Latest News
ਮੁਜ਼ੱਫਰਪੁਰ ਕਾਂਡ : ਸਮਾਜ ਕਲਿਆਣ ਮੰਤਰੀ ਮੰਜੂ ਵਰਮਾ ਨੇ ਦਿੱਤਾ ਅਸਤੀਫ਼ਾ

Published on 08 Aug, 2018 11:02 AM.


ਪਟਨਾ, (ਨਵਾਂ ਜ਼ਮਾਨਾ ਸਰਵਿਸ)
ਬਿਹਾਰ ਸਰਕਾਰ 'ਚ ਸਮਾਜ ਕਲਿਆਣ ਵਿਭਾਗ ਦੀ ਮੰਤਰੀ ਮੰਜੂ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਮੰਜੂ ਵਰਮਾ ਦੇ ਪਤੀ 'ਤੇ ਮੁਜ਼ੱਫਰਪੁਰ ਬਾਲਿਕਾ ਘਰ ਕਾਂਡ ਦੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਨਾਲ ਕਥਿਤ ਸੰਬੰਧ ਦੇ ਦੋਸ਼ ਲੱਗ ਰਹੇ ਸਨ। ਬੁੱਧਵਾਰ ਨੂੰ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਬ੍ਰਜੇਸ਼ ਠਾਕੁਰ ਅਤੇ ਮੰਜੂ ਵਰਮਾ ਦੇ ਪਤੀ ਦੇ ਵਿਚਕਾਰ ਕੁੱਲ 17 ਵਾਰ ਫੋਨ 'ਤੇ ਗੱਲ ਹੋਈ ਸੀ। ਇਸ ਖੁਲਾਸੇ ਦੇ ਨਾਲ ਹੀ ਮੰਜੂ ਵਰਮਾ ਦੇ ਅਸਤੀਫ਼ੇ ਦੀ ਮੰਗ ਹੋਰ ਤੇਜ਼ ਹੋ ਗਈ ਸੀ।
ਮੰਤਰੀ ਮੰਜੂ ਵਰਮਾ ਦੇ ਅਸਤੀਫ਼ੇ ਲਈ ਨਿਤਿਸ਼ ਕੁਮਾਰ 'ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਸੀ।
ਨੇਤਾ ਤੇਜਸਵੀ ਯਾਦਵ ਲਗਾਤਾਰ ਨਿਤਿਸ਼ ਕੁਮਾਰ 'ਤੇ ਮੰਤਰੀ ਅਤੇ ਅਧਿਕਾਰੀਆਂ ਨੂੰ ਬਚਾਉਣ ਦਾ ਦੋਸ਼ ਲਾ ਰਹੇ ਸਨ। ਲਗਾਤਾਰ ਵਧਦੇ ਦਬਾਅ ਤੋਂ ਬਾਅਦ ਮੰਜੂ ਵਰਮਾ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਫੋਨ ਕਾਲ ਦੇ ਖੁਲਾਸੇ ਤੋਂ ਬਾਅਦ ਮੰਤਰੀ ਮੰਜੂ ਵਰਮਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਮੰਜੂ ਵਰਮਾ ਨੇ ਵੀ ਕਿਹਾ ਸੀ ਕਿ ਜੇਕਰ ਮੈਂ ਅਸਤੀਫ਼ਾ ਦੇਵਾਂਗੀ ਤਾਂ ਮੇਰੇ ਪਤੀ ਦੋਸ਼ੀ ਹੋ ਜਾਣਗੇ, ਇਸ ਲਈ ਮੈਂ ਅਸਤੀਫ਼ਾ ਨਹੀਂ ਦੇਵਾਂਗੀ।

274 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper