 'ਚ ਅੱਤਵਾਦ ਦੀ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਤੋਂ ਘੁਸਪੈਠ ਕਰ ਰਹੇ 2 ਅੱਤਵਾਦੀਆਂ ਨੂੰ ਫੌਜ ਨੇ ਮਾਰ ਦਿੱਤਾ ਸੀ। ਉਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ 'ਚ ਫੌਜ ਦੇ ਇੱਕ ਵੱਡੇ ਅਪਰੇਸ਼ਨ 'ਚ ਮੇਜਰ ਅਤੇ ਫੌਜ ਦੇ 3 ਜਵਾਨ ਵੀ ਸ਼ਹੀਦ ਹੋ ਗਏ ਸਨ।
ਇਸ ਕਾਰਵਾਈ ਤੋਂ ਬਾਅਦ ਐਲ ਓ ਸੀ ਨਾਲ ਲੱਗਦੇ ਇਲਾਕਿਆਂ 'ਚ ਹਾਈ ਅਲਰਟ ਕਰ ਦਿੱਤਾ ਗਿਆ। ਉਧਰ ਬਾਰਾਮੂਲਾ ਉਰੀ ਰੋਡ 'ਤੇ ਇੱਕ ਅੱਤਵਾਦੀ ਨੂੰ ਗਰਨੇਡ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ 'ਚ ਪਤਾ ਚੱਲਿਆ ਕਿ ਉਹ ਅੰਸਾਰ ਗਜਵਤੁਲ ਹਿੰਦ ਦਾ ਮੈਂਬਰ ਸੀ। ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

51 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper