Latest News
ਜੇਤਲੀ ਦੱਸਣ ਖੁਦ ਮਾਲਿਆ ਨੂੰ ਭਜਾਇਆ ਜਾਂ ਉਪਰੋਂ ਮਿਲੇ ਆਦੇਸ਼ : ਰਾਹੁਲ

Published on 13 Sep, 2018 11:20 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੈਟਰੋਲ, ਡੀਜ਼ਲ ਦੇ ਵਧਦੇ ਭਾਅ ਤੇ ਰਾਫ਼ੇਲ ਸਮਝੌਤੇ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਪਹਿਲਾਂ ਤੋਂ ਹੀ ਹਮਲਾਵਰ ਚੱਲ ਰਹੇ ਵਿਰੋਧੀਆਂ ਨੂੰ ਇੱਕ ਹੋਰ ਮੁੱਦਾ ਹੱਥ ਲੱਗ ਗਿਆ ਹੈ। ਬੁੱਧਵਾਰ ਨੂੰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਕਿਹਾ ਕਿ ਉਨ੍ਹਾ ਭਾਰਤ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁੱਦੇ 'ਤੇ ਵੀਰਵਾਰ ਨੂੰ ਪ੍ਰੱੈਸ ਕਾਨਫਰੰਸ ਕੀਤੀ। ਰਾਹੁਲ ਪਹਿਲਾਂ ਹੀ ਟਵੀਟ ਕਰਕੇ ਅਰੁਣ ਜੇਤਲੀ ਦਾ ਅਸਤੀਫ਼ਾ ਮੰਗ ਚੁੱਕੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਬੁੱਧਵਾਰ ਨੂੰ ਅਰੁਣ ਜੇਤਲੀ ਨੇ ਕਿਹਾ ਕਿ ਵਿਜੈ ਮਾਲਿਆ ਨੇ ਉਨ੍ਹਾ ਨਾਲ ਸੰਸਦ 'ਚ ਗੈਰ-ਰਸਮੀ ਮੁਲਾਕਾਤ ਕੀਤੀ ਸੀ। ਉਹ ਲੰਮੇ ਬਲਾਗ ਲਿਖਦੇ ਹਨ, ਪਰ ਇਸ ਵਾਰ ਕੁਝ ਨਹੀਂ ਲਿਖਿਆ। ਅਰੁਣ ਜੇਤਲੀ ਮੁਲਾਕਾਤ ਬਾਰੇ ਝੂਠ ਬੋਲ ਰਹੇ ਹਨ। ਇਸ ਦੌਰਾਨ ਉਨ੍ਹਾ ਪੀ ਐੱਲ ਪੂਨੀਆ ਦੀ ਗੱਲ ਕਹੀ ਕਿ ਉਨ੍ਹਾ ਦੋਵਾਂ ਨੂੰ ਗੱਲ ਕਰਦਿਆਂ ਦੇਖਿਆ ਸੀ। ਰਾਹੁਲ ਨੇ ਕਿਹਾ ਕਿ ਸਾਡੇ ਕੋਲ ਸਬੂਤ ਹਨ। ਪੀ ਐੱਲ ਪੂਨੀਆ ਨੇ ਦੱਸਿਆ ਕਿ ਬਜਟ ਪੇਸ਼ ਹੋਣ ਤੋਂ ਅਗਲੇ ਦਿਨ 1 ਮਾਰਚ ਨੂੰ ਅਰੁਣ ਜੇਤਲੀ ਅਤੇ ਵਿਜੈ ਮਾਲਿਆ ਗੱਲ ਕਰ ਰਹੇ ਸਨ। ਕਰੀਬ 15-20 ਮਿੰਟ ਤੱਕ ਗੱਲ ਕਰਦੇ ਰਹੇ, ਪਹਿਲਾਂ ਦੋਵੇਂ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ, ਉਸ ਤੋਂ ਬਾਅਦ ਦੋਵੇਂ ਸੈਂਟਰਲ ਹਾਲ 'ਚ ਬੈਠ ਕੇ ਗੱਲ ਕਰਨ ਲੱਗੇ। ਜਦ ਮੈਂ ਦੋ ਦਿਨ ਬਾਅਦ ਅਖਬਾਰ ਪੜ੍ਹਿਆ ਕਿ ਮਾਲਿਆ ਵਿਦੇਸ਼ ਰਵਾਨਾ ਹੋ ਗਏ ਹਨ, ਤਾਂ ਮੈਂ ਹੈਰਾਨ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੰਸਦ ਦੀ ਸੀ ਸੀ ਟੀ ਵੀ ਫੁਟੇਜ਼ ਦੀ ਜਾਂਚ ਹੋਣੀ ਚਾਹੀਦੀ, ਇਸ ਨਾਲ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਸ 'ਤੇ ਕਈ ਤਰ੍ਹਾਂ ਦੇ ਸਵਾਲ ਉਠਦੇ ਹਨ ਕਿ ਵਿੱਤ ਮੰਤਰੀ ਇੱਕ ਭਗੌੜੇ ਨਾਲ ਗੱਲ ਕਰਦੇ ਹਨ ਅਤੇ ਭਗੌੜਾ ਉਨ੍ਹਾ ਨੂੰ ਦੱਸਦਾ ਹੈ ਕਿ ਉਹ ਦੇਸ਼ ਛੱਡ ਛੱਡ ਰਿਹਾ ਹੈ, ਪਰ ਵਿੱਤ ਮੰਤਰੀ ਨੇ ਨਾ ਪੁਲਸ ਨੂੰ ਦੱਸਿਆ, ਨਾ ਹੀ ਸੀ ਬੀ ਆਈ ਨੂੰ ਦੱਸਿਆ। ਇਸ ਤੋਂ ਬਾਅਦ ਲੁਕਆਊਟ ਨੋਟਿਸ 'ਚ ਵੀ ਢਿੱਲ ਦਿੱਤੀ ਗਈ।
ਜੇਤਲੀ ਨੂੰ ਸੱਚ ਬੋਲਣ ਚਾਹੀਦਾ ਤੇ ਵਿੱਤ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਲੁਕਆਊਟ ਨੋਟਿਸ ਨੂੰ ਸਿਰਫ਼ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਹੀ ਬਦਲਵਾ ਸਕਦੇ ਹਨ। ਵਿੱਤ ਮੰਤਰੀ ਨੇ ਵਿਜੈ ਮਾਲਿਆ ਨੂੰ ਭਜਾਇਆ।

239 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper