Latest News
19 ਦਿਨਾ ਬਾਅਦ ਹਾਰਦਿਕ ਪਟੇਲ ਨੇ ਤੋੜੀ ਭੁੱਖ ਹੜਤਾਲ

Published on 12 Sep, 2018 11:15 AM.


ਅਹਿਮਦਾਬਾਦ
(ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਆਪਣੇ ਭਾਈਚਾਰੇ ਲਈ ਰਾਖਵਾਂਕਰਨ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਬੀਤੇ 19 ਦਿਨਾਂ ਤੋਂ ਜਾਰੀ ਭੁੱਖ ਹੜਤਾਲ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਹਾਰਦਿਕ 25 ਅਗਸਤ ਤੋਂ ਆਪਣੇ ਘਰ ਭੁੱਖ ਹੜਤਾਲ 'ਤੇ ਬੈਠ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਹਾਰਦਿਕ ਨੇ ਬੁੱਧਵਾਰ ਦੁਪਹਿਰ 3 ਵਜੇ ਤੋਂ ਬਾਅਦ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਟਵੀਟ ਦੇ ਜ਼ਰੀਏ ਹਾਰਦਿਕ ਨੇ ਕਿਹਾ ਸੀ ਕਿ ਪਾਟੀਦਾਰ ਸਮਾਜ ਦੇ ਲੋਕਾਂ ਨੇ ਉਸ ਨੂੰ ਜਿਊਂਦਾ ਰਹਿ ਕੇ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ, ਲਿਹਾਜ਼ਾ ਉਹ ਭੁੱਖ ਹੜਤਾਲ ਤੋੜਨ ਜਾ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਆਪਣੇ ਗ੍ਰੀਨਵੁੱਡ ਰਿਜ਼ੋਰਟ ਸਥਿਤ ਛੱਤਰਪਤੀ ਨਿਵਾਸ 'ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਸੀ।
ਹਾਰਦਿਕ ਨੇ ਬੁੱਧਵਾਰ ਦੁਪਹਿਰ ਟਵੀਟ ਕੀਤਾ, ਕਿਸਾਨਾਂ ਅਤੇ ਸਮਾਜ ਦੀ ਕੁਲਦੀਪ ਸ੍ਰੀ ਉਮੀਆ ਮੰਦਰ ਊਂਝਾ ਅਤੇ ਸ੍ਰੀ ਖੋੜਲ ਮਾਤਾਜੀ ਮੰਦਰ ਕਾਗਵੜ ਦੇ ਪ੍ਰਮੁੱਖ ਲੋਕਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਜਿਊਂਦਾ ਰਹਿ ਕੇ ਲੜਾਈ ਲੜਨੀ ਚਾਹੀਦੀ ਹੈ। ਸਭ ਦਾ ਸਨਮਾਨ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਨੂੰ ਅੱਜ 18ਵੇਂ ਦਿਨ ਦੁਪਹਿਰ ਤਿੰਨ ਵਜੇ ਮੈਂ ਖ਼ਤਮ ਕਰ ਦਿੱਤਾ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper