Latest News
ਰਿਪੋਰਟ 'ਚ ਦਾਅਵਾ; ਯੂ ਆਈ ਡੀ ਏ ਆਈ ਦਾ ਆਧਾਰ ਸਾਫ਼ਟਵੇਅਰ ਹੈਕ

Published on 11 Sep, 2018 10:54 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਧਾਰ ਡਾਟਾ ਦੀ ਸਕਿਉਰਟੀ ਇੱਕ ਇਸ ਤਰ੍ਹਾਂ ਦਾ ਮੁੱਦਾ ਹੈ, ਜੋ ਸ਼ੁਰੂਆਤ ਤੋਂ ਹੀ ਸਵਾਲਾਂ ਦੇ ਘੇਰੇ 'ਚ ਰਿਹਾ ਹੈ। ਭਾਰਤ 'ਚ ਆਧਾਰ ਡਾਟਾ ਬੇਸ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਗਏ ਹਨ। ਤਿੰਨ ਮਹੀਨੇ ਤੱਕ ਚੱਲੀ ਲੰਮੀ ਪੜਤਾਲ ਤੋਂ ਬਾਅਦ ਇੱਕ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਆਧਾਰ ਦੇ ਡਾਟਾ ਬੇਸ 'ਚ ਇੱਕ ਸਾਫ਼ਟਵੇਅਰ ਪੈਚ ਜ਼ਰੀਏ ਸੇਂਧ ਲਾਈ ਜਾ ਗਈ ਹੈ। ਪੈਚ ਨਾਲ ਆਧਾਰ ਦੇ ਸਕਿਉਰਟੀ ਫੀਚਰ ਨੂੰ ਬੰਦ ਕੀਤਾ ਜਾ ਸਕਦਾ ਹੈ। 'ਹਫਪੋਸਟ ਇੰਡੀਆ' ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਈ ਵੀ ਅਣ-ਅਧਿਕਾਰਤ ਵਿਅਕਤੀ ਮਾਤਰ 2500 ਰੁਪਏ 'ਚ ਆਸਾਨੀ ਨਾਲ ਮਿਲਣ ਵਾਲੇ ਇਸ ਪੈਚ ਜ਼ਰੀਏ ਦੁਨੀਆ 'ਚ ਕਿਤੇ ਵੀ ਆਧਾਰ ਆਈ ਡੀ ਤਿਆਰ ਕਰ ਸਕਦਾ ਹੈ। ਆਧਾਰ ਡਾਟਾ ਬੇਸ 'ਚ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਅਤੇ ਬਾਈਓਮੈਟ੍ਰਿਕ ਜਾਣਕਾਰੀ ਦਰਜ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਨੰਬਰਾਂ ਦਾ ਹੁਣ ਇਸਤੇਮਾਲ ਵੀ ਹੋ ਰਿਹਾ ਹੈ। ਇਹ ਸਿੱਧੇ ਤੌਰ 'ਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਇਹ ਖ਼ਬਰ ਉਸ ਸਮੇਂ ਆਈ ਹੈ, ਜਦ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਪਛਾਣ ਲਈ ਆਧਾਰ ਨੰਬਰ ਨੂੰ ਜ਼ਰੂਰੀ ਬਣਾਉਣ ਦੀ ਦਿਸ਼ਾ ਵੱਲ ਵਧ ਰਹੀ ਹੈ, ਜਿਸ 'ਚ ਮੋਬਾਇਲ ਫੋਨ ਦੇ ਇਸਤੇਮਾਲ ਤੋਂ ਲੈ ਕੇ ਬੈਂਕ ਖਾਤਿਆਂ ਲਈ ਆਧਾਰ ਨੰਬਰ ਜ਼ਰੂਰੀ ਹੋਵੇਗਾ। ਪੈਚ ਅਸਲ 'ਚ ਇੱਕ ਕੋਡ ਦਾ ਬੰਡਲ ਹੁੰਦਾ ਹੈ, ਜਿਸ ਦਾ ਇਸਤੇਮਾਲ ਸਾਫ਼ਟਵੇਅਰ ਪ੍ਰੋਗਰਾਮ ਦੇ ਫੰਕਸ਼ਨ ਨੂੰ ਬਦਲਣ ਲਈ ਹੁੰਦਾ ਹੈ। ਕੰਪਨੀਆਂ ਮੌਜੂਦਾ ਪ੍ਰੋਗਰਾਮ 'ਚ ਅੰਸ਼ਿਕ ਅਪਡੇਟ ਲਈ ਵੀ ਇਸ ਪੈਚ ਦਾ ਇਸਤੇਮਾਲ ਕਰਦੀਆਂ ਹਨ। ਹਾਲਾਂਕਿ ਇਸ ਦਾ ਇਸਤੇਮਾਲ ਕਰਕੇ ਨੁਕਸਾਨ ਵੀ ਪਹੁੰਚਾਇਆ ਜਾ ਸਕਦਾ ਹੈ, ਜਿਸ ਤਰ੍ਹਾਂ ਇਸ ਕੇਸ 'ਚ ਦਾਅਵਾ ਕੀਤਾ ਗਿਆ ਹੈ। 'ਹਫ਼ਪੋਸਟ ਇੰਡੀਆ' ਦਾ ਕਹਿਣਾ ਹੈ ਕਿ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਿੰਨ ਹੋਰ ਦੋ ਭਾਰਤੀ ਮਾਹਰਾਂ ਤੋਂ ਪੈਚ ਦੀ ਜਾਂਚ ਕਰਾਈ।
ਇਨ੍ਹਾਂ ਮਾਹਰਾਂ ਨੇ ਪਤਾ ਲਾਇਆ ਕਿ ਪੈਚ ਜ਼ਰੀਏ ਯੂਜ਼ਰ ਮਹੱਤਵਪੂਰਨ ਫੀਚਰ ਨੂੰ ਦਰਕਿਨਾਰ ਕਰ ਸਕਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਉਹ ਆਧਾਰ ਨੰਬਰ ਜਨਰੇਟ ਕਰ ਸਕਦਾ ਹੈ। ਆਧਾਰ ਦੇ ਡਾਟਾ ਬੇਸ 'ਚ ਚੋਰੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਮੰਗਲਵਾਰ ਨੂੰ ਪਾਰਟੀ ਨੇ ਕਿਹਾ ਕਿ ਵਿਸ਼ੇਸ਼ ਪਛਾਣ ਅਥਾਰਟੀ (ਯੂ ਆਈ ਡੀ ਏ ਆਈ) 'ਚ ਦਰਜ ਲੋਕਾਂ ਦੀ ਜਾਣਕਾਰੀ ਖ਼ਤਰੇ 'ਚ ਹੈ। ਕਾਂਗਰਸ ਨੇ ਇੱਕ ਟਵੀਟ 'ਚ ਕਿਹਾ ਕਿ ਆਧਾਰ ਨਾਮਜ਼ਦਗੀ ਸਾਫ਼ਟਵੇਅਰ ਦੇ ਹੈਕ ਹੋ ਜਾਣ ਨਾਲ ਆਧਾਰ ਡਾਟਾ ਬੇਸ ਦੀ ਸੁਰੱਖਿਆ ਖ਼ਤਰੇ 'ਚ ਆ ਸਕਦੀ ਹੈ। ਸਾਨੂੰ ਉਮੀਦ ਹੈ ਕਿ ਅਧਿਕਾਰੀ ਨਾਂਵਾਂ ਨੂੰ ਸੁਰੱਖਿਅਤ ਕਰਨ ਅਤੇ ਸ਼ੱਕੀ ਨਾਮਜ਼ਦਗੀ ਦੀ ਪੁਸ਼ਟੀ ਲਈ ਸਹੀ ਕਦਮ ਚੁੱਕਣਗੇ।

149 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper