Latest News
ਵੀਜ਼ਾ ਖ਼ਤਮ, ਅਮਰੀਕਾ 'ਚ ਰੁਕੇ ਹਨ 21,000 ਤੋਂ ਜ਼ਿਆਦਾ ਭਾਰਤੀ

Published on 08 Aug, 2018 11:03 AM.


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਜਾਣ ਦਾ ਰੁਝਾਨ ਲੋਕਾਂ ਦੇ ਸਿਰ 'ਤੇ ਇਸ ਤਰ੍ਹਾਂ ਸਵਾਰ ਹੈ ਕਿ ਵੀਜ਼ੇ ਦੀ ਤਰੀਕ ਸਖ਼ਤ ਹੋਣ ਤੋਂ ਬਾਅਦ ਵੀ ਹਜ਼ਾਰਾਂ ਲੋਕ ਗੈਰ ਕਾਨੂੰਨੀ ਰੂਪ ਨਾਲ ਉਥੇ ਰੁਕੇ ਹੋਏ ਹਨ। ਇਸ 'ਚ 21000 ਤੋਂ ਜ਼ਿਆਦਾ ਭਾਰਤੀ ਨਾਗਰਿਕ ਵੀ ਸ਼ਾਮਲ ਹਨ, ਜੋ ਗਏ ਤਾਂ ਕਾਨੂੰਨੀ ਤਰੀਕੇ ਨਾਲ, ਪਰ 2017 'ਚ ਗੈਰ-ਕਾਨੂੰਨੀ ਤਰੀਕੇ ਨਾਲ ਉਥੇ ਰੁਕੇ ਹੋਏ ਹਨ। ਵੀਜ਼ੇ ਦੀ ਤਰੀਕ ਖ਼ਤਮ ਹੋਣ ਤੋਂ ਪਹਿਲਾਂ ਵਿਦੇਸ਼ੀਆਂ ਨੂੰ ਆਪਣੇ ਦੇਸ਼ ਵਾਪਸ ਜਾਣਾ ਹੁੰਦਾ ਹੈ। ਹਾਲਾਂਕਿ ਵੀਜ਼ੇ ਦੀ ਤਰੀਕ ਖ਼ਤਮ ਹੋਣ ਤੋਂ ਬਾਅਦ ਤੱਕ ਅਮਰੀਕਾ 'ਚ ਬਣੇ ਰਹਿਣ ਵਾਲੇ ਵਿਦੇਸ਼ੀਆਂ 'ਚ ਫੀਸਦੀ ਦੇ ਲਿਹਾਜ ਨਾਲ ਭਾਰਤੀਆਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਪਰ ਭਾਰਤ ਪਹਿਲਾਂ 10 ਦੇਸ਼ਾਂ 'ਚ ਸ਼ਾਮਲ ਜ਼ਰੂਰ ਹੈ, ਜਿਸ ਦੇ ਨਾਗਰਿਕ ਅਮਰੀਕਾ 'ਚ ਕਾਨੂੰਨੀ ਰੂਪ ਨਾਲ ਆਏ ਅਤੇ ਗੈਰ-ਕਾਨੂੰਨੀ ਰੂਪ ਨਾਲ ਰੁਕੇ ਹੋਏ ਹਨ।
ਅੰਦਰੂਨੀ ਸੁਰੱਖਿਆ ਮਾਮਲਾ ਨੇ ਆਪਣੀ ਹਾਲੀਆ ਸਾਲਾਨਾ ਰਿਪੋਰਟ 'ਚ ਕਿਹਾ ਕਿ ਅਕਤੂਬਰ 2016 ਤੋਂ ਸਤੰਬਰ 2017 ਦੌਰਾਨ 701,900 ਵਿਦੇਸ਼ੀ ਹਵਾਈ ਜਾਂ ਸਮੁੰਦਰੀ ਰਸਤੇ ਰਾਹੀਂ ਅਮਰੀਕਾ 'ਚ ਆਏ ਇਹ ਲੋਕ ਵੀਜ਼ੇ ਦੀ ਤਰੀਕ ਖ਼ਤਮ ਹੋਣ ਤੋਂ ਬਾਅਦ ਵੀ ਰੁਕੇ ਰਹੇ। ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ 10.7 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਬੀ-1 ਵੀਜ਼ੇ 'ਤੇ ਅਮਰੀਕਾ ਦੀ ਯਾਤਰਾ ਕੀਤੀ। ਇਹ ਵੀਜ਼ਾ ਕਾਰੋਬਾਰੀ, ਯਾਤਰਾ ਅਤੇ ਸੈਲਾਨੀਆਂ ਲਈ ਜਾਰੀ ਕੀਤਾ ਜਾਂਦਾ ਹੈ। ਰਿਪੋਰਟ ਮੁਤਾਬਿਕ ਇਸ 'ਚ 14,204 ਭਾਰਤੀ ਦੇਸ਼ ਦੇ ਹੀ ਰੁਕੇ ਰਹੇ। ਇਨ੍ਹਾਂ ਭਾਰਤੀਆਂ 'ਚੋਂ 1708 ਨੇ ਆਪਣੇ ਵੀਜ਼ੇ ਦੀ ਸਮਾਪਤੀ ਤੋਂ ਬਾਅਦ ਅਮਰੀਕਾ ਨੂੰ ਛੱਡ ਦਿੱਤਾ, ਜਦਕਿ 12,498 ਭਾਰਤੀਆਂ ਦਾ ਅਮਰੀਕਾ ਛੱਡਣ ਦਾ ਕੋਈ ਰਿਕਾਰਡ ਨਹੀਂ ਹੈ।
ਮੰਨਿਆ ਜਾ ਸਕਦਾ ਹੈ ਕਿ ਗੈਰ ਪ੍ਰਵਾਸੀ ਦੇ ਰੂਪ 'ਚ ਅਮਰੀਕਾ 'ਚ ਰਹਿ ਰਹੇ ਹਨ। ਉਥੇ 2016 'ਚ 10 ਲੱਖ ਤੋਂ ਜ਼ਿਆਦਾ ਭਾਰਤੀ ਅਮਰੀਕਾ ਵਿੱਚ ਆਏ ਅਤੇ ਉਨ੍ਹਾਂ 'ਚ 17763 ਲੋਕ ਵੀਜ਼ੇ ਦੀ ਤਰੀਕ ਖ਼ਤਮ ਹੋਣ ਤੋਂ ਬਾਅਦ ਤੱਕ ਰਹੇ ਹਨ। ਇਨ੍ਹਾਂ 'ਚੋਂ 2,040 ਭਾਰਤੀ ਵੀਜ਼ਾ ਖ਼ਤਮ ਹੋਣ ਦੇ ਕੁਝ ਸਮੇਂ ਬਾਅਦ ਵਾਪਸ ਚਲੇ ਗਏ, ਜਦਕਿ 15,723 ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਰੁਕੇ ਰਹੇ।
ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ 127,435 ਭਾਰਤੀ ਵਿਦਿਆਰਥੀ ਅਤੇ ਖੋਜੀ ਵਿਦਿਆਰਥੀ ਐਫ, ਜੇ ਅਤੇ ਐੱਮ ਸ਼੍ਰੇਣੀ ਦੇ ਵੀਜ਼ੇ 'ਤੇ ਅਮਰੀਕਾ ਆਏ। ਇਨ੍ਹਾਂ 'ਚ 4400 ਭਾਰਤੀ ਤਰੀਕ ਖ਼ਤਮ ਹੋਣ ਤੋਂ ਬਾਅਦ ਵੀ ਰੁਕੇ ਰਹੇ। ਅੰਕੜੇ ਦੱਸਦੇ ਹਨ ਕਿ ਬਾਅਦ 'ਚ 1567 ਲੋਕ ਵਾਪਸ ਚਲੇ ਗਏ, ਜਦਕਿ 2833 ਭਾਰਤੀ ਹਾਲੇ ਵੀ ਅਮਰੀਕਾ 'ਚ ਹੀ ਹਨ। ਹੋਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ 'ਚ 4.5 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ 2017 'ਚ ਅਮਰੀਕਾ ਛੱਡਣ ਦੀ ਉਮੀਦ ਸੀ, ਇਨ੍ਹਾਂ 'ਚ 9568 ਲੋਕ ਆਪਣੇ ਵੀਜ਼ੇ ਦੀ ਤਰੀਕ ਖ਼ਤਮ ਹੋਣ ਤੋਂ ਜ਼ਿਆਦਾ ਸਮਾਂ ਰੁਕੇ। ਇਨ੍ਹਾਂ 'ਚ 2,956 ਭਾਰਤੀ ਵੀਜ਼ਾ ਖ਼ਤਮ ਹੋਣ ਦੇ ਕੁਝ ਸਮੇਂ ਬਾਅਦ ਚਲੇ ਗਏ, ਜਦਕਿ 6612 ਲੋਕਾਂ ਦੇ ਦੇਸ਼ 'ਚ ਹਾਲੇ ਵੀ ਰੁਕੇ ਰਹਿਣ ਦਾ ਸ਼ੱਕ ਹੈ।

233 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper