Latest News
ਐੱਨ ਡੀ ਏ ਉਮੀਦਵਾਰ ਹਰੀਵੰਸ਼ ਦੀ ਜਿੱਤ

Published on 09 Aug, 2018 09:43 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਰਾਜ ਸਭਾ ਦੇ ਉੱਪ ਸਭਾ ਪਤੀ ਦੇ ਅਹੁਦੇ ਲਈ ਅੱਜ ਵੋਟਾਂ ਹੋਈਆਂ। ਐੱਨ ਡੀ ਏ ਦੇ ਉਮੀਦਵਾਰ ਹਰੀਵੰਸ਼ ਸਿੰਘ ਨੂੰ ਇਸ ਚੋਣ 'ਚ ਵੱਡੀ ਜਿੱਤ ਹਾਸਲ ਹੋਈ। ਹਰੀਵੰਸ਼ ਜੇ ਡੀ ਯੂ ਤੋਂ ਰਾਜ ਸਭਾ ਦੇ ਸਾਂਸਦ ਹਨ। ਉਨ੍ਹਾ ਵਿਰੋਧੀ ਧਿਰ ਵੱਲੋਂ ਕਾਂਗਰਸ ਦੇ ਬੀ ਕੇ ਹਰੀਪ੍ਰਸਾਦ ਨੂੰ ਹਰਾਇਆ। ਹਰੀਵੰਸ਼ ਨੇ ਵਿਰੋਧੀ ਉਮੀਦਵਾਰ ਬੀ ਕੇ ਹਰੀਪ੍ਰਸਾਦ ਨੂੰ 20 ਵੋਟਾਂ ਨਾਲ ਹਰਾਇਆ। ਹਰੀਵੰਸ਼ ਨੂੰ 125 ਜਦਕਿ ਹਰੀਪ੍ਰਸਾਦ ਨੂੰ 105 ਵੋਟਾਂ ਮਿਲੀਆ।
ਇਸ ਮੌਕੇ ਵੈਂਕਈਆ ਨਾਇਡੂ ਨੇ ਜਿਉਂ ਹੀ ਹਰੀਵੰਸ਼ ਸਿੰਘ ਦੀ ਜਿੱਤ ਦਾ ਐਲਾਨ ਕੀਤਾ, ਉਸੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾ ਦੀ ਸੀਟ 'ਤੇ ਜਾ ਕੇ ਵਧਾਈ ਦਿੱਤੀ। ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਉਨ੍ਹਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਮਿਲ ਕੇ ਜਨਤਾ ਦੇ ਮੁੱਦਿਆਂ 'ਤੇ ਕੰਮ ਕਰਨ ਲਈ ਅਪੀਲ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ, 'ਅੱਜ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਦਾ ਵੀ ਮਹਾਨ ਦਿਨ ਹੈ। ਹਰੀਵੰਸ਼ ਜੀ ਕਲਮ ਦੇ ਧਨੀ ਹਨ ਅਤੇ ਬਲੀਆ ਤੋਂ ਹਨ। ਸਾਰੇ ਜਾਣਦੇ ਹਨ ਕਿ ਆਜ਼ਾਦੀ ਦੇ ਅੰਦੋਲਨ 'ਚ ਬਲੀਆ ਦੀ ਧਰਤੀ ਦਾ ਅਹਿਮ ਯੋਗਦਾਨ ਰਿਹਾ ਹੈ।' ਪ੍ਰਧਾਨ ਮੰਤਰੀ ਨੇ ਨਵੇਂ ਉੱਪ ਸਭਾ ਪਤੀ ਅਤੇ ਪੱਤਰਕਾਰ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹੈਦਰਾਬਾਦ, ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਦੀ ਚਕਾਚੌਂਧ ਨੂੰ ਛੱਡ ਕੇ ਉਸ ਸਮੇਂ ਦੇ ਸੰਯੁਕਤ ਬਿਹਾਰ ਅਤੇ ਹੁਣ ਦੇ ਝਾਰਖੰਡ 'ਚ ਉਨ੍ਹਾ ਵਾਪਸ ਆਉਣ ਦਾ ਫੈਸਲਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਐੱਸ ਪੀ ਸਿੰਘ ਦੇ ਨਾਲ ਉਨ੍ਹਾ ਨੇ ਕੰਮ ਕੀਤਾ, 'ਧਰਮ ਯੁੱਗ' 'ਚ ਭਾਰਤੀ ਜੀ ਦੇ ਨਾਲ ਟਰੇਨੀ ਦੇ ਤੌਰ 'ਤੇ ਕੰਮ ਕੀਤਾ। ਦਿੱਲੀ 'ਚ ਚੰਦਰ ਸ਼ੇਖਰ ਜੀ ਦੇ ਚਹੇਤੇ ਸਨ। ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਨਾਲ ਉਸ ਅਹੁਦੇ 'ਤੇ ਸਨ, ਜਿੱਥੇ ਸਾਰੀ ਜਾਣਕਾਰੀ ਉਨ੍ਹਾ ਨੂੰ ਸੀ। ਚੰਦਰ ਸ਼ੇਖਰ ਜੀ ਅਸਤੀਫ਼ਾ ਦੇਣ ਵਾਲੇ ਸਨ, ਇਹ ਗੱਲ ਉਨ੍ਹਾ ਨੂੰ ਪਹਿਲਾਂ ਹੀ ਪਤਾ ਸੀ। ਪੱਤਰਕਾਰਤਾ ਦੀ ਦੁਨੀਆ ਨਾਲ ਜੁੜੇ ਸਨ, ਪਰ ਖੁਦ ਦੇ ਅਖ਼ਬਾਰ ਨੂੰ ਵੀ ਅਹਿਸਾਸ ਨਹੀਂ ਲੱਗਣ ਦਿੱਤਾ ਕਿ ਚੰਦਰ ਸ਼ੇਖਰ ਜੀ ਅਸਤੀਫ਼ਾ ਦੇਣ ਵਾਲੇ ਹਨ। ਉਨ੍ਹਾ ਅਹੁਦੇ ਦੀ ਗਰਿਮਾ ਨੂੰ ਬਣਾਈ ਰੱਖਿਆ ਕੇ ਗੁਪਤ ਗੱਲਾਂ ਨੂੰ ਉਜਾਗਰ ਨਹੀਂ ਕੀਤਾ।'
ਮੋਦੀ ਨੇ ਕਿਹਾ ਕਿ ਰਾਂਚੀ 'ਚ ਜਦ ਹਰੀਵੰਸ਼ ਜੀ ਗਏ ਤਾਂ 'ਪ੍ਰਭਾਤ ਖ਼ਬਰ' ਦੀ ਗਿਣਤੀ 400 ਸੀ। ਪ੍ਰਤਿਭਾਵਾਨ ਸਨ, 400 ਦੀ ਗਿਣਤੀ ਵਾਲੇ ਅਖਬਾਰ 'ਚ ਖੁਦ ਨੂੰ ਐਡਜਸਟ ਕੀਤਾ। ਮੈਂ ਮੰਨਦਾ ਹਾਂ ਕਿ ਹਰੀਵੰਸ਼ ਜੀ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ ਕਿ ਉਨ੍ਹਾ ਜੇ ਪੀ ਅੰਦੋਲਨ ਨੂੰ ਅੱਗੇ ਵਧਾਇਆ। ਪਰਮਵੀਰ ਐਲਬਰਟ ਸ਼ਹੀਦ ਹੋਏ ਤਾਂ ਉਸ ਦੀ ਪਤਨੀ ਬੇਹਾਲ ਜ਼ਿੰਦਗੀ ਗੁਜ਼ਾਰ ਰਹੀ ਸੀ, ਹਰੀਵੰਸ਼ ਜੀ ਨੇ ਜ਼ਿੰਮਾ ਲਿਆ, ਲੋਕਾਂ ਤੋਂ ਧਨ ਇਕੱਠਾ ਕੀਤਾ ਅਤੇ 4 ਲੱਖ ਰੁਪਏ ਇਕੱਠੇ ਕਰਕੇ ਸ਼ਹੀਦ ਦੀ ਪਤਨੀ ਨੂੰ ਪਹੁੰਚਾਏ। ਦਸ਼ਰਥ ਮਾਂਝੀ ਨੂੰ ਲੱਭ ਕੇ ਉਸ ਦੀ ਕਥਾ ਪ੍ਰਕਾਸ਼ਤ ਕਰਨ ਦਾ ਜ਼ਿੰਮਾ ਵੀ ਇਨ੍ਹਾ ਉਠਾਇਆ।

2341 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper