Latest News
ਹੁਣ ਹੋ ਸਕਦੈ ਹਵਾਈ ਸਫ਼ਰ ਮਹਿੰਗਾ

Published on 10 Sep, 2018 11:16 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜਹਾਜ਼ਾਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਜਹਾਜ਼ ਸੇਵਾ ਕੰਪਨੀਆਂ ਦੀ ਬੈਲੇਂਸ ਸ਼ੀਟ 'ਤੇ ਭਾਰੀ ਦਬਾਅ ਹੈ, ਜਿਸ ਕਾਰਨ ਦੇਸ਼ 'ਚ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਜਾਰੀ ਭਾਰੀ ਗਿਰਾਵਟ ਦੇ ਕਾਰਨ ਪਿਛਲੇ ਇੱਕ ਸਾਲ 'ਚ ਜਹਾਜ਼ ਤੇਲ ਦੀ ਕੀਮਤ 40 ਫੀਸਦੀ ਤੱਕ ਵਧ ਚੁੱਕੀ ਹੈ। ਦਿੱਲੀ ਹਵਾਈ ਅੱਡੇ 'ਤੇ ਘਰੇਲੂ ਏਅਰਲਾਈਨਜ਼ ਦੇ ਲਈ ਇਸ ਦੀ ਕੀਮਤ ਸਤੰਬਰ 2017 'ਚ 50.020 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਵਧ ਕੇ 69.461 ਰੁਪਏ ਪ੍ਰਤੀ ਲੀਟਰ ਕਿਲੋਮੀਟਰ 'ਤੇ ਪਹੁੰਚ ਚੁੱਕੀ ਹੈ। ਇਸ ਪ੍ਰਕਾਰ ਇਸ 'ਚ 38.87 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਹਾਜ਼ ਤੇਲ ਦੇ ਭਾਅ ਵਧਣ ਨਾਲ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਤਿੰਨ ਜਹਾਜ਼ ਸੇਵਾ ਕੰਪਨੀਆਂ 'ਚੋਂ ਸਪਾਈਸ ਜੈੱਟ ਅਤੇ ਜੈੱਟ ਏਅਰਵੇਜ਼ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਨੁਕਸਾਨ ਉਠਾਉਣਾ ਪਿਆ, ਜਦਕਿ ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੋਗੋ ਦਾ ਮੁਨਾਫ਼ਾ 96.57 ਫੀਸਦੀ ਤੱਕ ਘਟ ਕੇ 27.79 ਕਰੋੜ ਰੁਪਏ ਰਹਿ ਗਿਆ।
ਸਪਾਈਸ ਜੈੱਟ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਇੱਕ ਪ੍ਰੋਗਰਾਮ 'ਚ ਕਿਰਾਏ 'ਚ ਵਾਧੇ ਦੀ ਸੰਭਾਵਨਾ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਅਸੀਂ ਲਾਗਤ ਘੱਟ ਕਰਨ ਦੀ ਕੋਸ਼ਿਸ ਰਹੇ ਹਾਂ। ਇਸ ਮਹੀਨੇ ਤੋਂ ਸਾਡੇ ਬੇੜੇ 'ਚ ਬੋਇੰਗ 737 ਮੈਕਸ ਜਹਾਜ਼ ਸ਼ਾਮਲ ਹੋਣੇ ਸ਼ੁਰੂ ਹੋ ਜਾਣਗੇ, ਜੋ ਤੇਲ ਦੇ ਮਾਮਲੇ 'ਚ 15 ਫੀਸਦੀ ਲਾਗਤ ਘੱਟ ਕਰਦੇ ਹਨ। ਇਸ ਦੇ ਰੱਖ-ਰਖਾਅ ਦਾ ਖਰਚਾ ਵੀ ਘੱਟ ਹੈ। ਇਸ ਤੋਂ ਇਲਾਵਾ ਜਹਾਜ਼ ਸੇਵਾ ਕੰਪਨੀਆਂ ਨੇ ਸਰਕਾਰ ਤੋਂ ਟੈਕਸਾਂ 'ਚ ਕਟੌਤੀ ਦੀ ਵੀ ਬੇਨਤੀ ਕੀਤੀ ਹੈ। ਜੇ ਜ਼ਰੂਰਤ ਪਈ ਤਾਂ ਅਸੀਂ ਵਧਦੀ ਲਾਗਤ ਦਾ ਕੁਝ ਬੋਝ ਕਿਰਾਏ 'ਚ ਵਾਧਾ ਕਰਕੇ ਯਾਤਰੀਆਂ 'ਤੇ ਹੋਰ ਬੋਝ ਪਾ ਸਕਦੇ ਹਾਂ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper