Latest News
ਵਕੀਲ ਦੀ ਸਲਾਹ ਵੀ ਨਾ ਮੰਨੀ

Published on 14 Sep, 2018 11:29 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵਿਜੈ ਮਾਲਿਆ ਦੀ ਫਰਾਰੀ ਸੰਬੰਧੀ ਨਿੱਤ ਨਵੇਂ ਇੰਕਸ਼ਾਫ਼ ਹੋ ਰਹੇ ਹਨ। ਹੁਣ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦੁਸ਼ਯੰਤ ਦੂਬੇ ਨੇ ਕਿਹਾ ਕਿ ਉਨ੍ਹਾ ਨੇ ਵਿਜੈ ਮਾਲਿਆ ਦੀ ਫਰਾਰੀ ਤੋਂ 24 ਘੰਟੇ ਪਹਿਲਾਂ ਐੱਸ ਬੀ ਆਈ ਦੇ ਅਧਿਕਾਰੀਆਂ ਨੂੰ ਮਾਲਿਆ ਦਾ ਪਾਸਪੋਰਟ ਜ਼ਬਤ ਕਰਾਉਣ ਦੀ ਸਲਾਹ ਦਿੱਤੀ ਸੀ। ਉਨ੍ਹਾ ਕਿਹਾ ਕਿ ਇਸ ਸੰਬੰਧੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਉਹ ਕੋਰਟ ਦੇ ਬਾਹਰ ਇੰਤਜ਼ਾਰ ਕਰਦੇ ਰਹੇ, ਪਰ ਬੈਂਕ ਦਾ ਕੋਈ ਅਧਿਕਾਰੀ ਨਾ ਆਇਆ।
ਇਸ ਦੇ ਜਵਾਬ ਵਿੱਚ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਕਿਸੇ ਵੀ ਪ੍ਰੋਫ਼ੈਸ਼ਨਲ (ਕਿੱਤਾਕਾਰੀ) ਲਈ ਇਹ ਠੀਕ ਨਹੀਂ ਕਿ ਉਹ ਆਪਣੇ ਕਲਾਇੰਟ ਨਾਲ ਹੋਈਆਂ ਗੱਲਾਂ ਨੂੰ ਮੀਡੀਆ ਵਿੱਚ ਉਜਾਗਰ ਕਰੇ।
ਇਸ ਦੌਰਾਨ ਸੀ ਬੀ ਆਈ ਨੇ ਕਿਹਾ ਕਿ ਏਜੰਸੀ ਨੇ 29 ਜੁਲਾਈ 2015 ਨੂੰ ਵਿਜੈ ਮਾਲਿਆ ਧੋਖਾਦੇਹੀ ਤੇ ਅਪਰਾਧਕ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। 16 ਅਕਤੂਬਰ 2015 ਨੂੰ ਮਾਲਿਆ ਵਿਰੁੱਧ ਲੁਕ ਆਫ਼ ਨੋਟਿਸ ਜਾਰੀ ਕਰਕੇ ਇੰਮੀਗਰੇਸ਼ਨ ਅਧਿਕਾਰੀਆਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਸੀ। ਉਸ ਸਮੇਂ ਮਾਲਿਆ ਇੰਗਲੈਂਡ ਵਿੱਚ ਸੀ। 23 ਨਵੰਬਰ ਨੂੰ ਇੰਮੀਗਰੇਸ਼ਨ ਵਾਲਿਆਂ ਸੀ ਬੀ ਆਈ ਨੂੰ ਦੱਸਿਆ ਕਿ ਮਾਲਿਆ ਅਗਲੇ ਦਿਨ ਆਉਣ ਵਾਲਾ ਹੈ, ਇਸ ਦੌਰਾਨ ਸੀ ਬੀ ਆਈ ਅਧਿਕਾਰੀਆਂ ਨੇ ਇੰਮੀਗਰੇਸ਼ਨ ਅਧਿਕਾਰੀਆਂ ਨੂੰ ਉਸ ਨੂੰ ਗ੍ਰਿਫ਼ਤਾਰ ਨਾ ਕਰਨ ਤੇ ਸਿਰਫ਼ ਨਜ਼ਰ ਰੱਖਣ ਲਈ ਕਹਿ ਕੇ ਪਹਿਲੇ ਨੋਟਿਸ ਨੂੰ ਕਮਜ਼ੋਰ ਕਰ ਦਿੱਤਾ। ਇਹ ਕਿਸ ਦੇ ਕਹਿਣ ਉੱਤੇ ਹੋਇਆ, ਇਸ ਸੰਬੰਧੀ ਸੀ ਬੀ ਆਈ ਕੁਝ ਵੀ ਦੱਸਣ ਲਈ ਤਿਆਰ ਨਹੀਂ।

127 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper