Latest News
ਤੇਲੰਗਾਨਾ 'ਚ ਦਰਦਨਾਕ ਹਾਦਸਾ, 52 ਮੌਤਾਂ

Published on 11 Sep, 2018 10:50 AM.


ਜਗਤਿਆਲ (ਨਵਾਂ ਜ਼ਮਾਨਾ ਸਰਵਿਸ)
ਤੇਲੰਗਾਨਾ ਦੇ ਜਗਤਿਆਲ 'ਚ ਮੰਗਲਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਹੋ ਗਿਆ। ਇੱਥੇ ਕੋਂਡਾਗੱਟੂ ਘਾਟ ਦੇ ਕੋਲ ਸੂਬੇ ਦੀ ਇੱਕ ਬੱਸ ਪਲਟਣ ਨਾਲ ਤਕਰੀਬਨ 52 ਲੋਕਾਂ ਦੀ ਮੌਤ ਹੋ ਗਈ। ਖ਼ਬਰ ਮੁਤਾਬਿਕ ਤੇਲੰਗਾਨਾ 'ਚ ਬੱਸ ਹਾਦਸੇ 'ਚ ਕੁੱਲ 87 ਲੋਕ ਸਵਾਰ ਸਨ। ਘਟਨਾ ਸਥਾਨ 'ਤੇ ਜਗਤਿਆਲ ਕਲੈਕਟਰ ਸ਼ਰਤ ਵੀ ਪਹੁੰਚ ਗਏ ਹਨ। ਹਾਲੇ ਤੱਕ 52 ਲੋਕਾਂ ਦੀ ਮੌਤ ਦੀ ਗੱਲ ਸਾਹਮਣੇ ਆਈ ਹੈ। ਵਿੱਤ ਮੰਤਰੀ Âਤੇਲਾ ਰਾਜੇਂਦਰ ਨੇ ਉਸ ਦੀ ਪੁਸ਼ਟੀ ਕੀਤੀ ਹੈ। ਉਧਰ ਜਖ਼ਮੀਆਂ ਨੂੰ ਨਜ਼ਦੀਕ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਉਥੇ ਹੀ ਕਈ ਜ਼ਖ਼ਮੀ ਵੀ ਹੋਏ ਹਨ। ਹਾਦਸੇ 'ਚ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਪਹੁੰਚਾਇਆ ਗਿਆ ਹੈ। ਘਟਨਾ ਸਥਾਨ 'ਤੇ ਪੁਲਸ ਪ੍ਰਸ਼ਾਸਨ ਦੀ ਟੀਮ ਪਹੁੰਚ ਗਈ ਹੈ ਅਤੇ ਰਾਹਤ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਹੋਇਆ।
ਜਾਣਕਾਰੀ ਮੁਤਾਬਕ ਬੱਸ ਕੋਂਡਾਗੱਟੂ ਦੇ ਹਨੂੰਮਾਨ ਮੰਦਰ ਤੋਂ ਜਗਤਿਆਲ ਜਾ ਰਹੀ ਸੀ। ਸੜਕ 'ਤੇ ਢਲਾਨ ਸੀ। ਸੜਕ 'ਤੇ ਮੋੜਦੇ ਸਮੇਂ ਬੱਸ ਦੀ ਬ੍ਰੇਕ ਫੇਲ੍ਹ ਹੋ ਗਈ ਅਤੇ ਬੱਸ ਘਾਟੀ 'ਚ ਡਿੱਗ ਗਈ। ਇੱਕ ਰਿਪੋਰਟ ਅਨੁਸਾਰ ਖੱਡ 'ਚ ਡਿੱਗਣ ਤੋਂ ਪਹਿਲਾਂ ਬੱਸ ਚਾਰ ਵਾਰ ਪਲਟੀ। ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾ ਜ਼ਖ਼ਮੀਆਂ ਨੂੰ ਬਿਹਤਰ ਸਿਹਤ ਸੁਵਿਧਾ ਦੇਣ ਦਾ ਆਦੇਸ਼ ਦਿੱਤਾ ਹੈ। ਪ੍ਰਦੇਸ਼ ਸਰਕਾਰ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ 5 ਲੱਖ ਰੁਪਏ ਮੁਆਵਾਜ਼ਾ ਦੇਣ ਦਾ ਐਲਾਨ ਕੀਤਾ ਹੈ।

135 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper