Latest News
ਈ ਡੀ ਵੱਲੋਂ ਲਾਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ : ਚੋਕਸੀ

Published on 11 Sep, 2018 10:56 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਨੈਸ਼ਨਲ ਬੈਂਕ 'ਚ ਘੋਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੇ ਖੁਦ ਨੂੰ ਨਿਰਦੋਸ਼ ਦੱਸਦਿਆਂ ਈ ਡੀ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਦੇਸ਼ ਤੋਂ ਫਰਾਰ ਹੋਣ ਦੇ ਬਾਅਦ ਪਹਿਲੀ ਵਾਰ ਏ ਅੱੈਨ ਆਈ ਨੂੰ ਦਿੱਤੇ ਇੰਟਰਵਿਊ 'ਚ ਮੇਹੁਲ ਨੇ ਕਿਹਾ, 'ਮੇਰੇ 'ਤੇ ਈ ਡੀ ਦੁਆਰਾ ਲਾਏ ਗਏ ਸਾਰੇ ਦੋਸ਼ ਝੂਠੇ ਅਤੇ ਗਲਤ ਹਨ, ਉਨ੍ਹਾਂ ਗਲਤ ਤਰੀਕੇ ਨਾਲ ਮੇਰੀ ਸੰਪਤੀ ਨੂੰ ਜ਼ਬਤ ਕੀਤਾ ਹੈ।' ਓਟਿਗਾ 'ਚ ਨਿਊਜ਼ ਏਜੰਸੀਆਂ ਰਾਹੀਂ ਇਹ ਸਵਾਲ ਮੇਹੁਲ ਦੇ ਵਕੀਲ ਨੇ ਪੁੱਛੇ ਹਨ।
ਚੋਕਸੀ ਨੇ ਕਿਹਾ ਕਿ ਉਸ ਨੇ ਭਾਰਤੀ ਪਾਸਪੋਰਟ ਦਾ ਸਸਪੈਂਸ਼ਨ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਿਹਾ, 'ਭਾਰਤੀ ਪਾਸਪੋਰਟ ਅਥਾਰਟੀ ਨੇ ਮੇਰੇ ਪਾਸਪੋਰਟ ਨੂੰ ਸਸਪੈਂਡ ਕਰ ਦਿੱਤਾ, ਜਿਸ ਨਾਲ ਮੈਂ ਕਿਤੇ ਆਉਣ-ਜਾਣ ਲਾਈਕ ਨਹੀਂ ਰਿਹਾ। 16 ਫਰਵਰੀ ਨੂੰ ਮੈਨੂੰ ਇੱਕ ਈਮੇਲ ਮਿਲਿਆ, ਜਿਸ 'ਚ ਕਿਹਾ ਗਿਆ ਕਿ ਭਾਰਤ ਨੂੰ ਖ਼ਤਰੇ ਦੀ ਵਜ੍ਹਾ ਕਾਰਨ ਮੇਰਾ ਪਾਸਪੋਰਟ ਸਸਪੈਂਡ ਕੀਤਾ ਗਿਆ। 20 ਫਰਵਰੀ ਨੂੰ ਮੈਂ ਰਿਜਨਲ ਪਾਸਪੋਰਟ ਦਫ਼ਤਰ ਮੁੰਬਈ ਨੂੰ ਇੱਕ ਈ ਮੇਲ ਭੇਜਿਆ ਅਤੇ ਪਾਸਪੋਰਟ ਬਹਾਲ ਕਰਨ ਦੀ ਅਪੀਲ ਕੀਤੀ। ਮੈਨੂੰ ਇਸ ਦਾ ਜਵਾਬ ਨਹੀਂ ਦਿੱਤਾ ਗਿਆ। ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਭਾਰਤ ਲਈ ਕਿਸ ਤਰ੍ਹਾਂ ਦਾ ਖ਼ਤਰਾ ਹਾਂ।
ਪੰਜਾਬ ਨੈਸ਼ਨਲ ਬੈਂਕ 'ਚੋਂ ਕਰੀਬ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ 'ਚ ਅਰਬਪਤੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਚੋਕਸੀ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਸਾਲ ਜਨਵਰੀ 'ਚ ਘੋਟਾਲੇ ਦਾ ਪਰਦਾ ਫਾਸ਼ ਹੋਦ ਤੋਂ ਪਹਿਲਾਂ ਦੋਵੇਂ ਦੇਸ਼ ਛੱਡ ਕੇ ਦੌੜ ਗਏ। ਚੋਕਸੀ ਇਸ ਸਮੇਂ ਓਟਿਗਾ 'ਚ ਹੈ ਅਤੇ ਭਾਰਤ ਸਰਕਾਰ ਉਸ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ।

289 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper